Wednesday, October 16, 2024

ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵਲੋਂ ਸਿਹਤ ਸੰਸਥਾਵਾਂ ਵਿੱਚ ਅਚਨਚੇਤ ਚੈਕਿੰਗ ਕੀਤੀ।ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਸਵੇਰੇ 8.00 ਵਜੇ ਤੋਂ ਹੀ ਸ਼ੁਰੂ ਕੀਤੀ ਗਈ ਚੈਕਿੰਗ ਦੌਰਾਨ ਉਹਨਾਂ ਵਲੋਂ ਸੈਟੇਲਾਈਟ ਹਸਪਤਾਲ ਤੇ ਆਮ ਆਦਮੀ ਕਲੀਨਿਕ ਸਕੱਤਰੀ ਬਾਗ, ਯੂ.ਪੀ.ਐਚ.ਸੀ ਤੇ ਆਮ ਆਦਮੀ ਕਲੀਨਿਕ ਭਗਤਾਂਵਾਲਾ, ਯੂ.ਪੀ.ਐਚ.ਸੀ ਤੇ ਆਮ ਆਦਮੀ ਕਲੀਨਿਕ ਜੋਧ ਨਗਰ, ਆਮ ਆਦਮੀ ਕਲੀਨਿਕ ਈਸਟ ਮੋਹਨ ਨਗਰ, ਆਮ ਆਦਮੀ ਕਲੀਨਿਕ ਫੋਕਲ ਪੁਆਇੰਟ, ਯੂ.ਪੀ.ਐਚ.ਸੀ ਤੇ ਆਮ ਆਦਮੀਂ ਕਲੀਨਿਕ ਗਵਾਲ ਮੰਡੀ, ਯੂ.ਪੀ.ਐਚ.ਸੀ ਤੇ ਆਮ ਆਦਮੀਂ ਕਲੀਨਿਕ ਪੁਤਲੀਘਰ ਅਤੇ ਆਮ ਆਦਮੀਂ ਕਲੀਨਿਕ ਰਣਜੀਤ ਐਵੀਨਿਓ ਵਿਖੇ ਚੈਕਿੰਗ ਕੀਤੀ ਗਈ।
ਇਸ ਦੇ ਨਾਲ ਹੀ ਦੂਸਰੀ ਟੀਮ ਵਿੱਚ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ ਵਲੋਂ ਆਮ ਆਦਮੀ ਕਲੀਨਿਕ ਤਹਿਸੀਲਪੁਰਾ, ਆਮ ਆਦਮੀ ਕਲੀਨਿਕ ਨਵਾਂਪਿੰਡ, ਆਮ ਆਦਮੀ ਕਲੀਨਿਕ ਤੇ ਪੀ.ਐਚ.ਸੀ ਜੰਡਿਆਲਾ ਗੁਰੂ ਅਤੇ ਸੀ.ਐਚ.ਸੀ ਮਾਨਾਂਵਾਲਾ ਵਿਖੇ ਚੈਕਿੰਗ ਕੀਤੀ ਗਈ।ਇਸ ਦੌਰਾਨ ਬਹੁਤ ਸਾਰੇ ਆਮ ਆਦਮੀ ਕਲੀਨਿਕਾਂ ਅਤੇ ਵੱਖ-ਵੱਖ ਸੰਸਥਾਵਾਂ ਦਾ ਸਟਾਫ ਗੈਰ ਹਾਜ਼ਰ ਪਾਇਆ ਗਿਆ।ਸਿਵਲ ਸਰਜਨ ਡਾ. ਕਿਰਨਦੀਪ ਕੌਰ ਵਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆ ਜਵਾਬਤਲਬੀ ਦੇ ਨਾਲ-ਨਾਲ ਵਿਭਾਗੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ।ਕੁੱਝ ਸੈਂਟਰਾਂ ਵਿਚ ਕੰਮ ਬਹੁਤ ਵਧੀਆ ਪਾਇਆ ਗਿਆ, ਜਿਸ ‘ਤੇ ਉਹਨਾਂ ਨੇ ਸਟਾਫ ਦੀ ਸ਼ਲਾਘਾ ਵੀ ਕੀਤੀ।ਸਿਵਲ ਸਰਜਨ ਨੇ ਓ.ਪੀ.ਡੀ ਸੇਵਾਵਾਂ, ਦਵਾਈਆਂ, ਲੈਬ ਟੈਸਟ ਅਤੇ ਆਨਲਾਈਨ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਕੋਲਂੋ ਵੀ ਜਾਣਕਾਰੀ ਲਈ।ਉਹਨਾਂ ਕਿਹਾ ਕਿ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਫਾਈ ਦਾ ਧਿਆਨ ਰੱਖਣ, ਮਰੀਜ਼ਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਪਹਿਲਾਂ ਤੋਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।

Check Also

ਸੰਤ ਸ਼਼੍ਰੋਮਣੀ ਇੱਛਾ ਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਅਤੇ ਕਾਂਸਲ ਫਾਊਂਡੇਸ਼ਨ ਵਲੋਂ ਮੈਡੀਕਲ ਕੈਂਪ

ਸੰਗਰੂਰ, 16 ਅਕਤੂਬਰ (ਜਗਸੀਰ ਲੌਗੋਂਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਧਰਮਗੜ੍ਹ ਅਤੇ ਸਰਸਵਤੀ ਵਿੱਦਿਆ ਮੰਦਰ ਸੀਨੀਅਰ …