Tuesday, October 27, 2026

ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਕੀਤਾ ਆਈਡੀਬੀਆਈ ਬੈਂਕ ਸ਼ਾਖਾ ਦਾ ਉਦਘਾਟਨ

PPN270307
ਫਾਜਿਲਕਾ,  27 ਮਾਰਚ (ਵਿਨੀਤ ਅਰੋੜਾ): ਸਥਾਨਕ ਗਊਸ਼ਾਲਾ ਰੋੜ ਉੱਤੇ ਸਥਿਤ ਬ੍ਰਾਂਚ ਲੱਖਾ ਸਿੰਘ ਕਾਂਪਲੇਕਸ ਵਿੱਚ ਭਾਰਤ ਸਰਕਾਰ ਅਧੀਨ ਆਈਡੀਬੀਆਈ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਅੱਜ ਜਿਲੇ  ਦੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਰੀਬਨ ਕੱਟ ਅਤੇ ਜੋਤ ਜਗਾ ਕੇ ਕੀਤਾ ਅਤੇ ਬੈਂਕ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੱਤੀ।ਇਸ ਮੌਕੇ ਉੱਤੇ  ਬ੍ਰਾਂਚ ਮੈਨੇਜਰ ਬਰਿਜੇਸ਼ ਸ਼ਰਮਾ  ਅਤੇ ਸਮੂਹ ਸਟਾਫ ਵੱਲੋਂ ਡੀਸੀ ਬਸੰਤ ਗਰਗ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉੱਤੇ ਬੈਂਕ ਮੈਨੇਜਰ ਬਰਿਜੇਸ਼ ਸ਼ਰਮਾ  ਨੇ ਉਪਭੋਕਤਾਵਾਂ ਨੂੰ ਬੈਂਕ ਵਿੱਚ ਦਿੱਤੀ ਜਾਣ ਵਾਲੀਆਂ ਸਹੂਲਤਾਂ ਦੀ ਵਿਸਤਾਰਪੂਰਵਕ ਜਾਣਕਾਰੀ ਦੇ ਕੇ ਸਹਿਯੋਗ ਦੀ ਅਪੀਲ ਕੀਤੀ।ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬੱਧਰ,ਮੋਹਨ ਸਵਰੂਪ ਬਿਦਾਨੀ, ਦੀਨਾਨਾਥ ਸਚਦੇਵਾ, ਸਤਸਰੂਪ ਸਿੰਘ ਦਾਰਾ, ਜੋਗਿੰਦਰ ਸਿੰਘ ਛਿੰਦੀ, ਭੁਪਿੰਦਰ ਸਿੰਘ ਪੱਪੀ, ਗੋਪਾਲ ਠਠਈ ਆਦਿ ਮੌਜੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply