ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਦੀ ਨਵੇਂ ਸੈਸ਼ਨਾਂ ਦੀ ਆਰੰਭਤਾ ਅਤੇ ਚੱਲ ਰਹੇ ਕਾਰਜ਼ਾਂ ਦੀ ਚੜ੍ਹਦੀ ਕਲਾ
ਲਈ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਵਿਖੇ ਸ੍ਰੀ ਸੰਪਟ ਅਖੰਡ ਪਾਠਾਂ ਦੇ ਭੋਗ ਪਾਏ ਗਏ।
ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਾਰੇ ਸਕੂਲਾਂ ਦੇ ਨਵੇਂ ਸੈਸ਼ਨ ਅਤੇ ਚੱਲ ਰਹੇ ਕਾਰਜ਼ਾਂ ਦੀ ਚੜ੍ਹਦੀ ਕਲਾ ਲਈ ਇਹ ਸ੍ਰੀ ਸੰਪਟ ਅਖੰਡ ਪਾਠ ਲਗਾਤਾਰ 7 ਦਿਨਾਂ ਤੋਂ ਜਪੁਜੀ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਸਕੂਲ ਵੀ ਵਿੱਚ ਚੱਲ ਰਹੀਆਂ ਸਨ ਅਤੇ ਰੋਜ਼ਾਨਾ ਟੀਚਰ ਸਟਾਫ ਵਲੋਂ ਚੁਪਿਹਰੇ ਦੀ ਹਾਜ਼ਰੀ ਲਗਾਈ ਗਈ।ਸ਼ਾਮ ਨੂੰ ਕੀਰਤਨ ਸਮਾਗਮ ਕਰਵਾਏ ਗਏ।ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਬੱਚਿਆਂ ਤੇ ਰਾਗੀ ਜਥੇ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਲਵਾਈ।ਇਸ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਛਹਿਬਰ ਲਾਈ।ਭਾਈ ਸਾਹਿਬ ਨੇ ਕਿਹਾ ਕਿ ਟਰੱਸਟ ਵਲੋਂ ਜੋ ਸਕੂਲ ਚਲਾਏ ਜਾ ਰਹੇ ਹਨ ਉਨਾਂ ਸਕੂਲਾਂ ਵਿੱਚ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਅਧਿਆਤਮਕ ਪੜਾਈ ਵੀ ਕਰਵਾਈ ਜਾਂਦੀ ਹੈ।ਜਿਸ ਬੱਚੇ ਦੇ ਅੰਦਰ ਬਾਣੀ ਦਾ ਵਾਸਾ ਹੋ ਜਾਵੇ ਜੋ ਸਿਮਰਨ ਬੰਦਗੀ ਨਾਲ ਜੁੜ ਜਾਵੇ, ਉਹ ਬੱਚੇ ਹਮੇਸ਼ਾਂ ਉਚੀਆਂ ਬੁਲੰਦੀਆਂ ‘ਤੇ ਪਹੁੰਚਦੇ ਹਨ ਅਤੇ ਕਦੇ ਵੀ ਗਲਤ ਰਸਤੇ ਨਹੀ ਪੈਂਦੇ।ਉਨਾਂ ਨੇ ਸਮੁੱਚੇ ਪਾਠੀ ਸਿੰਘਾਂ, ਸਮੂਹ ਟੀਚਿੰਗ ਸਟਾਫ਼ ਅਤੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਦਾ ਧੰਨਵਾਦ ਕੀਤਾ।ਸੱਤਵੀਂ ਕਲਾਸ ਦੇ ਪਹਿਲੇ, ਦੂਸਰੇ ਅਤੇ ਤੀਸਰੇ ਦਰਜ਼ੇ ‘ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।ਗੁਰੂ ਦੇ ਲੰਗਰਾਂ ਦੀ ਸੇਵਾ ਸਮੁੱਚੇ ਟੀਚਰਾਂ ਅਤੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਕੀਤੀ।
ਵਿਸ਼ੇਸ਼ ਤੌਰ ‘ਤੇ ਆਏ ਰਜਿੰਦਰ ਸਿੰਘ ਅਤੇ ਬੀਬੀ ਜਤਿੰਦਰ ਕੌਰ ਨੂੰ ਪ੍ਰਿੰਸੀਪਲ ਜਸਲੀਨ ਕੌਰ ਨੇ ‘ਜੀ ਆਇਆਂ’ ਕਿਹਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media