Wednesday, December 31, 2025

ਕਮਿਸ਼ਨਰ ਨਗਰ ਨਿਗਮ ਨੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਦਾ ਕੀਤਾ ਆਗਾਜ਼

ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ) – ਵਿਸ਼ਵ ਵਾਤਾਰਣ ਦਿਵਸ ‘ਤੇ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਡਬਲੀਯੂ.ਟੀ.ਪੀ ਦੇ ਅਧਿਕਾਰੀਆਂ ਅਤੇ ਐਲ.ਐਡ.ਟੀ ਦੇ ਨੁਮਾਇੰਦਿਆਂ ਨਾਲ ਮਿਲ ਕੇ ਗੋਲ ਬਾਗ ਚਿਲਡਰਨ ਪਾਰਕ ਵਿਖੇ ਪੌਦੇ ਲਗਾਏ ਗਏ।ਕਮਿਸ਼ਨਰ ਔਲਖ ਨੇ ਸ਼ਹਿਰੀਆਂ ਨੂੰ ਸੰਦੇਸ਼ ਦਿੱਤਾ ਕਿ ਵਾਤਾਵਰਨ ਦੀ ਸੰਭਾਲ ਸਾਡੀ ਸਾਂਝੀ ਜਿੰਮੇਵਾਰੀ ਹੈ ਅਤੇ ਜਿਵੇਂ-ਜਿਵੇਂ ਵਾਤਾਵਰਨੀ ਚੁਣੌਤੀਆਂ ਵਧ ਰਹੀਆਂ ਹਨ, ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਆਪਣੀ ਧਰਤੀ ਨੂੰ ਸਿਹਤਮੰਦ ਅਤੇ ਸੁਚੱਜਾ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਘਰ ਦੇ ਆਸ ਪਾਸ ਜਿਥੇ ਵੀ ਜਗ੍ਹਾ ਹੋਵੇ ਉਥੇ ਪੌਦੇ ਜਰੂਰ ਲਗਾਏ ਜਾਣ ਅਤੇ ਰੁਖਾਂ ਦੇ ਵੱਡੇ ਹੋਣ ਤੱਕ ਉਨ੍ਹਾਂ ਦੀ ਦੇਖ-ਭਾਲ ਵੀ ਕਰਨ।ਇਸ ਮੋਕੇ ਡਬਲੀਯੂ.ਟੀ.ਪੀ ਦੇ ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਸੈਨੀ, ਸੀਨੀਅਰ ਕੰਸਟਰਕਸ਼ਨ ਮੈਨੇਜਰ ਅਸ਼ਵਨੀ ਸ਼ਰਮਾ, ਐਲ.ਐਡ.ਟੀ ਕੰਪਨੀ ਦੇ ਪ੍ਰੌਜੈਕਟ ਮੈਨੇਜਰ ਰਾਹੁਲ ਪਟੇਲ ਅਤੇ ਹੋਰ ਅਧਿਕਾਰੀ ਮੌਕੇ ਤੇ ਮੌਜ਼ੂਦ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …