
ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬੌਟਨੀ ਅਤੇ ਬਾਇਓਟੈਕਨਾਲੋਜੀ ਦੇ ਵਿਭਾਗ ਵਿਚ ਡੀ. ਬੀ. ਟੀ. ਵਲੋਂ ਪ੍ਰਸਤੁਤ ਜੀ. ਐੱਮ ਕਰੌਪਸ ਵਿਸ਼ੇ ‘ਤੇ ਪ੍ਰੋ. ਅਵਿਨਾਸ਼ ਨਾਗਪਾਲ ਨੇ ਵਿਸ਼ੇਸ਼ ਭਾਸ਼ਣ ਦਿੱਤਾ।ਇਸ ਭਾਸ਼ਣ ਵਿਚ ਮੈਡੀਕਲ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਵਿਦਿਆਰਥੀ ਸ਼ਾਮਿਲ ਹੋਏ।ਇਥੇ ਸ਼੍ਰੀਮਤੀ ਰਸ਼ਮੀ ਕਾਲੀਆ, ਡਾ. ਮੋਨਿਕਾ ਭਾਰਤਵਾਜ, ਡਾ. ਪੂਨਮ, ਮਿਸ ਸ਼ੇਲਜਾ, ਮਿਸ ਸਿਮਰ ਅਤੇ ਮਿਸ ਪਵਨਜੀਤ ਨੇ 0ਵੀਆਪਣਾ ਭਾਸ਼ਣ ਪ੍ਰਸਤੁਤ ਕੀਤਾ। ਪ੍ਰੋ. ਨਾਗਪਾਲ ਨੇ ਇਸ ਵਿਸ਼ੇ ਸੰਬੰਧੀ ਚਰਚਾ ਕਰਦਿਆਂ ਜੀ. ਐੱਮ. ਕਰੌਪਸ ਦੇ ਫ਼ਾਇਦੇ ਅਤੇ ਇਸ ਨਾਲ ਸੰਬੰਧਿਤ ਅਜੋਕੀ ਟੈਕਨਾਲੌਜੀ ਉੱਤੇ ਵੀ ਚਾਨਣਾ ਪਾਇਆ।ਉਨ੍ਹਾਂ ਨੇ ਜੀ. ਐੱਮ. ਕਰੌਪਸ ਨਾਲ ਸੰਬੰਧਿਤ ਨੈਤਿਕ ਮੁੱਲਾਂ ਬਾਰੇ ਵੀ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਹਨਾਂ ਵਿਕਸਿਤ ਜੀ. ਐੱਮ ਫਸਲਾਂ, ਫਲਾਂ ਅਤੇ ਇੰਨਾਂ ਦੇ ਉਤਪਾਦਨ ਸੰਬੰਧੀ ਜਾਣਕਾਰੀ ਨੂੰ ਹਾਸਿਲ ਕੀਤਾ।
ਪ੍ਰੋ. ਨਾਗਪਾਲ ਨੇ ਵੀ ਇਸ ਵਿਸ਼ੇ ਉੱਤੇ ਬੋਲਦਿਆਂ ਕਿਹਾ ਕਿ ਜੀ. ਐੱਮ. ਕਰੌਪਸ ਗ਼ੈਰ ਜੀ ਐੱਮ. ਕਰੌਪਸ ਨਾਲੋਂ ਮੁੱਖ ਰੂਪ ਵਿਚ ਕੀਟਨਾਸ਼ਕ ਮੁਕਤ ਹੁੰਦੀਆਂ ਹਨ।ਭਾਸ਼ਣ ਦੇ ਅੰਤ ਉੱਤੇ ਪ੍ਰੋ. ਅਵਿਨਾਸ਼ ਨੇ ਵਿਦਿਆਰਥੀਆਂ ਨਾਲ ਸੰਬੰਧਿਤ ਵਿਸ਼ੇ ਉੱਤੇ ਵਿਚਾਰ ਚਰਚਾ ਕੀਤਾ।ਵਿਦਿਆਰਥੀਆਂ ਨੇ ਸਹੀ ਅਰਥਾਂ ਵਿਚ ਇਸ ਭਾਸ਼ਣ ਸੰਬੰਧੀ ਵਿਚਾਰਾਤਮਕ ਅਤੇ ਮਨੋਰੰਜਨ ਢੰਗ ਨਾਲ ਗਿਆਨ ਹਾਸਿਲ ਕੀਤਾ।ਅੰਤ ਵਿਚ ਸ਼੍ਰੀਮਤੀ. ਰਸ਼ਮੀ ਕਾਲੀਆ (ਐਚ. ਓ. ਡੀ ਬੌਟਨੀ ਵਿਭਾਗ) ਨੇ ਸਭ ਦਾ ਸ਼ੁਕਰੀਆ ਅਦਾ ਕੀਤਾ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media