ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੂੰ ਉਨ੍ਹਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਕਾਨੂੰਨੀ ਸੁਰੱਖਿਆ ਬਾਰੇ ਸੰਵੇਦਨਸ਼ੀਲ ਬਣਾਉਣ ਦੇ ਉਦੇਸ਼ ਨਾਲ ਜਿਨਸੀ ਸੋਸ਼ਣ ਰੋਕਥਾਮ ਹਫ਼ਤੇ ਦੇ ਤਹਿਤ ਜਿਨਸੀ ਸੋਸ਼ਣ ਰੋਕਥਾਮ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਕੰਮ ਵਾਲੀ ਥਾਂ `ਤੇ ਔਰਤਾਂ ਦੇ ਜਿਨਸੀ ਸੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ 2013 ਦੇ ਵੱਖ-ਵੱਖ ਉਪਬੰਧਾਂ `ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।ਸੈਸ਼ਨ ਔਰਤਾਂ ਲਈ ਇੱਕ ਸੁਰੱਖਿਅਤ, ਸਤਿਕਾਰਯੋਗ ਅਤੇ ਸਮਾਵੇਸ਼ੀ ਕੰਮ ਅਤੇ ਸਿੱਖਣ ਦਾ ਮਾਹੌਲ ਬਣਾਉਣ `ਤੇ ਕੇਂਦ੍ਰਿਤ ਸੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦੇ ਹੋਏ, ਕੰਮ ਵਾਲੀ ਥਾਂ `ਤੇ ਉਤਪੀੜਨ ਨੂੰ ਰੋਕਣ ਵਿੱਚ ਜਾਗਰੂਕਤਾ ਅਤੇ ਸਿੱਖਿਆ ਦੀ ਮਹੱਤਤਾ `ਤੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਐਸ.ਐਚ ਐਕਟ, 2013 ਨਾ ਸਿਰਫ਼ ਔਰਤਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦਾ ਹੈ, ਬਲਕਿ ਕੰਮ ਵਾਲੀ ਥਾਂ `ਤੇ ਮਾਣ, ਸਮਾਨਤਾ ਅਤੇ ਨਿਆਂ ਨੂੰ ਵੀ ਯਕੀਨੀ ਬਣਾਉਂਦਾ ਹੈ।ਡਾ. ਵਾਲੀਆ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਨਿਵਾਰਣ ਵਿਧੀਆਂ ਤੋਂ ਜਾਣੂ ਹੋਣ ਅਤੇ ਬਿਨਾਂ ਕਿਸੇ ਡਰ ਦੇ ਬੋਲਣ ਦੀ ਅਪੀਲ ਕੀਤੀ।
ਮਹਿਲਾ ਹੈਲਪਲਾਈਨ (181) ਅਤੇ ਵਨ ਸਟਾਪ ਸੈਂਟਰ (ੌਸ਼ਛ) ਬਾਰੇ ਜਾਗਰੂਕਤਾ ਫੈਲਾਉਣ `ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜੋ ਕਿ ਮੁਸੀਬਤ ਵਿੱਚ ਔਰਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਦੇ ਹਨ।ਕਾਲਜ ਦੀ ਅੰਦਰੂਨੀ ਸ਼ਿਕਾਇਤ ਕਮੇਟੀ (ੀਛਛ) ਦੁਆਰਾ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਗਿਆ।ਸੈਸ਼ਨ ਦੀ ਅਗਵਾਈ ਪ੍ਰੀਜ਼ਾਈਡਿੰਗ ਅਫਸਰ ਡਾ. ਸਪਨਾ ਗੁਪਤਾ ਆਈ.ਸੀ.ਸੀ ਮੈਂਬਰਾਂ ਮਿਸ ਮਨਦੀਪ ਕੌਰ, ਮਿਸ ਸੁਰਭੀ ਅਤੇ ਡਾ. ਨਿਧੀ ਅਗਰਵਾਲ ਨੇ ਕੀਤੀ। ਉਨ੍ਹਾਂ ਨੇ ਆਈ.ਸੀ.ਸੀ ਦੀ ਭੂਮਿਕਾ ਅਤੇ ਕੰਮਕਾਜ਼ ਬਾਰੇ ਵਿਸਥਾਰ ਨਾਲ ਦੱਸਿਆ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media