ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਰੁੱਖ ਦਿਵਸ ਮਨਾਉਂਦੇ ਹੋਏ ਕਲਾ ਮੁਕਾਬਲੇ ਅਤੇ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ।ਐਸ.ਡੀ ਕਾਲਜ ਆਫ ਐਜੂਕੇਸ਼ਨ ਬਰਨਾਲਾ ਦੇ ਈਕੋ ਕਲੱਬ ਅਧੀਨ ਬੀ.ਐਡ ਵਿਦਿਆਰਥਣ ਸ਼੍ਰੀਮਤੀ ਰਾਜਨਪ੍ਰੀਤ ਕੌਰ ਨੇ ਪੋਸਟਰ ਬਣਾਉਣ ਦੀ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਅਤੇ ਯੂਨੀਵਰਸਿਟੀ ਪੱਧਰ ’ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਤਰਰਾਸ਼ਟਰੀ ੂਸੈਮੀਨਾਰ ਤੋਂ ਪਹਿਲਾਂ ਇਕ ਸਮਾਰੋਹ ਦੌਰਾਨ, ਉਹਨਾਂ ਨੂੰ ਹੋਰ ਜੇਤੂਆਂ ਨਾਲ ਮਿਲ ਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਦੁਆਰਾ ਸਨਮਾਨਿਤ ਕੀਤਾ ਗਿਆ।ਈਕੋ ਕਲੱਬ ਇੰਚਾਰਜ਼ ਪ੍ਰੋਫੈਸਰ ਬਰਿੰਦਰ ਕੌਰ ਅਤੇ ਪ੍ਰੋਫੈਸਰ ਰਜਨੀ ਸਿੰਗਲਾ ਨੇ ਸ਼੍ਰੀਮਤੀ ਰਾਜਨਪ੍ਰੀਤ ਕੌਰ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਧਾਈ ਦਿੱਤੀ।
ਕਾਲਜ ਦੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਨੇ ਈਕੋ ਕਲੱਬ ਦੇ ਇੰਚਾਰਜ਼ਾਂ ਅਤੇ ਮੈਂਬਰਾਂ ਨੂੰ ਇਸ ਸਫਲਤਾ ਲਈ ਸ਼ਾਬਾਸ਼ੀ ਦਿੱਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …