Thursday, November 14, 2024

ਪੀ.ਐਲ. ਵੀ ਡਿਊਟੀ ਈਮਾਨਦਾਰੀ ਨਾਲ ਨਿਭਾਉਣ – ਏ. ਡੀ. ਜੇ ਖੁਰਮੀ

PPN270308
ਫਾਜਿਲਕਾ,  27 ਮਾਰਚ (ਵਿਨੀਤ ਅਰੋੜਾ):  ਮਾਣਯੋਗ ਜਿਲਾ ਅਤੇ ਜੱਜ ਵਿਵੇਕ ਪੁਰੀ  ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੁਆਰਾ ਸਥਾਨਕ ਬਾਰ ਰੂਮ ਵਿੱਚ ਜਿਲਾ ਪੱਧਰ ਪੈਰਾ ਲੀਗਲ ਵਾਲੰਟੀਅਰ ਬੈਠਕ ਦਾ ਆਯੋਜਨ ਕੀਤਾ ਗਿਆ।ਬੈਠਕ ਦੀ ਪ੍ਰਧਾਨਗੀ ਮਾਣਯੋਗ ਸੀ. ਜੇ. ਐਮ ਅਤੇ ਜਿਲਾ ਸਕੱਤਰ ਵਿਕਰਾਂਤ ਗਰਗ ਦੁਆਰਾ ਕੀਤੀ ਗਈ।ਇਸ ਮੌਕੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਜੇ. ਪੀ. ਐਸ ਖੁਰਮੀ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ।ਇਸ ਤੋਂ ਇਲਾਵਾ ਲੀਲਾਧਰ ਸ਼ਰਮਾ ਅਤੇ ਬਾਰ ਐਸੋਸਿਏਸ਼ਨ ਦੇ ਸਕੱਤਰ ਐਡਵੋਕੇਟ ਰਾਜੇਸ਼ ਕਸਰੀਜਾ ਵੀ ਮੌਜੂਦ ਰਹੇ। ਇਸ ਬੈਠਕ ਵਿੱਚ ਫਾਜਿਲਕਾ ਤੋਂ ਇਲਾਵਾ ਅਬੋਹਰ ਅਤੇ ਜਲਾਲਾਬਾਦ  ਦੇ ਸ਼ਹਿਰੀ ਅਤੇ ਪੇਂਡੂ ਖੇਤਰ  ਦੇ ਕਰੀਬ 150 ਪੈਰਾ ਲੀਗਲ ਵਾਲੰਟਿਅਰਾਂ ਨੇ ਹਿੱਸਾ ਲਿਆ ।ਬੈਠਕ ਦੀ ਸ਼ੁਰੂਆਤ ਵਿੱਚ ਮਾਣਯੋਗ ਏ. ਡੀ. ਜੇ ਸ਼੍ਰੀ ਖੁਰਮੀ ਨੇ ਮੌਜੂਦ ਪੈਰਾ ਲੀਗਲ ਵਾਲੰਟੀਅਰਾਂ ਨੂੰ ਕਿਹਾ ਕਿ ਉਹ ਡਿਊਟੀ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣ ਅਤੇ ਅਥਾਰਿਟੀ ਦੀਆਂ ਯੋਜਨਾਵਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ। ਮਾਣਯੋਗ ਸੀ. ਜੇ. ਐਮ ਸ਼੍ਰੀ ਗਰਗ ਨੇ ਕਿਹਾ ਕਿ ਪੀ. ਐਲ. ਵੀ ਲੋਕਾਂ ਨੂੰ ਸੈਮੀਨਾਰਾਂ, ਨੁੱਕੜ ਸਭਾਵਾਂ ਅਤੇ ਨਾਟਕਾਂ  ਦੇ ਜਰੀਏ ਕਨੂੰਨ ਅਤੇ ਅਥਾਰਿਟੀ ਦੀਆਂ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ।ਮੰਚ ਸੰਚਾਲਨ ਪਵਨ ਜੁਲਾਹਾ ਵੱਲੋਂ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼

5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …

Leave a Reply