Sunday, February 1, 2026

ਖਾਲਸਾ ਯੂਨੀਵਰਸਿਟੀ ਨੇ ਵੈਬਸਾਈਟ ਕੀਤੀ ਲਾਂਚ

ਵਿਦਿਆਰਥੀ ਅਤੇ ਆਮ ਲੋਕ ਦਾਖਲੇ ਅਤੇ ਹੋਰ ਸਹੂਲਤਾਂ ਬਾਰੇ ਹਾਸਲ ਕਰ ਸਕਣਗੇ ਜਾਣਕਾਰੀ – ਉਪ ਕੁਲਪਤੀ ਡਾ. ਮਹਿਲ ਸਿੰਘ
ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਵਲੋਂ ਯੂ.ਜੀ.ਸੀ-ਐਕਟ 1956 ਦੀ ਧਾਰਾ 2 (ਐਫ਼) ਅਧੀਨ ਰਾਜ (ਨਿੱਜੀ) ਯੂਨੀਵਰਸਿਟੀਆਂ ਦੀ ਸੂਚੀ ’ਚ ਆਪਣਾ ਨਾਮ ਸ਼ਾਮਲ ਕਰਨ ਦੀ ਮਾਨਤਾ ਤੋਂ ਬਾਅਦ ਅੱਜ ਖਾਲਸਾ ਯੂਨੀਵਰਸਿਟੀ ਦੀ ਨਵੀਂ ਨਵੀਂ ਅਧਿਕਾਰਤ ਆਨਲਾਈਨ ਵੈਬਸਾਈਟ ਲਾਂਚ ਕੀਤੀ ਗਈ।
ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ‘ਖ਼ਾਲਸਾਯੂਨੀਵਰਸਿਟੀ.ਏਸੀ.ਆਈਐਨ.’ ਦੇ ਸਿਰਲੇਖ ਹੇਠ ਹੋਰਨਾਂ ਸਟਾਫ਼ ਦੀ ਮੌਜ਼ੂਦਗੀ ’ਚ ਲਾਂਚ ਕੀਤੀ ਉਕਤ ਵੈਬਸਾਈਟ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਵੈੱਬਸਾਈਟ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀ ਸੂਚਨਾ ਦੇਣ ਦਾ ਆਨਲਾਈਨ ਜ਼ਰੀਆ ਹੋਵੇਗੀ।ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕ ਉਕਤ ਨਵੀਂ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਦਾਖਲਿਆਂ ਅਤੇ ਹੋਰਨਾਂ ਸਹੂਲਤਾਂ ਸਬੰਧੀ ਜਾਣਕਾਰੀ ਪੂਾਪਤ ਕਰ ਸਕਦੇ ਹਨ।ਉਨ੍ਹਾਂ ਐਲਾਨ ਕੀਤਾ ਕਿ ’ਵਰਸਿਟੀ ਵਲੋਂ ਅਕਾਦਮਿਕ ਸੈਸ਼ਨ 2025-26 ਲਈ ਵੱਖ-ਵੱਖ ਫੈਕਲਟੀਆਂ ’ਚ ਦਾਖਲੇ ਖੋਲ੍ਹੇ ਗਏ ਹਨ।
ਉਨ੍ਹਾਂ ਕਿਹਾ ਕਿ ਆਰਟਸ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ, ਕਾਮਰਸ ਅਤੇ ਮੈਨੇਜਮੈਂਟ, ਬੇਸਿਕ ਅਤੇ ਅਪਲਾਈਡ ਸਾਇੰਸਜ਼, ਲਾਈਫ ਸਾਇੰਸਜ਼ ਅਤੇ ਕੰਪਿਊਟਰ ਸਾਇੰਸ, ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਾਨੂੰਨੀ ਵਿਗਿਆਨ, ਸਿੱਖਿਆ ਅਤੇ ਖੇਡ ਵਿਗਿਆਨ, ਫਾਰਮਾਸਿਊਟੀਕਲ ਸਾਇੰਸਸ ਆਦਿ ’ਚ ਗੈ੍ਰਜੂਏਟ, ਪੋਸਟ ਗੈ੍ਰਜੂਏਟ ਅਤੇ ਪੀਐਚ.ਡੀ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ।
’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਇੰਟਰਐਕਟਿਵ ਔਨਲਾਈਨ ਸਹੂਲਤਾਂ ਦਾ ਵਿਸਤਿ੍ਰਤ ਵੇਰਵਾ ਦਿੰਦਿਆਂ ਕਿਹਾ ਕਿ ਇਹ ਸੁਵਿਧਾ ਆਮ ਲੋਕਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਇੱਕ ਕਲਿੱਕ ਕਰਨ ਨਾਲ ਮੁਹੱਈਆ ਹੋਵੇਗੀ।ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ਼ਾਨਦਾਰ ਇਤਿਹਾਸ ਅਤੇ ਜਾਣਕਾਰੀ ਨਾਲ ਸਬੰਧਿਤ ਵਰਚੁਅਲ ਟੂਰ ਅਤੇ ਵੀਡੀਓ ਆਦਿ ਤੋਂ ਇਲਾਵਾ ਹਰੇਕ ਤਰ੍ਹਾਂ ਦੀ ਜਾਣਕਾਰੀ ਸਾਈਟ ’ਤੇ ਉਪਲਬਧ ਹੋਵੇਗੀ।
ਇਸ ਮੌਕੇ ਡੀਨ ਅਕਾਦਮਿਕ ਡਾ. ਸੁਰਿੰਦਰ ਕੌਰ, ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਡਾਇਰੈਕਟਰ ਡਾ. ਮੰਜ਼ੂ ਬਾਲਾ, ਡਾਇਰੈਕਟਰ ਰਿਸਰਚ ਡਾ. ਆਰ.ਕੇ ਧਵਨ, ਕੰਟਰੋਲਰ ਪ੍ਰੀਖਿਆਵਾਂ ਡਾ. ਕੰਵਲਜੀਤ ਸਿੰਘ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਲੋਕ ਸੰਪਰਕ ਵਿਭਾਗ ਤੋਂ ਡਾਇਰੈਕਟਰ ਡੀ. ਐਸ ਰਟੌਲ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਫ਼ੈਕਲਟੀ ਮੌਜ਼ੂਦ ਸਨ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …