ਸਰਕਾਰੀ ਸੀਨੀ: ਸੈਕੰ: ਸਕੂਲ ਦੇ ਐਨ. ਐਸ. ਐਸ ਵਲੰਟੀਅਰਾਂ ਨੇ ਦਿੱਤਾ ਵਿਸ਼ੇਸ਼ ਯੋਗਦਾਨ
ਫਾਜ਼ਿਲਕਾ, 2 ਫਰਵਰੀ ( ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇੰਸ ਕਲੱਬ ਫਾਜਿਲਕਾ ਵਿਸ਼ਾਲ ਨੇ ਅੱਜ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਲੜਕਿਆਂ ਦੇ ਐਨ.ਐਸ.ਐਸ. ਵਲੰਟਿਅਰਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਫਾਈ ਅਭਿਆਨ ਚਲਾਇਆ ।ਇਸ ਮੌਕੇ ਵਿਦਿਆਰਥੀਆਂ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਇੱਕ ਜਾਗਰੂਕਤਾ ਰੈਲੀ ਕੱਢੀ।ਇਸ ਜਾਗਰੂਕਤਾ ਰੈਲੀ ਨੂੰ ਐਡਵੋਕੇਟ ਮਨੋਜ ਤ੍ਰਿਪਾਠੀ ਪ੍ਰਧਾਨ ਭਾਜਪਾ ਮੰਡਲ ਅਤੇ ਸਕੂਲ ਪ੍ਰਿੰਸੀਪਲ ਅਸ਼ੋਕ ਚੁਚਰਾ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ।ਸਕੂਲ ਤੋਂ ਸ਼ੁਰੂ ਹੋਈ ਇਸ ਜਾਗਰੂਕਤਾ ਰੈਲੀ ਵਿੱਚ ਵਿਦਿਆਰਥੀਆਂ, ਸਕੂਲ ਸਟਾਫ ਅਤੇ ਕਲੱਬ ਮੈਬਰਾਂ ਨੇ ਸਿਵਲ ਲਾਈਨ ਰੋਡ, ਰੇਲਵੇ ਰੋਡ, ਬਸ ਸਟੈਂਡ ਰੋਡ, ਮਲੋਟ ਚੌਂਕ ਦੇ ਬਾਜ਼ਾਰਾਂ ਵਿੱਚ ਸਫਾਈ ਅਭਿਆਨ ਚਲਾਇਆ ਅਤੇ ਲੋਕਾਂ ਨੂੰ ਸਫਾਈ ਸਬੰਧੀ ਪ੍ਰੇਰਿਤ ਵੀ ਕੀਤਾ ।ਇਸ ਅਭਿਆਨ ਵਿੱਚ ਸਕੂਲ ਅਧਿਆਪਕ ਕੁਲਦੀਪ ਗਰੋਵਰ ਕੋਆਰਡਿਨੇਟਰ ਰਮਸਾ, ਪ੍ਰੇਮਜੀਤ, ਨਰੇਂਦਰ ਸਚਦੇਵਾ, ਅਸ਼ੋਕ ਵਾਟਸ, ਰਿਤੇਸ਼ ਗਗਨੇਜਾ ਐਡਵੋਕੇਟ, ਜਤਿੰਦਰ ਵਰਮਾ, ਅਰਵਿੰਦ ਸ਼ਰਮਾ, ਲੋਕੇਸ਼ ਅਰੋੜਾ, ਡਾ. ਸੰਦੀਪ ਗੋਇਲ, ਸੁਮਿਤ ਡੋਡਾ ਐਡਵੋਕੇਟ, ਹਰਮਿੰਦਰ ਸਿੰਘ ਦੁਰੇਜਾ, ਪ੍ਰਦੀਪ ਜਸੂਜਾ, ਗੁਰਵਿੰਦਰ ਸਿੰਘ ਚੋਪੜਾ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ।