ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਦੇ ਐਨ.ਐਸ.ਐਸ ਯੂਨਿਟ ਵੱਲੋਂ 7 ਦਿਨਾਂ ਵਿਸ਼ੇਸ਼ ਕੈਂਪ ਦੀ ਅਗਾਜ਼ ਕੀਤਾ
ਗਿਆ।ਇਸ ਦਾ ਉਦਘਾਟਨ ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋਫੈਸਰ (ਡਾ.) ਜਸਪਾਲ ਸਿੰਘ ਦੀ ਅਗਵਾਈ ਅਤੇ ਪ੍ਰੋਗਰਾਮ ਅਫ਼ਸਰ ਤੇ ਸਹਾਇਕ ਪ੍ਰੋਫੈਸਰ ਤੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਦੀ ਨਿਗਰਾਨੀ ਹੇਠ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਸੈਂਟਰ ਗੁਰਦਾਸਪੁਰ ਦੇ ਲਾਅ ਵਿਭਾਗ ਤੋਂ ਮੁਖੀ ਪ੍ਰੋਫੈਸਰ (ਡਾ.) ਪਵਨ ਕੁਮਾਰ ਨੇ ਮੁੱਖ ਮਹਿਮਾਨ ਅਤੇ ਸਪੀਕਰ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਨੇ ਵਲੰਟੀਅਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਐਨ.ਐਸ.ਐਸ ਯੁਵਾਵਾਂ ਨੂੰ ਸਮਾਜ ਦੀ ਸੇਵਾ ਅਤੇ ਸਕਾਰਾਤਮਕ ਬਦਲਾਅ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਦਾ ਹੈ।ਉਨ੍ਹਾਂ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਨਾਲ-ਨਾਲ ਨੈਤਿਕ ਮੁੱਲ ਸਿੱਖਣ ’ਚ ਵੀ ਮਦਦਗਾਰ ਸਾਬਿਤ ਹੋਵੇਗਾ।ਐਨ.ਐਸ.ਐਸ ਵਲੰਟੀਅਰਾਂ ਵਲੋਂ ਕੈਂਪਸ ਲਾਇਬ੍ਰੇਰੀ ਦੀ ਸਫ਼ਾਈ ਵੀ ਕੀਤੀ ਗਈ ਅਤੇ ‘ਵਨ ਨੇਸ਼ਨ, ਵਨ ਇਲੈਕਸ਼ਨ’ ਵਿਸ਼ੇ ’ਤੇ ਭਾਸ਼ਣ ਵੀ ਦਿੱਤਾ ਗਿਆ।ਇਸ ਉਪਰੰਤ ਡਾ. ਜਸਪਾਲ ਸਿੰਘ ਵੱਲੋਂ ਡਾ. ਕੁਮਾਰ ਦਾ ਸਨਮਾਨ ਮੋਮੈਂਟੋ ਭੇਂਟ ਕਰਕੇ ਕੀਤਾ ਗਿਆ।
ਇਸ ਦੌਰਾਨ ਐਨ.ਐਸ.ਐਸ ਕੈਂਪ ਦੇ ਦੂਸਰੇ ਦਿਨ ਦੀ ਸ਼ੁਰੂਆਤ ਵਲੰਟੀਅਰਾਂ ਵੱਲੋਂ ਯੋਗਾ ਅਤੇ ਸਰੀਰਿਕ ਕਸਰਤ ਨਾਲ ਕੀਤੀ ਗਈ।ਇਸ ਉਪਰੰਤ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਹਰਜੋਤ ਕੌਰ ਵੱਲੋਂ ਘਰੇਲੂ ਅਹਿੰਸਾ ਦੇ ਸਮਾਜ ’ਤੇ ਪ੍ਰਭਾਵਾਂ ’ਤੇ ਵਿਸਥਾਰ ਪੂਰਵਕ ਭਾਸ਼ਣ ਦਿੱਤਾ ਗਿਆ।ਉਨ੍ਹਾਂ ਘਰੇਲੂ ਅਹਿੰਸਾ ਦੇ ਅਲੱਗ-ਅਲੱਗ ਕਿਸਮਾਂ ਬਾਰੇ ਗੱਲ ਕਰਦਿਆਂ ਅਹਿੰਸਾ ਨੂੰ ਰੋਕਣ ਲਈ ਬਣਾਏ ਗਏ ਵੱਖ-ਵੱਖ ਕਾਨੂੰਨਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਘਰੇਲੂ ਅਹਿੰਸਕ ਐਕਟ 2005 ਸਬੰਧੀ ਜਾਣਕਾਰੀ ਸਾਂਝੀ ਕੀਤੀ।ਦੂਜੇ ਦਿਨ ਵਲੰਟੀਅਰਾਂ ਵੱਲੋਂ ਵਿਦੇਸ਼ੀ ਭਾਸ਼ਾ ਦੇ ਵਧ ਰਹੇ ਰੁਝਾਣ ’ਤੇ ਡੀਬੇਟ ਕਰਵਾਈ ਗਈ।
ਇਸ ਮੌਕੇ ਡਾ ਰਾਸ਼ੀਮਾ ਚੰਗੋਤਰਾ, ਡਾ. ਮੋਹਿਤ ਸੈਨੀ, ਡਾ. ਰੇਨੂੰ ਸੈਨੀ, ਡਾ. ਸੀਮਾ ਰਾਣੀ, ਡਾ. ਪ੍ਰੀਤ ਇੰਦਰ ਕੌਰ, ਡਾ. ਦਿਵਿਆ ਸ਼ਰਮਾ, ਡਾ ਸ਼ਿਵਨ ਸਰਪਾਲ, ਪ੍ਰੋ: ਹਰਜੋਤ ਕੌਰ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ: ਹਰਿੰਦਰ ਸਿੰਘ ਹਾਜ਼ਰ ਸਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media