ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ): ਸਥਾਨਕ ਗਊਸ਼ਾਲਾ ਰੋੜ ਉੱਤੇ ਸਥਿਤ ਬ੍ਰਾਂਚ ਲੱਖਾ ਸਿੰਘ ਕਾਂਪਲੇਕਸ ਵਿੱਚ ਭਾਰਤ ਸਰਕਾਰ ਅਧੀਨ ਆਈਡੀਬੀਆਈ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਅੱਜ ਜਿਲੇ ਦੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਰੀਬਨ ਕੱਟ ਅਤੇ ਜੋਤ ਜਗਾ ਕੇ ਕੀਤਾ ਅਤੇ ਬੈਂਕ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੱਤੀ।ਇਸ ਮੌਕੇ ਉੱਤੇ ਬ੍ਰਾਂਚ ਮੈਨੇਜਰ ਬਰਿਜੇਸ਼ ਸ਼ਰਮਾ ਅਤੇ ਸਮੂਹ ਸਟਾਫ ਵੱਲੋਂ ਡੀਸੀ ਬਸੰਤ ਗਰਗ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉੱਤੇ ਬੈਂਕ ਮੈਨੇਜਰ ਬਰਿਜੇਸ਼ ਸ਼ਰਮਾ ਨੇ ਉਪਭੋਕਤਾਵਾਂ ਨੂੰ ਬੈਂਕ ਵਿੱਚ ਦਿੱਤੀ ਜਾਣ ਵਾਲੀਆਂ ਸਹੂਲਤਾਂ ਦੀ ਵਿਸਤਾਰਪੂਰਵਕ ਜਾਣਕਾਰੀ ਦੇ ਕੇ ਸਹਿਯੋਗ ਦੀ ਅਪੀਲ ਕੀਤੀ।ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬੱਧਰ,ਮੋਹਨ ਸਵਰੂਪ ਬਿਦਾਨੀ, ਦੀਨਾਨਾਥ ਸਚਦੇਵਾ, ਸਤਸਰੂਪ ਸਿੰਘ ਦਾਰਾ, ਜੋਗਿੰਦਰ ਸਿੰਘ ਛਿੰਦੀ, ਭੁਪਿੰਦਰ ਸਿੰਘ ਪੱਪੀ, ਗੋਪਾਲ ਠਠਈ ਆਦਿ ਮੌਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …