ਜੰਡਿਆਲਾ ਗੁਰੂ, 25 ਅਪ੍ਰੈਲ (ਸੁਖਬੀਰ ਸਿੰਘ) – ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਲੋਂ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲੋਕ ਨੇਤਾ ਹੈ।ਉਹ ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਪਿਆਰ ਸਦਕਾ ਇਸ ਹਲਕੇ ਤੋਂ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਇੰਡੀਆ ਗਠਜੋੜ ਦੇ ਹੱਥ ਮਜ਼ਬੂਤ ਕਰੇਗਾ।ਅੱਜ ਜੰਡਿਆਲਾ ਗੁਰੂ ਹਲਕੇ ਦੇ ਟਰੇਡ ਵਿੰਗ ਨਾਲ ਮੀਟਿੰਗ ਕਰਨ ਮਗਰੋਂ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਦੇ ਕਦਰਦਾਨ ਹਨ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਮਿਲ ਰਿਹਾ ਰੱਜ਼ਵਾਂ ਪਿਆਰ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਉਮੀਦਵਾਰ ਦੀ ਜਿੱਤ ਯਕੀਨੀ ਹੈ, ਬਸ ਐਲਾਨ ਹੋਣਾ ਬਾਕੀ ਹੈ।ਉਨਾਂ ਕਿਹਾ ਕਿ ਤੁਹਾਡੇ ਦੁਆਰਾ ਚੁਣੀ ਗਈ ਸਰਕਾਰ ਨੇ ਪਿੱਛਲੇ ਦੋ ਸਾਲਾਂ ਵਿਚ ਜੋ ਕੀਰਤੀਮਾਨ ਕਰ ਵਿਖਾਏ ਹਨ, ਉਹ ਪਿਛਲੀਆਂ ਸਰਕਾਰਾਂ 75 ਸਾਲਾਂ ਵਿੱਚ ਕਰ ਤਾਂ ਕੀ ਸੋਚ ਵੀ ਨਹੀਂ ਸਕੀਆਂ।ਹਰ ਘਰ ਨੂੰ ਮਿਲਦੀ ਮੁਫ਼ਤ ਬਿਜਲੀ, ਚਮਕਾਂ ਮਾਰਦੇ ਸਰਕਾਰੀ ਸਕੂਲ, ਪਿੰਡ-ਪਿੰਡ ਖੁੱਲ ਰਹੇ ਆਮ ਆਦਮੀ ਕਲੀਨਿਕ, ਘਰ-ਘਰ ਮਿਲ ਰਹੀਆਂ ਸਰਕਾਰੀ ਨੌਕਰੀਆਂ, ਨਿੱਜੀ ਖੇਤਰ ਦੇ ਥਰਮਲ ਵਰਗੇ ਪਲਾਂਟ ਲੋਕਾਂ ਲਈ ਖਰੀਦਣ ਵਰਗੇ ਕੰਮ ਜੇਕਰ ਕੋਈ ਸਰਕਾਰ ਕਰ ਸਕਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ।ਉਨਾਂ ਕਿਹਾ ਕਿ ਹੁਣ ਵੇਲਾ ਹੈ ਕਿ ਆਮ ਆਦਮੀ ਨੂੰ ਦੋਹਰੀ ਤਾਕਤ ਦਈਏ ਤੇ ਕੇਂਦਰ ਵਿੱਚ ਵੀ ਸਾਡੀ ਪਾਰਟੀ ਦੀ ਮਦਦ ਨਾਲ ਸਰਕਾਰ ਬਣੇ ਤਾਂ ਜੋ ਦੇਸ਼ ਦਾ ਸਮੁੱਚਾ ਵਿਕਾਸ ਹੋ ਸਕੇ।ਉਨਾਂ ਕਿਹਾ ਕਿ ਅੱਜ ਇੰਡੀਆ ਗਠਜੋੜ ਬਹੁਤ ਅੱਗੇ ਚੱਲ ਰਿਹਾ ਹੈ ਅਤੇ 4 ਜੂਨ ਦੇ ਨਤੀਜੇ ਦੇਸ਼ ਮਾਰੂ ਤਾਕਤਾਂ ਨੂੰ ਸੱਤਾ ਤੋਂ ਬਾਹਰ ਕਰਕੇ ਲੋਕ ਪੱਖੀ ਸਰਕਾਰ ਬਨਾਉਣਗੇ।ਟਰੇਡ ਵਿੰਗ ਪ੍ਰਧਾਨ ਜੰਡਿਆਲਾ ਗੁਰੂ ਗੁਰਬਿੰਦਰ ਸਿੰਘ ਬੱਲ ਬੁੱਟਰ ਨੇ ਹਰਭਜਨ ਸਿੰਘ ਈ.ਟੀ.ਓ ਨੂੰ ਭਰੋਸਾ ਦਿੱਤਾ ਕਿ ਸਾਡਾ ਇੱਕ-ਇੱਕ ਮੈਂਬਰ ਤੁਹਾਡੇ ਨਾਲ ਖੜਾ ਹੈ।
ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ, ਸੈਕਟਰੀ ਸ਼ੇਰ ਸਿੰਘ ਟੱਕਰ, ਨਰਿੰਦਰ ਕੁਮਾਰ ਸਿਡਾਨਾ, ਜਗਜੀਤ ਸਿੰਘ ਬਿੱਟੂ, ਧੀਰਜ ਕੁਮਾਰ, ਗੋਪਾਲ ਆਹੂਜਾ, ਚਰਨ ਦਾਸ, ਗੁਲਸ਼ਨ ਜੈਨ, ਅਮਿਤ ਜੈਤ, ਸੁਰਿੰਦਰ ਕੁਮਾਰ, ਰਮਨ ਕੁਮਾਰ, ਰਾਜੇਸ਼ ਚਾਵਲਾ, ਦੀਪਕ ਕੁਮਾਰ, ਲਾਡੀ ਟੱਕਰ, ਮੁਨੀਸ਼ ਜੈਨ, ਪਵਨ ਕੁਮਾਰ, ਰਮਨ ਕੁਮਾਰ ਕੋਚਰ ਅਤੇ ਹੋਰ ਵਪਾਰੀ ਵੱਡੀ ਗਿਣਤੀ ‘ਚ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …