Sunday, December 22, 2024

ਗੀਤਾ ਭਵਨ ਮੰਦਰ ਵਿਖੇ ਯੋਗਸ਼ਾਲਾ ‘ਚ ਕੈਬਨਿਟ ਮੰਤਰੀ ਅਮਨ ਅਰੋੜਾ ਹੋਏ ਸ਼ਾਮਿਲ

ਸੰਗਰੂਰ, 21 ਜੂਨ (ਜਗਸੀਰ ਲੌਂਗੋਵਾਲ) – ਅੰਤਰਰਾਸ਼ਟਰੀ ਯੋਗ ਦਿਵਸ `ਤੇ ਭਾਰਤ ਵਿਕਾਸ ਪ੍ਰੀਸ਼ਦ, ਅਗਰਵਾਲ ਸਭਾ ਸੁਨਾਮ, ਰੋਟਰੀ ਕਲੱਬ (ਮੇਨ), ਲਾਇਨਜ਼ ਕਲੱਬ ਅਤੇ ਸਰਵਹਿਤਕਾਰੀ ਵਿਦਿਆ ਮੰਦਰ ਵਲੋਂ ਗੀਤਾ ਭਵਨ ਮੰਦਰ ਦੇ ਵਿਹੜੇ ਵਿੱਚ ਇੱਕ ਵੱਡੀ ਯੋਗਸ਼ਾਲਾ ਦਾ ਆਯੋਜਨ ਕੀਤਾ ਗਿਆ।ਭਾਰਤ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਬਲਵਿੰਦਰ ਭਾਰਦਵਾਜ ਅਤੇ ਪ੍ਰਭਾਤ ਜਿੰਦਲ ਨੇ ਯੋਗਾਚਾਰੀਆਂ ਵਜੋਂ ਮੁੱਖ ਭੂਮਿਕਾ ਨਿਭਾਈ, ਸੰਸਥਾਵਾਂ ਦੇ ਵਰਕਰਾਂ ਸਮੇਤ ਸੈਂਕੜੇ ਲੋਕਾਂ ਨੇ ਯੋਗਸ਼ਾਲਾ ਵਿੱਚ ਇਕੱਠੇ ਯੋਗਾ ਕੀਤਾ।ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਅਨਿਲ ਜੈਨ ਅਤੇ ਜਨਰਲ ਸਕੱਤਰ ਜਤਿੰਦਰ ਜੈਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੁਨਾਮ ਦੇ ਲੋਕਾਂ ਨਾਲ ਬੈਠ ਕੇ ਯੋਗਾ ਕੀਤਾ ਤੇ ਯੋਗਾ ਦੀ ਮਹੱਤਤਾ ਬਾਰੇ ਦੱਸਿਆ।ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਨਰਿੰਦਰ ਸ਼ਰਮਾ, ਸੀਮਾ ਰਾਣੀ ਅਤੇ ਮਮਤਾ ਰਾਣੀ ਦੇ ਨਾਲ ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਜੁਨੇਜਾ, ਲਾਇਨਜ਼ ਕਲੱਬ ਦੇ ਪ੍ਰਧਾਨ ਕਰਨ ਗੋਇਲ, ਅਗਰਵਾਲ ਸਭਾ ਦੇ ਪ੍ਰਧਾਨ ਹਕੂਮਤ ਰਾਏ ਜਿੰਦਲ ਅਤੇ ਸ਼੍ਰੀ ਸੂਰਜਕੁੰਡ ਸਰਵਹਿਤਕਾਰੀ ਵਿਦਿਆ ਮੰਦਰ ਦੀ ਟੀਮ ਨੇ ਪਿਛਲੇ ਦੋ ਹਫਤਿਆਂ ਤੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ।
ਇਸ ਮੌਕੇ ਭੂਸ਼ਨ ਕਾਂਸਲ, ਗੋਪਾਲ ਸ਼ਰਮਾ, ਪ੍ਰਭਾਤ ਜਿੰਦਲ, ਐਡਵੋਕੇਟ ਰਵਿੰਦਰ ਭਾਰਦਵਾਜ, ਬਲਵਿੰਦਰ ਬਾਂਸਲ, ਬਲਵਿੰਦਰ ਭਾਰਦਵਾਜ, ਸ਼ਿਵ ਜਿੰਦਲ, ਜੀਤ ਸਿੰਘ, ਸੁਰਿੰਦਰ ਸਿੰਘ, ਵੇਦ ਪ੍ਰਕਾਸ਼ ਹੋਡਲਾ, ਨਰਿੰਦਰ ਸ਼ਰਮਾ, ਵਿਕਰਮ, ਅਮਰਨਾਥ ਕਾਂਸਲ, ਮਦਨ ਲਾਲ ਕਾਂਸਲ, ਭੀਮ ਸਾਈਂ ਪ੍ਰੇਮ, ਪਰਵੀਨ, ਰਾਜੀਵ ਬਿੰਦਲ, ਹਕੂੁਮਤ ਰਾਏ ਜਿੰਦਲ, ਬਿੱਟੂ, ਮੁਕੇਸ਼, ਪ੍ਰੇਮ ਸ਼ਰਮਾ, ਰਮਨ ਗਰਗ, ਰਵਿੰਦਰ ਹੈਪੀ, ਮਨੋਜ, ਵਿਕਾਸ ਕੁਮਾਰ, ਰਜਿੰਦਰ ਗੋਇਲ, ਨਰਿੰਦਰ ਮਮਤਾ ਰਾਣੀ, ਸੀਮਾ ਰਾਣੀ, ਸਵੀਟੀ, ਉਰਮਲਾ, ਅੰਜੂ ਜੈਨ, ਅਸ਼ੋਕ ਵਰਮਾ, ਤਹਿਸੀਲਦਾਰ ਨਰਿੰਦਰ ਸ਼ਰਮਾ, ਡਾ: ਮਨੋਜ, ਅਨਿਲ ਜੁਨੇਜਾ, ਮਨੋਜ ਬਾਂਸਲ, ਦਿਨੇਸ਼ ਗੁਪਤਾ, ਸੰਜੀਵ ਜਿੰਦਲ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …