Thursday, November 21, 2024

ਯੂਨੀਵਰਸਿਟੀ ਦਾ `ਬੀ` ਜ਼ੋਨ ਜ਼ੋਨਲ ਯੁਵਕ ਮੇਲਾ ਗਿੱਧੇ ਦੀ ਧਮਾਲ ਨਾਲ ਸੰਪਨ

ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦਾ ਤਿੰਨ ਦਿਨਾਂ`ਬੀ` ਜ਼ੋਨ ਜ਼ੋਨਲ ਯੁਵਕ ਮੇਲਾ ਜੋ ਲੋਕ ਨਾਚ ਭੰਗੜੇ ਨਾਲ ਸ਼ੁਰੂ ਹੋਇਆ ਸੀ, ਕੱਲ ਦੇਰ ਸ਼ਾਮ ਲੋਕ ਨਾਚ ਗਿੱਧੇ ਅਤੇ ਗਰੁੱਪ ਡਾਂਸ ਨਾਲ ਸਮਾਪਤ ਹੋ ਗਿਆ।ਇਸ ਯੁਵਕ ਮੇਲੇ ਦੇ ਜੇਤੂ ‘ਏ’ ਡਿਵੀਜ਼ਨ ਵਿੱਚ ਸਵਾਮੀ ਸਵਤੰਤਰਾਨੰਦ ਮੈਮੋਰੀਅਲ ਕਾਲਜ ਦੀਨਾਨਗਰ ਅਤੇ ਸ਼੍ਰੀ ਗੁਰੂ ਅਗੰਦ ਦੇਵ ਕਾਲਜ ਖਡੂਰ ਸਾਹਿਬ ਬੀ-ਡਵੀਜ਼ਨ ਬਣੇ।ਏ-ਡਵੀਜ਼ਨ ਵਿੱਚ ਪਹਿਲਾ ਰਨਅਰਜ਼ਅਪ ਸਵਾਮੀ ਸਵਤੰਤਰਾਨੰਦ ਮੈਮੋਰੀਅਲ ਕਾਲਜ ਦੀਨਾਨਗਰ ਅਤੇ ਦੂਜਾ ਰਨਅਰਜ਼ਅਪ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਅਤੇ ਤੀਜਾ ਰਨਅਰਜ਼ਅਪ ਆਰ.ਆਰ.ਐਮ.ਕੇ ਆਰਿਆ ਮਹਿਲਾ ਮਹਾਂਵਿਦਿਆਲੇ ਐਲਾਨਿਆ ਗਿਆ।ਬੀ-ਡਵੀਜ਼ਨ ਵਿੱਚ ਪਹਿਲਾ ਰਨਅਰਜ਼ਅਪ ਸ਼੍ਰੀ ਗੁਰੂ ਅਗੰਦ ਦੇਵ ਕਾਲਜ ਖਡੂਰ ਸਾਹਿਬ ਅਤੇ ਦੂਜਾ ਰਨਅਰਜ਼ਅਪ ਸਿੱਖ ਨੈਸ਼ਨਲ ਕਾਲਜ ਕਾਦੀਆਂ ਗੁਰਦਾਸਪੁਰ ਅਤੇ ਤੀਜਾ ਰਨਅਰਜ਼ਅਪ ਐਸ.ਐਲ ਬਾਵਾ ਡੀ.ਏ.ਵੀ ਕਾਲਜ ਬਟਾਲਾ ਰਿਹਾ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਸਮੇਂ ਸੰਬੋਧਨ ਕਰਦਿਆਂ ਪੀ.ਪੀ.ਐਸ ਸ਼ਿਵਦਰਸ਼ਨ ਸਿੰਘ ਸੰਧੂ ਏ.ਸੀ.ਪੀ ਵੈਸਟ ਅੰਮ੍ਰਿਤਸਰ ਨੇ ਕਿਹਾ ਕਿ ਇਹ ਯੁਵਕ ਮੇਲੇ ਨੋਜਵਾਨਾਂ ਵਿੱਚ ਊਰਜਾ ਦਾ ਕੰਮ ਕਰਦੇ ਹਨ।ਉਹਨਾਂ ਨੇ ਵਿਦਿਆਰਥੀਆਂ ਨੂੰ ਸਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ।ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਅਮਨਦੀਪ ਸਿੰਘ ਨੇ ਜੇਤੂ ਕਾਲਜਾਂ ਦੇ ਵਿਦਿਆਰਥੀਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ ਅਤੇ ਜੇਤੂ ਵਿਦਿਆਰਥੀ ਕਲਾਕਾਰਾਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਗਿੱਧਾ, ਜਨਰਲ ਡਾਂਸ, ਵੈਸਟਰਨ ਵੋਕਲ (ਸੋਲੋ), ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸਟਰੂਮੈਂਟਲ (ਸੋਲੋ) ਦੇ ਮੁਕਾਬਲੇ ਕਰਵਾਏ ਗਏ।ਇਨ੍ਹਾਂ ਯੁਵਕ ਮੇਲਿਆਂ ਦਾ ਆਯੋਜਨ ਵਾਇਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਸੁਯੋਗ ਅਗਵਾਈ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀ-ਵਲੰਟੀਅਰਾਂ ਦੀ ਸੁਚੱਜੀ ਟੀਮ ਵਲੋਂ ਡੀਨ, ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਕੀਤਾ ਜਾਂਦਾ ਹੈ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …