ਭੀਖੀ, 12 ਦਸੰਬਰ (ਕਮਲ ਜ਼ਿੰਦਲ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੂਸਰਾ ਦੋ ਰੋਜ਼ਾ ਕਬੱਡੀ ਕੱਪ ਨੈਸ਼ਨਲ ਕਾਲਜ ਭੀਖੀ ਦੇ ਸਟੇਡੀਅਮ
ਵਿਖੇ ਕਰਵਾਇਆ ਗਿਆ।ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ।ਕਬੱੱਡੀ ਓਪਨ ਤੇ 65 ਕਿਲੋ ਵਜ਼ਨ ਦੇ ਮੁਕਾਬਲੇ ਕਰਵਾਏ ਗਏ।ਕਲੱਬ ਪ੍ਰਧਾਨ ਮਾਇਕਲ ਤੇ ਮੀਤ ਪ੍ਰਧਾਨ ਸਤਗੁਰ ਡੀ.ਪੀ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਕਬੱਡੀ ਓਪਨ ਵਿੱਚ ਪਹਿਲਾਂ ਸਥਾਨ ਰੱਤਾ ਥੇਹ (ਹਰਿਆਣਾ) ਦੀ ਟੀਮ ਦੇ ਹਿੱਸੇ ਤੇ ਦੂਜਾ ਚੱਠੇ ਵਾਲਾ ਨੇ ਜਿੱਤਿਆ।ਕਬੱਡੀ 65 ਕਿਲੋ ‘ਚ ਪਹਿਲਾ ਇਨਾਮ ਫਰਵਾਹੀ ਨੇ ਜਿੱਤਿਆ।ਨੌਜਵਾਨ ਆਗੂ ਤੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਚੁਸਪਿੰਦਰਬੀਰ ਸਿੰਘ ਚਹਿਲ ਤੇ ਬਾਬਾ ਹਰਜਿੰਦਰ ਸਿੰਘ ਖਾਲਸਾ ਭੀਖੀ ਵਾਲਿਆਂ ਨੇ ਵਿਸ਼ੇਸ਼ ਤੌਰ `ਤੇ ਹਾਜ਼ਰੀ ਭਰੀ।ਠੰਡ ਦੇ ਬਾਵਜ਼ੂਦ ਵੀ ਲੋਕਾਂ ਦਾ ਭਰਵਾਂ ਇਕੱਠ ਰਿਹਾ।ਪ੍ਰੋ. ਗੁਰਤੇਜ ਸਿੰਘ ਨੈਸ਼ਨਲ ਕਾਲਜ ਭੀਖੀ ਵਲੋਂ ਸਮੂਹ ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।ਪਹਿਲੇ ਤੇ ਦੂਜੇ ਸਥਾਨ ਦੇ ਜੇਤੂ ਖਿਡਾਰੀਆਂ ਦਾ ਕੱਪਾਂ ਤੇ ਗੀਜ਼ਰਾਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਰਾਹੁਲ ਬਿੰਦਲ, ਲੱਕੀ ਪੰਜਾਬ ਪੁਲੀਸ, ਪ੍ਰਦੀਪ ਚਹਿਲ, ਕਪਿਲ ਬਿੰਦਲ, ਗੁਰਵਿੰਦਰ ਨਿੱਕਾ ਤੇ ਅਮਨਿੰਦਰ ਬਾਵਾ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media