Sunday, June 29, 2025
Breaking News

ਆਦਰਸ਼ ਸਕੂਲ ਕੌੜਿਆਂਵਾਲੀ ਵਿੱਚ ਦੋ ਰੋਜ਼ਾ ਸਪੋਟਰਸ ਮੀਟ ਦਾ ਸ਼ੁਭਾ ਆਰੰਭ

PPN1202201506 PPN1202201507
ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਬਲਾਕ ਦੇ ਸਰਕਾਰੀ ਆਦਰਸ਼ ਸੀਨੀਅਰ ਸੇਕੇਂਡਰੀ ਸਕੂਲ ਕੌੜਿਆਂਵਾਲੀ ਵਿੱਚ ਅੱਜ ਦੋ ਰੋਜ਼ਾਂ ਸਪੋਟਰਸ ਮੀਟ ਦਾ ਉਦਘਾਟਨ ਡਾਕਟਰ ਯਸ਼ਪਾਲ ਸਿੰਘ ‘ਜੱਸੀ’, ਪਰਮਜੀਤ ਵੈਰੜ ਵੱਲੋਂ ਮਸ਼ਾਲ ਜਲਾ ਕੇ ਅਤੇ ਅਸਮਾਨ ਵਿੱਚ ਗੁੱਬਾਰੇ ਛੱਡ ਕੇ ਕੀਤਾ ਗਿਆ।ਇਸ ਮੌਕੇ ਸਕੂਲ  ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਗੌਤਮ ਲਾਲ, ਮੈਂਬਰ ਸ਼੍ਰੀਮਤੀ ਮੂਰਤੀ ਦੇਵੀ, ਸ਼੍ਰੀਮਤੀ ਰੰਜੂ ਬਾਲਾ, ਅੰਗਰੇਜ ਸਿੰਘ, ਸਰਪੰਚ ਹਰਨੇਕ ਸਿੰਘ ਅਤੇ ਸਕੂਲ ਸਟਾਫ ਮੌਜੂਦ ਸੀ।ਸਮਾਰੋਹ ਦੇ ਸ਼ੁਰੂ ਵਿੱਚ ਵਿਦਿਆਰਥੀਆਂ ਨੇ ਮਹਿਮਾਨਾਂ ਨੂੰ ਸਲਾਮੀ ਦਿੰਦੇ ਹੋਏ ਮਾਰਚ ਪਾਸਟ ਕੀਤਾ । ਇਸ ਮੌਕੇ ਮੁੱਖ ਮਹਿਮਾਨ ਡਾ. ਜੱਸੀ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਲਾਭ ਦੱਸਦੇ ਹੋਏ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਪਰਮਜੀਤ ਵੈਰੜ ਨੇ ਵਿਦਿਆਰਥੀਆਂ ਨੂੰ ਨਸ਼ਾ ਛੱਡਣ ਦਾ ਸਬਕ ਦਿੱਤਾ ਅਤੇ ਕਿਹਾ ਕਿ ਖੇਡਾਂ ਤੋਂ ਹੀ ਸਾਡੇ ਜੀਵਨ ਵਿੱਚ ਅਨੁਸ਼ਾਸਨ ਆਉਂਦਾ ਹੈ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ।ਪ੍ਰਿੰਸੀਪਲ ਅਸ਼ਵਿਨੀ ਅਹੂਜਾ ਨੇ ਆਏ ਹੋਏ ਮਹਿਮਾਨਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਦੱਸਿਆ ਕਿ ਸਕੂਲ ਵੱਲੋ ਹਰ ਸਾਲ ਸਪੋਟਰਸ ਮੀਟ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਵੱਧ ਚੜ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਮੰਚ ਸੰਚਾਲਨ ਆਗਿਆਕਾਰ ਸਿੰਘ ਅਤੇ ਰਾਜ ਸਿੰਘ ਦੁਆਰਾ ਕੀਤਾ ਗਿਆ।ਇਸ ਮੌਕੇ ਮੈਡਮ ਸ਼੍ਰੀਮਤੀ ਬੀਨੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਖੇਡਾਂ ਦੇ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਦੋ ਰੋਜ਼ਾਂ ਸਪੋਟਰਸ ਮੀਟ  ਦੇ ਅੱਜ ਪਹਿਲਾਂ ਦਿਨ 100, 200, 400 ਮੀਟਰ ਰੇਸ, ਲਾਂਗ ਜੰਪ, ਸ਼ਾਟਪੁਟ, ਲੈਮਨ ਰੇਸ, ਥ੍ਰੀ ਲੈਗ ਰੇਸ, ਬੈਡਮਿੰਟਨ, ਕਬੱਡੀ ਅਤੇ ਟੇਬਲ ਟੈਨਿਸ  ਦੇ ਮੁਕਾਬਲੇ ਹੋਏ।ਇਸ ਮੌਕੇ ਪ੍ਰਿੰਸੀਪਲ ਅਸ਼ਵਿਨੀ ਅਹੂਜਾ ਅਤੇ ਸਮੂਹ ਸਟਾਫ ਦੁਆਰਾ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਸ਼੍ਰੀਮਤੀ ਸੁਸ਼ਮਾ, ਪ੍ਰੇਮ ਸੇਤੀਆ, ਸ਼ਿਵੇਂਦਰ ਭਾਰਦਵਾਜ, ਸ਼੍ਰੀਮਤੀ ਸੋਨਮ, ਸ਼੍ਰੀਮਤੀ ਪਰਵਿੰਦਰ ਕੌਰ, ਵਿਕਾਸ ਗਰੋਵਰ ਅਤੇ ਰਾਮ ਅਚਲ, ਮਨੀਸ਼,  ਸੁਨੀਲ ਕੁਮਾਰ ਆਦਿ ਮੌਜੂਦ ਸਨ ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply