Wednesday, December 31, 2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰ ਬੀ ਐਲ ਬੈਂਕ ਵੱਲੋਂ 20 ਐਲ.ਈ.ਡੀ ਕੀਤੀਆਂ ਭੇਟ

ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਆਰ ਬੀਐਲ ਬੈਂਕ ਨੇ 20 ਐਲਈਡੀ ਟੀ.ਵੀ. ਭੇਟ ਕੀਤੇ ਹਨ।ਇਹ ਐਲ.ਈ.ਡੀ ਆਰ.ਬੀ.ਐਲ ਬੈਂਕ ਦੇ ਅਧਿਕਾਰੀਆਂ ਨੇ ਦਫ਼ਤਰ ਸ੍ਰੋਮਣੀ ਕਮੇਟੀ ਵਿਖੇ ਸਕੱਤਰ ਪ੍ਰਤਾਪ ਸਿੰਘ ਤੇ ਬਲਵਿੰਦਰ ਸਿੰਘ ਕਾਹਲਵਾਂ ਨੂੰ ਸੌਂਪੇ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਆਰ.ਬੀ.ਐਲ ਬੈਂਕ ਦੇ ਪ੍ਰਬੰਧਕਾਂ ਵੱਲੋਂ 20 ਐਲਈਡੀ ਭੇਟ ਕਰਕੇ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾਈ ਜਾਂਦੀ ਹੈ। ਉਨ੍ਹਾਂ ਨੇ ਆਰ.ਬੀ.ਐਲ ਬੈਂਕ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸੇ ਦੌਰਾਨ ਆਰਬੀਐਲ ਦੇ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਹਿੱਸਾ ਪਾਉਣਾ ਉਨ੍ਹਾਂ ਲਈ ਵੱਡੇ ਭਾਗਾਂ ਦੀ ਗੱਲ ਹੈ ਅਤੇ ਬੈਂਕ ਵੱਲੋਂ ਜਲਦ ਹੀ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਨੂੰ ਇਕ ਐਬੂਲੈਂਸ ਵੀ ਦਿੱਤੀ ਜਾਵੇਗੀ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ. ਮਨਜੀਤ ਸਿੰਘ ਤਲਵੰਡੀ ਤੇ ਸੁਪਰਡੈਂਟ ਨਿਸ਼ਾਨ ਸਿੰਘ, ਆਰ.ਬੀ.ਐਲ ਬੈਂਕ ਦੇ ਅਧਿਕਾਰੀ ਨਰਿੰਦਰ ਅਗਰਵਾਲ ਬੀ.ਬੀ.ਆਰ.ਐਲ ਹੈਡ, ਸ਼ਲਿੰਦਰ ਮਿਸ਼ਰਾ ਪ੍ਰੋਗਰਾਮ ਹੈਡ, ਜਗਜੀਤ ਪਾਲ ਏਰੀਆ ਹੈਡ ਟਾਸਕ, ਸਰਵਨ ਸ਼ਰਮਾ ਏਰੀਆ ਹੈਡ ਅਤੇ ਬ੍ਰਾਂਚ ਮੈਨੇਜਰ ਹਰਸ਼ ਅਗਵਾਲ ਸਮੇਤ ਹੋਰ ਮੌਜ਼ੂਦ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …