ਛੇਹਰਟਾ, 21 ਜਨਵਰੀ (ਕੁਲਦੀਪ ਸਿੰਘ ਨੋਬਲ) – ਸਵੱਛ ਭਾਰਤ ਮੁਹਿੰਮ ਅਧੀਨ ਸਥਾਨਕ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਦਸਤਕ ਗਰੱਪ ਵਲੋਂ ਨੁੱਕੜ ਨਾਟਕ ‘ਬੁਰਾ ਮੱਤ ਸੁੰਘੋ’ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ।ਸਭਿਆਚਾਰ ਮੰਤਰਾਲਾ ਨਵੀਂ ਦਿੱਲੀ ਅਤੇ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਦੇ ਸਹਿਯੋਗ ਨਾਲ ਪੇਸ਼ ਕੀਤੇ ਗਏ ਇਸ ਨਾਟਕ ਨੂੰ ਅੰਕਿਤ ਲੁਥਰਾ ਦੁਆਰਾ ਲਿਖਿਆ ਗਿਆ ਅਤੇ ਰਜਿੰਦਰ ਸਿੰਘ ਦੀ ਨਿਰਦੇਸ਼ਨ ਅਧੀਨ ਪ੍ਰਦਰਸ਼ਿਤ ਕੀਤਾ ਗਿਆ।
ਇਹ ਨੁੱਕੜ ਨਾਟਕ ਮਹਾਤਮਾ ਗਾਂਧੀ ਦੇ ਹਿੰਦੋਸਤਾਨੀਆ ਨੂੰ ਦਿੱਤੇ ਸੰਦੇਸ਼ ਕਿ ‘ਬੁਰਾ ਮਤ ਦੇਖੋ’, ‘ਬੁਰਾ ਮਤ ਬੋਲੋ’, ‘ਬੁਰਾ ਮਤ ਸੁਣੋ’ ਦੇ ਨਾਲ ‘ਬੁਰਾ ਮਤ ਸੁੰਘੋ’ ਦਾ ਸੰਦੇਸ਼ ਵੀ ਦੇ ਗਿਆ।ਇਸ ਨਾਟਕ ਰਾਹੀਂ ਭਾਰਤੀਆਂ ਨੂੰ ਆਪਣੀ ਇਸ ਨਾਕਾਰਤਮਕ ਸੋਚ ਨੂੰ ਬਦਲਣ ਲਈ ਵੀ ਵੰਗਾਰਿਆ ਗਿਆ ਜਿਸ ਅਧੀਨ ਉਹ ਵਿਦੇਸ਼ਾਂ ਵਿੱਚ ਜਾ ਕੇ ਤਾਂ ਸਫਾਈ ਦਾ ਧਿਆਨ ਰੱਖਦੇ ਹਨ, ਪਰ ਆਪਣੇ ਦੇਸ਼ ਵਾਪਸ ਪਰਤਣ ‘ਤੇ ਅਵੇਸਲੇ ਹੋ ਜਾਂਦੇ ਹਨ।ਨਾਟਕ ਦੇ ਪਾਤਰ ਬਾਰ-ਬਾਰ ਕਹਿ ਰਹੇ ਸਨ ਕਿ ਸਖ਼ਤ ਕਾਨੂੰਨ ਤੋਂ ਬਿਨਾਂ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ।ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਵਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਰਸ਼ਮੀ ਬਿੰਦਰਾ, ਸ੍ਰੀਮਤੀ ਜਤਿੰਦਰ ਕੌਰ, ਸ੍ਰੀਮਤੀ ਰਵਿੰਦਰ ਕੌਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …