ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਉਰੋ)- ਦਿੱਲੀ ਬੰਬ ਧਮਾਕਾ ਕਾਂਡ ਮਾਮਲੇ ਵਿਚ ਫਾਂਸੀ ਦੀ ਸਜਾ ਤਹਿਤ ਦਿੱਲੀ ਦੇ ਮਾਨਸਿਕ ਰੋਗ ਹਸਪਤਾਲ ਵਿਚ ਜ਼ੇਰੇ ਇਲਾਜ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਨੂੰ ਇਕ ਵੱਡੀ ਰਾਹਤ ਮਿਲ ਗਈ ਹੈ । ਸੁਪਰੀਮ ਕੋਰਟ ਵਿਚ ਦਾਇਰ ਆਪਣੇ ਜਵਾਬ ਵਿਚ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਉਹ ਪ੍ਰੋ; ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਉਮਰ ਕੈਦ ਕਰਨ ਦੇ ਹੱਕ ਵਿੱਚ ਹੈ । ਸਰਕਾਰ ਨੇ ਇਹ ਵੀ ਦੱਸਿਆ ਹੈ ਕਿ ਸ੍ਰ. ਭੁੱਲਰ ਪਹਿਲਾਂ ਹੀ 18 ਸਾਲ ਦੀ ਕੈਦ ਕੱਟ ਚੁਕੇ ਹਨ ਤੇ ਉਨ੍ਹਾ ਦੀ ਮਾਨਸਿਕ ਹਾਲਤ ਵੀ ਠੀਕ ਨਹੀ ਹੈ ।ਪ੍ਰੋ: ਭੁੱਲਰ ਦੀ ਪਤਨੀ ਵਲੋਂ ਸਜਾ ਮੁਆਫੀ ਲਈ ਦਾਇਰ ਸੁਪਰੀਮ ਕੋਰਟ ਵਿਚ ਇਕ ਦਾਇਰ ਪਟੀਸ਼ਨ ਦੇ ਸਬੰਧ ਵਿਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਸੀ ।ਸੁਪਰੀਮ ਕੋਰਟ ਨੇ ਸਾਲ 2003 ਵਿਚ ਸ੍ਰ ਭੁੱਲਰ ਦੀ ਫਾਂਸੀ ਦੀ ਸਜਾ ਬਹਾਲ ਰੱਖੀ ਸੀ ਜਦਕਿ ਰਾਸ਼ਟਰਪਤੀ ਨੇ ਸਾਲ 2011 ਵਿਚ ਉਸਦੀ ਰਹਿਮ ਅਪੀਲ ਵੀ ਠੁਕਰਾ ਦਿੱਤੀ ਸੀ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …