Tuesday, March 17, 2026

ਸਵ: ਜਸਪਾਲ ਭੱਟੀ ਦੀ ਯਾਦ ‘ਚ ‘ਧਮਾਲਾ ਪੈਣਗੀਆਂ’ ਪ੍ਰੋਗਰਾਮ ਅਯੋਜਿਤ

ਗਾਇਕ ਮਨਪ੍ਰੀਤ ਸੰਧੂ, ਪ੍ਰਭ ਗਿੱਲ, ਹਾਸਰਸ ਕਲਾਕਾਰ ਦੀਦਾਰ ਗਿੱਲ, ਮੁਕੇਸ਼ ਵੋਹਰਾ ਬੰਨਿਆ ਰੰਗ

PPN1801201516

ਛੇਹਰਟਾ, 18 ਜਨਵਰੀ (ਕੁਲਦੀਪ ਸਿੰਘ ਨੋਬਲ) – ਵਿਸ਼ਵ ਪ੍ਰਸਿੱਧ ਕਾਮੇਡੀ ਕਲਾਕਾਰ ਸਵ: ਜਸਪਾਲ ਸਿੰਘ ਭੱਟੀ ਦੀ ਯਾਦ ਵਿਚ ਇਵੈਂਟ ਆਰਗਾਨਾਈਜਰ ਵਿਕਾਸ ਛੋਟੂ ਦੀ ਅਗਵਾਈ ਹੇਂਠ ਏ.ਪੀ ਫਾਈਨੈਂਸਰਜ਼ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ‘ਧਮਾਲਾ ਪੈਣਗੀਆਂ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਏਡੀਸੀਪੀ-2 ਕੇਤਨ ਪਾਟਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਡੀਸੀਪੀਓ ਬਲਜੀਤ ਸਿੰਘ ਰੰਧਾਵਾ, ਤਹਿਸੀਲਦਾਰ ਗੁਰਮਿੰਦਰ ਸਿੰਘ, ਭਾਜਪਾ ਉੱਪ ਪ੍ਰਧਾਨ ਪੰਜਾਬ ਐਸਪੀ ਕੇਵਲ ਕੁਮਾਰ, ਭਾਜਪਾ ਯੂਵਾ ਮੋਰਚਾ ਦੇ ਜਿਲਾ ਪ੍ਰਧਾਨ ਅਵਿਨਾਸ਼ ਸ਼ੈਲਾ, ਜਿਲਾ ਸੱਕਤਰ ਭਾਜਪਾ ਸਤੀਸ਼ ਬੱਲੂ, ਕੋਂਸਲਰ ਅਮਰਬੀਰ ਸੰਧ, ਸਮਾਜ ਸੇਵਕ ਅਰਸ਼ਦੀਪ ਸਿੰਘ ਰੈਲੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ ਤੇ ਸਵਰਗੀ ਜਸਪਾਲ ਸਿੰਘ ਭੱਟੀ ਨੂੰ ਸ਼ਰਧਾਜਲੀਆਂ ਦਿੱਤੀਆਂ। ਉਨਾਂ ਵਿਕਾਸ ਛੋਟੂ ਵਲੋਂ ਸਵਰਗੀ ਜਸਪਾਲ ਸਿੰਘ ਭੱਟੀ ਦੀ ਯਾਦ ਵਿਚ ਕਰਵਾਏ ਗਏ ਪ੍ਰੋਗਰਾਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਜਿਹੇ ਮਹਾਨ ਕਲਾਕਾਰਾਂ ਦਾ ਪ੍ਰੋਗਰਾਮ ਕਰਕੇ ਉੇਨਾਂ ਨੂੰ ਯਾਦ ਕੀਤਾ ਜਾਵੇ ਤਾਂਕਿ ਉਨਾਂ ਦੀ ਯਾਦ ਹਮੇਸ਼ ਸਾਡੇ ਦਿਲਾਂ ਵਿਚ ਛਾਈ ਰਹੇ।ਇਸ ਮੋਕੇ ਆਏ ਹੋਏ ਮਹਿਮਾਨਾਂ ਦਾ ਵਿਕਾਸ ਛੋਟੂ ਤੇ ਅਵਨੀਤ ਸਿੰਘ ਕੋਹਲੀ, ਪਰਨੀਤ ਸਿੰਘ ਕੋਹਲੀ ਵਲੋਂ ਫੁੱਲਾਂ ਦਾ ਬੁੱਕੇ ਦੇ ਕੇ ਹਾਰਦਿਕ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬੀ ਪ੍ਰਸਿੱਧ ਗਾਇਕ ਮਨਪ੍ਰੀਤ ਸੰਧੂ, ਪ੍ਰਭ ਗਿੱਲ, ਮੁਕੇਸ਼ ਵੋਹਰਾ, ਅਰਜੁਨ ਐਰੀ, ਹਾਸਰੱਸ ਕਲਾਕਾਰ ਦੀਦਾਰ ਗਿੱਲ, ਮਨਦੀਪ ਕੈਨੀ, ਰਘੂ ਛੱਲਾ, ਮੀਤ ਬੱਬਰ ਤੇ ਕਈ ਹੌਰ ਨਾਮਵਰ ਪ੍ਰਸਿੱਧ ਕਲਾਕਾਰਾਂ ਨੇ ਆਪਣੀ ਕਲਾ ਦਾ ਜੋਹਰ ਵਿਖਾਇਆ ਤੇ ਆਪਣੇ ਫੰਨ ਦਾ ਮੁਜਾਹਰਾ ਕੀਤਾ। ਹਾਸਰੱਸ ਕਲਾਕਾਰ ਦੀਦਾਰ ਗਿੱਲ ਤੇ ਕਮੈਡੀਅਨ ਕਲਾਕਾਰ ਤੇ ਗਾਇਕ ਮੁਕੇਸ਼ ਵੌਹਰਾ ਨੇ ਹਾਸਿਆ ਨਾਲ ਲੋਕਾਂ ਦੇ ਢਿੱਡੀ ਪੀੜਾਂ ਪਾਈਆਂ। ਇਸ ਪ੍ਰੋਗਰਾਮ ਵਿਚ ਸਟੇਜ ਦੀ ਭੂਮਿਕਾ ਕਲਾਕਾਰ ਰਵਿੰਦਰ ਭੱਟੀ ਵੱਲੋਂ ਅਦਾ ਕੀਤੀ ਗਈ। ਇਸ ਮੋਕੇ ਸਤੀਸ਼ ਮੰਟੂ, ਨੰਬਰਦਾਰ ਰਾਜ ਕੁਮਾਰ ਕਾਕਾ, ਸਰਬਜੀਤ ਸਿੰਘ ਸ਼ੱਬਾ, ਜਸਮੀਤ ਗੋਲਾ, ਅਵਨੀਤ ਸਿੰਘ ਕੌਹਲੀ, ਪਰਨੀਤ ਸਿੰਘ ਕੌਹਲੀ, ਪ੍ਰਦੀਪ ਸ਼ਰਮਾ ਆਦਿ ਹਾਜਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply