ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਫਿਲਮੀ ਅਦਾਕਾਰ ਟੀਟਾ ਵੈਲੀ ਦੇ ਮਾਤਾ ਸਰਦਾਰਨੀ ਜਸਵੰਤ ਕੌਰ ਪਤਨੀ ਸਵਰਗਵਾਸੀ ਸ. ਦੇਸਾ ਸਿੰਘ ਰੱਲਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਮਾਤਾ ਜਸਵੰਤ ਕੌਰ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਵਲੋਂ ਸ਼ਮੂਲੀਅਤ ਕੀਤੀ ਗਈ।ਵੈਾਗਮਈ ਕੀਰਤਨ ਅਤੇ ਅਰਦਾਸ ਉਪਰੰਤ ਸਵਰਗੀ ਮਾਤਾ ਜਸਵੰਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪ੍ਰਸਿੱਧ ਗਾਇਕ ਲਵਲੀ ਨਿਰਮਾਣ ਧੂਰੀ ਸਪੁੱਤਰ ਸ਼੍ਰੋਮਣੀ ਗਾਇਕ ਬਾਪੂ ਗੁਰਦਿਆਲ ਨਿਰਮਾਣ ਧੂਰੀ ਨੇ ਦੱਸਿਆ ਕਿ ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਦੇ ਮਾਤਾ ਜਸਵੰਤ ਕੌਰ ਬਹੁਤ ਹੀ ਮਿਲਣਸਾਰ ਸਨ।ਉਨ੍ਹਾਂ ਨੇ ਬਹੁਤ ਸਾਰੇ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਸੀ।ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਸਪੁੱਤਰ ਐਡਵੋਕੇਟ ਗੋਰਵ ਗੋਇਲ ਨੇ ਮਾਤਾ ਜਸਵੰਤ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ।ਗਾਇਕ ਗੁਰਬਖਸ਼ ਸ਼ੋਕੀ, ਸ਼ਿੰਗਾਰਾ ਚਹਿਲ, ਜੱਸ ਡਸਕਾ, ਸਿੱਧੂ ਹਸਨਪੁਰੀ ਸੰਗਰੂਰ, ਬਲਵਿੰਦਰ ਬੱਬੀ, ਗਾਇਕਾ ਕੌਰ ਪੂਜਾ, ਨਿਰਮਲ ਮਾਹਲਾ ਸੰਗਰੂਰ, ਗੀਤਕਾਰ ਮਸਤਾਕ ਲਸਾੜਾ, ਗੀਤਕਾਰ ਬਿੱਕਰ ਬੈਚੇਨ ਰੇਤਗੜ, ਭੰਗੂ ਫਲੇੜੇ ਵਾਲਾ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਸੁਲੇਖ ਦਰਦੀ ਲੌਂਗੋਵਾਲ, ਮਨਜੀਤ ਸ਼ਰਮਾ ਜੇ.ਈ ਸਾਹਿਬ, ਜੇ.ਐਸ ਸੱਗੂ, ਨੰਬਰਦਾਰ ਸੋਮਾ ਸਿੰਘ ਡਸਕਾ, ਬਲਜਿੰਦਰ ਬੋਬੀ, ਭੁਪਿੰਦਰ ਬਿੱਲਾ ਸੰਗਰੂਰ, ਪੱਤਰਕਾਰ ਗੁਰਬਾਜ਼ ਗਿੱਲ ਤੇ ਜਸਪਾਲ ਸਰਾਉਂ ਅਤੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਵਲੋਂ ਇਸ ਦੁੱਖ ਦੀ ਘੜੀ ‘ਚ ਅਦਾਕਾਰ ਟੀਟਾ ਵੈਲੀ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।ਗਾਇਕ ਲਾਭ ਹੀਰਾ, ਰਣਜੀਤ ਮਣੀ, ਹਾਕਮ ਬੱਖਤੜੀਵਾਲਾ, ਚੇਅਰਮੈਨ ਅਮਰਜੀਤ ਸਿੰਘ ਟੀਟੂ ਸੰਗਰੂਰ, ਗਾਇਕ ਫਿਰੋਜ ਖਾਨ, ਬਲਬੀਰ ਚੋਟੀਆਂ ਤੇ ਗਾਇਕਾ ਜੈਸਮੀਨ ਚੋਟੀਆਂ ਨੇ ਮਾਤਾ ਜਸਵੰਤ ਕੌਰ ਦੇ ਅਕਾਲ ਚਲਾਣੇ ‘ਤੇ ਅਫਸੋਸ ਮਤਾ ਭੇਜਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …