ਫਾਜ਼ਿਲਕਾ, 2 ਫਰਵਰੀ ( ਵਿਨੀਤ ਅਰੋੜਾ) – ਜ਼ਿਲਾ ਫਾਜਿਲਕਾ ਦੇ ਪਿੰਡ ਚਿਮਨੇਵਾਲਾ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਅੱਜ ਸੰਸਾਰ ਵੈਟਲੈਂਡ ਡੇ ਮਨਾਇਆ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਬਾਲਾ ਨੇ ਸਵੇਰੇ ਦੀ ਸਭਾ ਵਿੱਚ ਬੋਲਦੇ ਹੋਏ ਦੱਸਿਆ ਕਿ ਮਾਣਯੋਗ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਡਾ. ਸੁਖਬੀਰ ਸਿੰਘ ਬੱਲ ਅਤੇ ਜਿਲਾ ਸਾਇੰਸ ਸੁਪਰਵਾਇਜਰ ਪ੍ਰਫੂਲ ਚੰਦਰ ਨਾਗਪਾਲ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਥੀਮ ‘ਵੈਟਲੈਂਡ ਡੇ ਫਾਰ ਆਵਰ ਫਿਊਚਰ’ ਤਹਿਤ ਜਲਗਾਹ ਦਿਵਸ ਮਨਾਇਆ ਗਿਆ।ਮਹਿੰਦਰ ਕੁਮਾਰ ਸਾਇੰਸ ਸੁਪਰਵਾਇਜਰ ਨੇ ਇਸ ਦਿਨ ਦੀ ਸ਼ੁਰੂਆਤ ਤੇ ਸੰਸਾਦ ਦੇ ਪ੍ਰਸਿੱਧ ਜਲਗਾਹਾਂ ਜਿਵੇਂ ਪੈਂਟਾਨ ਅਤੇ ਫ਼ਰਾਂਸ ਅਤੇ ਇੰਡੋਨੇਸ਼ਿਆ ਦੀਆਂ ਜਲਗਾਹਾਂ ਵਿੱਚ ਮਿਲਣ ਵਾਲੇ ਅਣਗਿਣਤ ਜੀਵਾਂ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ।ਪ੍ਰਿੰਸੀਪਲ ਰੇਨੂ ਬਾਲਾ ਨੇ ਜਲਗਾਹਾਂ ਦੇ ਮਹੱਤਵ ਅਤੇ ਉਨ੍ਹਾਂ ਦੇ ਘੱਟ ਹੋ ਰਹੇ ਸਰੂਪ ਕਾਰਨ ਪਰਿਆਵਰਣ ਉੱਤੇ ਪੈ ਰਹੇ ਦੁਸ਼ਪ੍ਰਭਾਵਾ ਬਾਰੇ ਦੱਸਿਆ ।ਪੰਜਾਬ ਦੀਆਂ ਜਲਗਾਹਾਂ ਦਾ ਜਿਕਰ ਕਰਦੇ ਹੋਏ ਹਰੀਕੇ ਪੱਤਣ, ਕਾਂਝਲੀ, ਰੋਪੜ ਅਤੇ ਨੰਗਲ ਬਾਰੇ ਉਨ੍ਹਾਂ ਨੇ ਦੱਸਿਆ ਕਿ ਅਜੋਕੇ ਯੁੱਗ ਵਿੱਚ ਉਦਯੋਗੀਕਰਨ, ਵਣਾਂ ਦੇ ਕਟਾਵ, ਸ਼ਹਰੀਕਰਨ, ਪਾਣੀ ਦੇ ਪ੍ਰਦੂਸ਼ਣ ਅਤੇ ਪਰਿਆਵਰਣ ਦੇ ਬਦਲਾਵ ਕਾਰਣ ਜਲਗਾਹਾਂ ਦਾ ਰਕਬਾ ਘੱਟ ਰਿਹਾ ਹੈ ਜਿਸਦੇ ਨਾਲ ਪੰਛੀਆਂ ਅਤੇ ਜੰਗਲੀ ਜੀਵਾਂ ਦੇ ਰਹਿਣ ਦੇ ਠਿਕਾਨੇ ਖਤਮ ਹੋ ਰਹੇ ਹਨ।ਉਨ੍ਹਾਂ ਨੇ ਵਿਦਿਆਰਥੀਆਂ ਤੋਂ ਪ੍ਰਣ ਲੈਂਦੇ ਹੋਏ ਜਲਗਾਹਾਂ, ਜੰਗਲੀ ਜੀਵਾਂ ਅਤੇ ਪੰਛੀਆਂ ਦੀ ਸਾਂਭ-ਸੰਭਾਲ ਲਈ ਹਰ ਸੰਭਵ ਕੋਸ਼ਿਸ਼ ਕਰਣਗੇ ਅਤੇ ਜਿਆਦਾ ਤੋਂ ਜਿਆਦਾ ਰੁੱਖ ਲਗਾਉਣ ਲਈ ਸਹੁੰ ਚੁਕਾਈ।ਇਸ ਮੌਕੇ ਵਿਦਿਆਰਥੀਆਂ ਨੇ ਜਲਗਾਹ ਬਚਾਓਣ ਬਾਰੇ ਚਾਰਟ ਮੇਕਿੰਗ ਮੁਕਾਬਲੀਆਂ ਵਿੱਚ ਹਿੱਸਾ ਲਿਆ।ਪ੍ਰਿੰਸੀਪਲ ਰੇਨੂਬਾਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਇਸ ਮੌਕੇ ਮਹਿੰਦਰ ਕੁਮਾਰ ਸਾਇਸ ਅਧਿਆਪਕ ਦਾ ਵਿਸ਼ੇਸ਼ ਯੋਗਦਾਨ ਰਿਹਾ ।ਇਸ ਮੌਕੇ ਹੋਰਨਾ ਤੋਂ ਇਲਾਵਾ ਜੈ ਚੰਦ, ਦੂਲੀ ਚੰਦ, ਕ੍ਰਿਸ਼ਣ ਕੁਮਾਰ, ਹੰਸ ਰਾਜ, ਕ੍ਰਿਸ਼ਣ ਲਾਲ, ਪਰਵਿੰਦਰ ਸਿੰਘ, ਸੁਖਪਾਲ ਸਿੰਘ, ਸੋਨਿਆ, ਸ਼ਵੇਤਾ ਸ਼ਰਮਾ, ਪਰਵਿੰਦਰ ਕੁਮਾਰ, ਅਸ਼ੋਕ ਕੁਮਾਰ ਅਤੇ ਸਮੂਹ ਸਟਾਫ ਮੌਜੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …