Saturday, August 9, 2025
Breaking News

’ਜੀ. ਐੱਮ ਕਰੌਪਸ’ ਵਿਸ਼ੇ ‘ਤੇ ਪ੍ਰੋ. ਅਵਿਨਾਸ਼ ਨਾਗਪਾਲ ਦਾ ਵਿਸ਼ੇਸ਼ ਭਾਸ਼ਣ

PPN2801201505
ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਬੌਟਨੀ ਅਤੇ ਬਾਇਓਟੈਕਨਾਲੋਜੀ ਦੇ ਵਿਭਾਗ ਵਿਚ ਡੀ. ਬੀ. ਟੀ. ਵਲੋਂ ਪ੍ਰਸਤੁਤ “ਜੀ. ਐੱਮ ਕਰੌਪਸ” ਵਿਸ਼ੇ ‘ਤੇ ਪ੍ਰੋ. ਅਵਿਨਾਸ਼ ਨਾਗਪਾਲ ਨੇ ਵਿਸ਼ੇਸ਼ ਭਾਸ਼ਣ ਦਿੱਤਾ।ਇਸ ਭਾਸ਼ਣ ਵਿਚ ਮੈਡੀਕਲ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਵਿਦਿਆਰਥੀ ਸ਼ਾਮਿਲ ਹੋਏ।ਇਥੇ ਸ਼੍ਰੀਮਤੀ ਰਸ਼ਮੀ ਕਾਲੀਆ, ਡਾ. ਮੋਨਿਕਾ ਭਾਰਤਵਾਜ, ਡਾ. ਪੂਨਮ, ਮਿਸ ਸ਼ੇਲਜਾ, ਮਿਸ ਸਿਮਰ ਅਤੇ ਮਿਸ ਪਵਨਜੀਤ ਨੇ 0ਵੀਆਪਣਾ ਭਾਸ਼ਣ ਪ੍ਰਸਤੁਤ ਕੀਤਾ। ਪ੍ਰੋ. ਨਾਗਪਾਲ ਨੇ ਇਸ ਵਿਸ਼ੇ ਸੰਬੰਧੀ ਚਰਚਾ ਕਰਦਿਆਂ ਜੀ. ਐੱਮ. ਕਰੌਪਸ ਦੇ ਫ਼ਾਇਦੇ ਅਤੇ ਇਸ ਨਾਲ ਸੰਬੰਧਿਤ ਅਜੋਕੀ ਟੈਕਨਾਲੌਜੀ ਉੱਤੇ ਵੀ ਚਾਨਣਾ ਪਾਇਆ।ਉਨ੍ਹਾਂ ਨੇ ਜੀ. ਐੱਮ. ਕਰੌਪਸ ਨਾਲ ਸੰਬੰਧਿਤ ਨੈਤਿਕ ਮੁੱਲਾਂ ਬਾਰੇ ਵੀ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਹਨਾਂ ਵਿਕਸਿਤ ਜੀ. ਐੱਮ ਫਸਲਾਂ, ਫਲਾਂ ਅਤੇ ਇੰਨਾਂ ਦੇ ਉਤਪਾਦਨ ਸੰਬੰਧੀ ਜਾਣਕਾਰੀ ਨੂੰ ਹਾਸਿਲ ਕੀਤਾ।
ਪ੍ਰੋ. ਨਾਗਪਾਲ ਨੇ ਵੀ ਇਸ ਵਿਸ਼ੇ ਉੱਤੇ ਬੋਲਦਿਆਂ ਕਿਹਾ ਕਿ ਜੀ. ਐੱਮ. ਕਰੌਪਸ ਗ਼ੈਰ ਜੀ ਐੱਮ. ਕਰੌਪਸ ਨਾਲੋਂ ਮੁੱਖ ਰੂਪ ਵਿਚ ਕੀਟਨਾਸ਼ਕ ਮੁਕਤ ਹੁੰਦੀਆਂ ਹਨ।ਭਾਸ਼ਣ ਦੇ ਅੰਤ ਉੱਤੇ ਪ੍ਰੋ. ਅਵਿਨਾਸ਼ ਨੇ ਵਿਦਿਆਰਥੀਆਂ ਨਾਲ ਸੰਬੰਧਿਤ ਵਿਸ਼ੇ ਉੱਤੇ ਵਿਚਾਰ ਚਰਚਾ ਕੀਤਾ।ਵਿਦਿਆਰਥੀਆਂ ਨੇ ਸਹੀ ਅਰਥਾਂ ਵਿਚ ਇਸ ਭਾਸ਼ਣ ਸੰਬੰਧੀ ਵਿਚਾਰਾਤਮਕ ਅਤੇ ਮਨੋਰੰਜਨ ਢੰਗ ਨਾਲ ਗਿਆਨ ਹਾਸਿਲ ਕੀਤਾ।ਅੰਤ ਵਿਚ ਸ਼੍ਰੀਮਤੀ. ਰਸ਼ਮੀ ਕਾਲੀਆ (ਐਚ. ਓ. ਡੀ ਬੌਟਨੀ ਵਿਭਾਗ) ਨੇ ਸਭ ਦਾ ਸ਼ੁਕਰੀਆ ਅਦਾ ਕੀਤਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply