ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ)- ਵਧੀਕ ਜ਼ਿਲਾ ਚੋਣ ਅਫ਼ਸਰ ਫ਼ਾਜ਼ਿਲਕਾ ਸ੍ਰੀ ਅਮਿਤ ਕੁਮਾਰ ਆਈ.ਏ.ਐਸ. ਵੱਲੋਂ ਸਵੀਪ ਪ੍ਰੋਜੈਕਟ 2 ਦੇ ਸਬੰਧ ਵਿਚ ਵੱਖ ਵੱਖ ਸਰਕਾਰੀ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਜਿਨਾਂ ਵਿਚ ਐਕਸਾਈਜ਼ ਐਾਡ ਟੈਕਸੇਸ਼ਨ ਵਿਭਾਗ, ਡਿਪਟੀ ਡਾਇਰੈਕਟਰ ਬਾਗ਼ਬਾਨੀ, ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ, ਗ੍ਰੇਜੁਏਟ ਵੈਲਫੇਅਰ ਸੁਸਾਇਟੀ, ਸੋਸ਼ਲ ਵੈਲਫੇਅਰ ਸੁਸਾਇਟੀ, ਆੜਤੀਆ ਐਸੋਸੀਏਸ਼ਨ, ਵਪਾਰ ਮੰਡਲ, ਨਰ ਸੇਵਾ ਨਰਾਇਣ ਸੇਵਾ, ਮਾਨਵ ਏਕਤਾ ਮੰਚ, ਆਰਟ ਆਫ ਲਿਵਿੰਗ, ਲਾਈਨ ਕਲੱਬ ਵਿਸ਼ਾਲ, ਲਾਇਨ ਕਲੱਬ ਬਾਰਡਰ, ਈ.ਜੀ.ਡੇ. ਸ਼ੋਅਰੂਮ, ਪੰਜਾਬੀ ਸੱਭਿਆਚਾਰਕ ਮੰਚ ਦੇ ਨੁਮਾਇੰਦਿਆਂ ਨੇ ਭਾਗ ਲਿਆ।ਮੀਟਿੰਗ ਵਿਚ ਈ.ਟੀ.ਓ. ਨੂੰ ਸ਼ਰਾਬ ਦੇ ਠੇਕਿਆਂ ‘ਤੇ ਵੋਟਰ ਜਾਗਰੂਕਤਾ ਨਾਲ ਸਬੰਧਿਤ ਸਲੋਗਨ ਜਾ ਫਲੈਕਸ ਆਦਿ ਲਗਾਉਣ ਲਈ ਕਿਹਾ ਗਿਆ। ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਵਧੀਕ ਜ਼ਿਲਾ ਚੋਣ ਅਫ਼ਸਰ ਨੂੰ ਭਰੋਸਾ ਦਿੱਤਾ ਗਿਆ ਕਿ ਮੰਡੀ ਵਿਚ ਵੋਟਰ ਜਾਗਰੂਕਤਾ ਫਲੈਕਸ ਹੋਰਡਿੰਗ ਲਗਾਏ ਜਾਣਗੇ।ਮੀਟਿੰਗ ਵਿਚ ਪੁੱਜੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੋਟਰ ਜਾਗਰੂਕਤਾ ਮੁਹਿੰਮ ਨੂੰ ਵੱਡੇ ਪੱਧਰ ‘ਤੇ ਚਲਾਉਣ ਦਾ ਵਿਸ਼ਵਾਸ ਦਿਵਾਇਆ।
Check Also
ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼
5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …