ਅੰਮ੍ਰਿਤਸਰ, 28 ਅਗਸਤ (ਦੀਪ ਦਵਿੰਦਰ ਸਿੰਘ) – ਐਟਲਾਇਅਰ ਰੀਪੈਟਰੀ ਦਿੱਲੀ ਵੱਲੋਂ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਨਾਲ ਕੁਲਜੀਤ ਸਿੰਘ ਦਾ
ਲਿਖਿਆ ਅਤੇ ਨਿਰਦੇਸ਼ਤ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਕਹਾਣੀ ਨੂੰ ਬਿਆਨ ਕਰਦਾ ਨਾਟਕ ‘ਦਾਸਤਾਨ–ਏ–ਗੁਰੂ ਨਾਨਕ’ ਨਾਟਕ ਦਾ ਮੰਚਣ 29 ਅਗਸਤ ਦਿਨ ਸ਼ਨੀਵਾਰ ਸ਼ਾਮ 6.30 ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਕੀਤਾ ਜਾਵੇਗਾ[ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੀ ਕਹਾਣੀ ਨੂੰ ਬਿਆਨ ਕਰਨ ਵਾਲੇ ਗੋਰਵ ਸੂਰੀ, ਗੁਨੀਤ ਕੌਰ ਤੇ ਮਾਨਸੀ ਗਰੋਵਰ ਕਰਨਗੇ[ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਰਮੇਸ਼ ਯਾਦਵ ਨੇ ਸਾਂਝੇ ਤੌਰ ਤੇ ਕਿਹਾ ਇਸ ਨਾਟਕ ਨੂੰ ਦੇਖਣ ਲਈ ਸਮੂਹ ਦਰਸ਼ਕਾ, ਨਾਟ ਪ੍ਰੇਮੀਆ ਤੇ ਕਲਾ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਹੈ[ਨਾਟਕ ਬਿਨ੍ਹਾ ਕਿਸੇ ਪਾਸ ਅਤੇ ਟਿਕਟ ਦੇ ਮੁ&ਤ ਵਿਖਾਇਆ ਜਾਵੇਗਾ[
Check Also
ਰਿੰਟੂ ਨੇ ਲਾਰੈਂਸ ਰੋਡ ‘ਤੇ ਬੀਬੀਕੇ ਡੀਏਵੀ ਕਾਲਜ ਦੇ ਸਾਹਮਣੇ ਨਵੀਂ ਸੜਕ ਦੇ ਨਿਰਮਾਣ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਉੱਤਰੀ ਦੇ …
Punjab Post Daily Online Newspaper & Print Media