ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਲਟਕੀਆਂ ਬੇਤਰਤੀਬ ਤਾਰਾਂ, ਸੜੇ/ਗਲੇ 20 ਬਾਈ 1 ਪਿੱਲਰ ਬਕਸਿਆਂ ਦੀ ਬਦਲੀ ਅਤੇ ਬਿਜਲੀ ਸਬੰਧੀ ਸ਼ਹਿਰ ਦੀ ਦਿੱਖ ਸੁਧਾਰਨ ਲਈ ਇੱਕ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਜੈਕਟ ਤਹਿਤ ਪੀ.ਐੱਸ.ਪੀ.ਸੀ.ਐਲ ਵੱਲੋਂ ਜੰਡਿਆਲਾ ਗੁਰੂ ਦੇ ਨਿਵਾਸੀਆਂ ਨੂੰ ਸਹੀ ਵੋਲਟੇਜ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਅਤੇ ਐਲ.ਡੀ ਸਿਸਟਮ ਵਿੱਚ ਸੁਧਾਰ ਕਰਨ ਲਈ 55.41 ਲੱਖ ਰੁਪਏ ਦੇ ਅਨੁਮਾਨ ਤਿਆਰ ਕੀਤੇ ਗਏ ਹਨ।ਇਸ ਵਿੱਚ ਟਰਾਂਸਫਾਰਮਰਾਂ ਉਤੇ ਲੱਗੇ ਖਰਾਬ 20 ਬਾਈ 1 ਪਿੱਲਰ ਬਕਸਿਆਂ ਨੂੰ 4 ਬਾਈ 1 ਬਕਸਿਆਂ ਨਾਲ ਬਦਲਿਆ ਜਾਵੇਗਾ।
ਕੈਬਨਿਟ ਮੰਤਰੀ ਈ.ਟੀ.ਓ ਨੇ ਦੱਸਿਆ ਕਿ ਜੰਡਿਆਲਾ ਗੁਰੂ ਵਿੱਚ 2 ਕੋਰ ਪੀ.ਵੀ.ਸੀ ਕੇਬਲਾਂ ਦੀ ਲੰਬਾਈ ਅਤੇ 4 ਕੋਰ ਕੇਬਲਾਂ ਦੀ ਖਰਾਬ ਹਾਲਤ ਕਾਰਨ ਖੱਪਤਕਾਰਾਂ ਨੂੰ ਘੱਟ ਵੋਲਟੇਜ ਅਤੇ ਬਿਜਲੀ ਸਪਲਾਈ ਵਿੱਚ ਦਿੱਕਤ ਆ ਰਹੀ ਸੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕੇਬਲਾਂ ਦੀ ਮੁਰੰਮਤ, ਨੀਵੀਆਂ ਤਾਰਾਂ ਨੂੰ ਵਾਧੂ ਪੋਲ ਲਗਾ ਕੇ ਉਚਾ ਚੁਕਣਾ, ਖਰਾਬ ਬਕਸਿਆਂ ਦੀ ਬਦਲੀ ਅਤੇ ਸੜੀਆਂ/ਖਰਾਬ ਤਾਰਾਂ ਨੂੰ ਬਦਲ ਕੇ ਐਲ.ਡੀ ਸਿਸਟਮ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਈਟੀਓ ਨੇ ਦੱਸਿਆ ਕਿ ਉਪਰੋਕਤ 55.41 ਲੱਖ ਰੁਪਏ ਤੋਂ ਇਲਾਵਾ ਆਰ.ਡੀ.ਐਸ.ਐਸ ਸਕੀਮ ਅਧੀਨ 16.30 ਕਰੋੜ ਰੁਪਏ ਦੇ ਬਿਜਲੀ ਸਬੰਧੀ ਕੰਮ ਜੰਡਿਆਲਾ ਗੁਰੂ ਹਲਕੇ ਲਈ ਮਨਜ਼ੂਰ ਹੋ ਚੁੱਕੇ ਹਨ।ਸ਼ਹਿਰ ਦੇ ਸੁੰਦਰੀਕਰਨ ਲਈ ਲਗਭਗ 4 ਕਰੋੜ ਰੁਪਏ ਦੇ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਜੰਡਿਆਲਾ ਗੁਰੂ ਹਲਕੇ ਵਿੱਚ ਬਿਜਲੀ ਸੁਧਾਰ ਲਈ 20.85 ਕਰੋੜ ਰੁਪਏ ਦੇ ਕੰਮ ਆਉਣ ਵਾਲੇ ਸਮੇਂ ਪੂਰੇ ਕੀਤੇ ਜਾਣਗੇ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media