ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਿਦਿਆਰਥੀਆਂ ਨੂੰ ਸਰੀਰਿਕ ਤੰਦਰੁਸਤੀ ਰੱਖਣ ਅਤੇ ਸੱਚੀਸੁੱਚੀ ਜੀਵਨ ਜਾਂਚ ਸਬੰਧੀ ਜਾਣਕਾਰੀਆਂ ਪ੍ਰਦਾਨ ਕੀਤੀਆਂ।
ਡਾ. ਮੰਜੂ ਬਾਲਾ, ਡਾ. ਮਨਦੀਪ ਕੌਰ, ਡਾ. ਕੁਮਾਰ ਅਤੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਯੋਗਾ ਮਨੁੱਖ ਨੂੰ ਤਣਾਅ ਮੁਕਤ ਰੱਖਣ ਦੇ ਨਾਲ ਰੋਗਾਂ ਤੋਂ ਅਰੋਗ ਬਣਾਈ ਰੱਖਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਵਿਦਿਆਰਥੀਆਂ ਨੂੰ ਯੋਗਾ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੋਗ ਦੇ ਯਮ, ਨਿਯਮ, ਆਸਨ, ਪ੍ਰਾਣਾਯਮ, ਪ੍ਰਤਿਅਹਾਰ, ਧਾਰਨਾ, ਧਿਆਨ, ਸਮਾਧੀ ਅੰਗਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਹੋਣ ਵਾਲੇ ਫ਼ਾਇਦਿਆਂ ਅਤੇ ਗਲਤ ਢੰਗ ਨਾਲ ਕੀਤੇ ਜਾਣ ’ਤੇ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ।
ਐਜੂਕੇਸ਼ਨ ਕਾਲਜ ਰਣਜੀਤ ਐਵੀਨਿਊ ਵਿਖੇ ਐਨ.ਐਸ.ਐਸ ਯੂਨਿਟ ਨੇ ‘ਸਵੈ ਅਤੇ ਸਮਾਜ ਲਈ ਯੋਗਾ’ ਵਿਸ਼ੇ ’ਤੇ ਉਕਤ ਦਿਵਸ ਮੌਕੇ ਵਰਕਸ਼ਾਪ ਕਰਵਾਈ, ਜਿਸ ਦੀ ਅਗਵਾਈ ਪ੍ਰਿੰ: ਡਾ. ਮਨਦੀਪ ਕੌਰ ਵੱਲੋਂ ਕੀਤੀ ਗਈ।ਪ੍ਰਸਿੱਧ ਯੋਗਾ ਇੰਸਟ੍ਰਕਟਰ ਸੋਹਣ ਸਿੰਘ ਰੰਧਾਵਾ ਨੇ ਵਿਅਕਤੀਗਤ ਅਤੇ ਸਮਾਜਿਕ ਭਲਾਈ ਲਈ ਯੋਗਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਜਦਕਿ ਐਜੂਕੇਸ਼ਨ ਕਾਲਜ ਜੀ.ਟੀ ਨੇ ‘ਮਹਿਲਾ ਸਸ਼ਕਤੀਕਰਨ’ ਵਿਸ਼ੇ ਨਾਲ ਸਬੰਧਿਤ ਉਕਤ ਦਿਵਸ ਨੂੰ ਆਨਲਾਈਨ ਸੈਸ਼ਨ ਰਾਹੀਂ ਮਨਾਇਆ ਗਿਆ।ਸਹਾਇਕ ਪ੍ਰੋਫੈਸਰ ਡਾ: ਸੰਜਮ ਵੱਲੋਂ ਉਲੀਕੇ ਉਕਤ ਪ੍ਰੋਗਰਾਮ ਨੂੰ ਗੂਗਲ ਮੀਟ ਰਾਹੀਂ ਕਰਵਾਇਆ ਗਿਆ, ਜਿਸ ’ਚ 100 ਤੋਂ ਵਧੇਰੇ ਵਿਦਿਆਰਥੀਆਂ ਅਤੇ ਸਟਾਫ਼ ਨੇ ਯੋਗਾ ਦੇ ਸੰਪੂਰਨ ਲਾਭਾਂ ਨੂੰ ਅਪਨਾਉਣ ਲਈ ਉਤਸੁਕਤਾ ਵਿਖਾਈ।
ਇਸ ਮੌਕੇ ਪ੍ਰਿੰ: ਡਾ. ਕੁਮਾਰ ਨੇ ਕਿਹਾ ਕਿ ਯੋਗ ਦਿਵਸ ਮਹਿਜ਼ ਇਕ ਸਮਾਗਮ ਨਹੀਂ ਸੀ, ਸਗੋਂ ਸਿਹਤ, ਤੰਦਰੁਸਤੀ ਅਤੇ ਸਸ਼ਕਤੀਕਰਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵੱਲ ਇਕ ਅਹਿਮ ਕਦਮ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …