ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਲਾਇਨ ਜਸਪਾਲ ਸਿੰਘ ਰਤਨ ਦੀ ਪ੍ਰਧਾਨਗੀ ‘ਚ ਫਾਰਚਿਊਨ ਕੌਨਵੈਂਟ
ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ ਵਿਖੇ 110 ਛਾਂਦਾਰ ਰੁੱਖ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ।ਕਲੱਬ ਵਲੋਂ ਲਾਇਨਜ਼ ਇੰਟਰਨੈਸ਼ਨਲ ਐਮ.ਡੀ 321-ਐਫ ਦੇ ਡਿਸਟ੍ਰਿਕਟ ਗਵਰਨਰ ਵਲੋਂ 14 ਤੋਂ 21 ਜੁਲਾਈ 2024 ਤੱਕ ਗਰੀਨ ਹਫ਼ਤਾ ਡਰਾਈਵ ਵਜੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਇਹ ਕੈਂਪ ਲਗਾਇਆ ਗਿਆ ਹੈ।ਕੈਂਪ ਵਿੱਚ ਕਲੱਬ ਦੇ ਸਾਬਕਾ ਪ੍ਰਧਾਨ ਐਮ.ਜੇ.ਐਫ ਲਾਇਨ ਸੁਖਮਿੰਦਰ ਸਿੰਘ ਭੱਠਲ, ਜ਼ੋਨ ਚੈਅਰਮੈਨ ਲਾਇਨ ਵਿਨੋਦ ਕੁਮਾਰ ਦੀਵਾਨ, ਖਜ਼ਾਨਚੀ ਲਾਇਨ ਹੈਪੀ ਗੋਇਲ, ਸਹਿ ਖਜ਼ਾਨਚੀ ਲਾਇਨ ਵਿਸ਼ਾਲ ਛਾਬੜਾ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ ਅਤੇ ਹੋਰ 20 ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਭਾਗ ਲਿਆ।ਜ਼ੋਨ ਚੈਅਰਮੈਨ ਲਾਇਨ ਵੀ.ਕੇ ਦੀਵਾਨ ਅਤੇ ਕਲੱਬ ਪ੍ਰਧਾਨ ਜਸਪਾਲ ਸਿੰਘ ਰਤਨ ਵਲੋਂ ਆਪਣੇ ਜਨਮ ਦਿਨ ਮੌਕੇ ਇਸ ਪ੍ਰੋਜੈਕਟ ਲਈ ਡੋਨੇਸ਼ਨ ਦਿੱਤੀ ਗਈ।ਪ੍ਰੋਜੈਕਟ ਚੈਅਰਮੈਨ ਲਾਇਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ ਵਲੋਂ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਲੱਬ ਦੇ ਸੀਨੀਅਰ ਮੈਂਬਰ ਅਤੇ ਦੁਜੇ ਉਪ ਪ੍ਰਧਾਨ ਲਾਇਨ ਅਮ੍ਰਿਤ ਗਰਗ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਅਤੇ ਵਾਤਾਵਰਣ ਨਾਲ ਸਬੰਧਤ ਕਈ ਪ੍ਰਾਜੈਕਟ ਕਲੱਬ ਵਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ।ਕਲੱਬ ਵਲੋਂ ਸਮੇਂ ਸਮੇਂ ਸ਼ੂਗਰ ਦਾ ਫ੍ਰੀ ਚੈਕਅਪ ਕੈਂਪ ਅਤੇ ਸਾਲ ਵਿੱਚ ਇੱਕ ਮੈਗਾ ਆਈ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ।ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।
ਇਸ ਸਮੇਂ ਲਾਇਨ ਚਮਨ ਸਿਦਾਨਾ, ਲਾਇਨ ਪ੍ਰੋ. ਅਜੈ ਗੋਇਲ, ਕਲੱਬ ਪੀ.ਆਰ.ਓ ਲਾਇਨ ਸ਼ਿਵ ਕੁਮਾਰ ਜ਼ਿੰਦਲ, ਲਾਇਨ ਮੁਕੇਸ਼ ਸ਼ਰਮਾ ਲਾਇਨ ਅਸ਼ੋਕ ਗੋਇਲ, ਐਮ.ਜੇ.ਐਫ ਲਾਇਨ ਰਾਜ ਕੁਮਾਰ ਗੋਇਲ, ਲਾਇਨ ਪਵਨ ਕਮਾਰ ਕਾਂਸਲ, ਲਾਇਨ ਸੰਦੀਪ ਮਿੱਤਲ, ਲਾਇਨ ਕਮਲ ਮਿੱਤਲ, ਲਾਇਨ ਅਰੁਨ ਕੁਮਾਰ ਗੋਇਲ ਅਤੇ ਲਾਇਨ ਕੇਵਲ ਕ੍ਰਿਸ਼ਨ ਗਰਗ ਆਪਣੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੌਜ਼ੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media