Monday, April 6, 2026

 ਕਰਨ ਭੱਟੀ ਨੂੰ ਆਲ ਇੰਡੀਆਂ ਸ਼ਡਿਊਲਕਾਸਟ ਫੈਡਰੇਸ਼ਨ ਦਾ ਸ਼ਹਿਰੀ ਪ੍ਰਧਾਨ ਥਾਪਿਆ

ਵਾਲਮੀਕ ਆਸ਼ਰਮ ਵਿਖੇ 1 ਮਾਰਚ ਨੂੰ ਹੋ ਰਹੀ ਸਰੋਵਰ ਦੀ ਕਾਰ ਸੇਵਾ ਵਿੱਚ ਫੈਡਰੇਸ਼ਨ ਹੋਵੇਗੀ ਸ਼ਾਮਲ ਜਗਦੀਸ਼ ਜੱਗੂ

PPN1502201505

ਅੰਮ੍ਰਿਤਸਰ, 15 ਫਰਵਰੀ (ਗੁਰਪ੍ਰੀਤ ਸਿੰਘ) – ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਵਲੋਂ ਕਰਨ ਭੱਟੀ ਨੂੰ ਸ਼ਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਅੱਜ ਭਗਵਾਨ ਵਾਲਮੀਕ ਮੰਦਰ ਅਜੀਤ ਨਗਰ ਵਿਖੇ ਚੇਅਰਮੈਨ ਬਾਊ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮੂਹ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ।ਮੀਟਿੰਗ ਦੌਰਾਨ ਫੈਡਰੇਸ਼ਨ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਨੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਹਿਮਤੀ ਨਾਲ ਬੱਬਲੂ ਆਦਿਵਾਲ ਨੂੰ ਸ਼ਹਿਰੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਉਨਾਂ ਨੂੰ ਸੰਸਥਾ ਦਾ ਸ਼ਹਿਰੀ ਚੇਅਰਮਾਨ ਥਾਪਿਆ ਗਿਆ ਅਤੇ ਕਰਨ ਭੱਟੀ ਨੂੰ ਉਨਾਂ ਦੀ ਥਾਂ ‘ਤੇ ਫੈਡਰੇਸ਼ਨ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਜਗਦੀਸ਼ ਜੱਗੂ ਨੇ ਕਿਹਾ ਕਿ ਵਾਲਮੀਕ ਆਸ਼ਰਮ ਵਿਖੇ ਮੰਦਰ ਨਿਰਮਾਣ ਵਾਸਤੇ ਜੋ ਕਰੋੜਾਂ ਦੀ ਗਰਾਂਟ ਸ੍ਰ. ਬਾਦਲ ਵਲੋਂ ਦਿੱਤੀ ਗਈ ਹੈ ਅਤੇ ਸ੍ਰ. ਬਾਦਲ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜਿੰਨਾਂ ਨੇ ਵਾਲਮੀਕ ਭਾਈਚਾਰੇ ਨੂੰ ਮਾਣ ਬਖਸ਼ਿਆ ਹੈ।ਉਨਾਂ ਕਿਹਾ ਕਿ ਦਲਿਤ ਭਾਈਚਾਰੇ ਦੀ ਭਲਾਈ ਲਈ ਸ਼ਡਿਊਲ ਕਾਸਟ ਫੈਡਰੇਸ਼ਨ ਨੂੰ ਮਜਬੂਤ ਕੀਤਾ ਜਾ ਰਿਹਾ।ਉਨਾਂ ਅਕਾਲੀ-ਭਾਜਪਾ ਸਰਕਾਰ ਇਹ ਵੀ ਕਿਹਾ ਕਿ ਦਿੱਲੀ ਚੋਣਾਂ ਤੋਂ ਸਾਨੂੰ ਸਬਕ ਲੈਂਦਿਆਂ ਹੋਇਆਂ ਦਲਿਤਾਂ ਤੇ ਗਰੀਬ ਪਰਿਵਾਰਾਂ ਦਾ ਖਿਆਲ ਰੱਖੇ ਅਤੇ ਉਨਾਂ ਨੂੰ ਦਰਪੇਸ਼ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾਣ ਅਤੇ ਦਲਿਤ ਆਗੂਆਂ ਨਾਲ ਤਾਲਮੇਲ ਕਰਕੇ ਸਰਕਾਰੀ ਸਕੀਮਾਂ ਤੇ ਯੌਜਨਾਵਾਂ ਦਾ ਲਾਭ ਗਰੀਬਾਂ ਨੂੰ ਪੁੱਜਦਾ ਕੀਤਾ ਜਾਵੇ।
ਉਨਾਂ ਕਿਹਾ ਕਿ 1 ਮਾਰਚ ਨੂੰ ਵਾਲਮੀਕ ਆਸ਼ਰਮ ਵਿਖੇ ਜੋ ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ, ਉਸ ਵਿੱਚ ਆਲ ਇੰਡੀਆ ਫੈਡਰੇਸ਼ਨ ਦੇ ਅਹੁਦੇਦਾਰ ਤੇ ਮੈਂਬਰ ਵਧ ਚੜ੍ਹ ਕੇ ਹਿੱਸਾ ਲੇਣਗੇ।ਇਸ ਮੌਕੇ ਕਰਨ ਭੱਟੀ ਨੂੰ ਨਿਯੁੱਕਤੀ ਪੱਤਰ ਤੇ ਸਿਰੋਪਾ ਪ੍ਰਧਾਨ ਜਗਦੀਸ਼ ਕੁਮਾਰ ਜੱਗੂ, ਬਾਊ ਲਾਲ ਤੇ ਮੋਹਿਤ ਅਰੋੜਾ ਵਲੋਂ ਦਿੱਤਾ ਗਿਆ।ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਅਮਨ ਚੌਹਾਨ, ਹੈਪੀ ਭੰਡਾਰੀ, ਨੱਥੂ ਬਾਬਾ, ਕਰਨ ਦੱਤਾ, ਕਾਲੂ, ਬੌਬੀ, ਚਿਕਨਾ, ਸੰਨੀ, ਗੇਜ਼ੀ, ਲੱਕੀ, ਸੰਜੂ, ਆਸ਼ੂ, ਅਕਾਸ਼ ਮਲਹੋਤਰਾ, ਬੱਬਲੂ ਆਦਿਵਾਲ, ਸਾਜਨ ਮਲਹੋਤਰਾ, ਸਲੀਮ, ਦਿਲਬਾਗ ਸਿੰਘ ਸਾਬ੍ਹੀ, ਕਿਸ਼ਨ ਲਾਲ ਤੇ ਸਾਜ਼ਨ ਆਦਿ ਮੌਜੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply