Sunday, June 21, 2026

ਸ੍ਰੀ ਲਛਮੀ ਨਰਾਇਣ ਮੰਦਰ ਮੋਹਨ ਨਗਰ ਵਿਖੇ ਮਨਾਇਆ ਸ਼ਿਵਰਾਤਰੀ ਪੁਰਬ

PPN1902201524

PPN1902201525

ਅੰਮ੍ਰਿਤਸਰ, 19 ਫਰਵਰੀ (ਗੁਰਪ੍ਰੀਤ ਸਿੰਘ) -ਸਥਾਨਕ ਸੁਲਤਾਨਵਿੰਡ ਰੋਡ ਸਥਿਤ ਸ੍ਰੀ ਲਛਮੀ ਨਰਾਇਣ ਮੰਦਰ ਮੋਹਨ ਨਗਰ ਵਿਖੇ ਸ਼ਿਵਰਾਤਰੀ ਦਾ ਮਹਾਂ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸਵੇਰ ਤੋਂ ਹੀ ਮੰਦਰ ਵਿੱਚ ਲੋਕ ਪੂਜਾ ਅਰਚਨਾ ਕਰਨ ਲਈ ਆਉਂਦੇ ਰਹੇ।ਇਸ ਤੋਂ ਪਹਿਲਾਂ ਸਵੇਰੇ ਅੰਮ੍ਰਿਤ ਵੇਲੇ ਮੋਹਨ ਨਗਰ, ਰਾਮ ਨਗਰ, ਹਬੀਬਪੁਰਾ, ਈਸਟ ਮੋਹਨ ਨਗਰ, ਸਰਵਰਪੁਰਾ, ਭਗਤ ਸਿੰਘ ਪੁਰਾ ਅਤੇ ਕੋਟ ਕਰਨੈਲ ਸਿੰਘ ਅਬਾਦੀਆਂ ਵਿੱਚ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸ਼ਰਧਾਲੂ ਔਰਤਾਂ ਬੀਬੀ ਕਮਲਾ ਅਤੇ ਬੀਬੀ ਕੰਚਨ ਤੇ ਹੋਰਨਾਂ ਨੇ ਭਜਨ ਕੀਰਤਨ ਕੀਤਾ। ਸ਼ਾਮ ਨੂੰ ਮੰਦਰ ਸਾਹਮਣੇ ਵਿਸ਼ਾਲ ਪੰਡਾਲ ਵਿੱਚ ਪਵਨ ਸਲਵਾਨ ਐਂਡ ਪਾਰਟੀ ਦੁਆਰਾ ਸ਼ਿਵ ਭੋਲੇ ਜੀ ਦਾ ਗੁਣ-ਗਾਣ ਕੀਤਾ ਗਿਆ, ਜੋ ਰਾਤ 12 ਵਜੇ ਤੱਕ ਚੱਲਿਆ, ਜਿਸ ਦਾ ਵੱਡੀ ਗਿਣਤੀ ‘ਚ ਪੁੱਜੀ ਸੰਗਤ ਨੇ ਆਨੰਦ ਮਾਣਿਆ।ਇਸ ਦੌਰਾਨ ਸ਼ਿਵ, ਪਾਰਵਤੀ, ਸੁਦਾਮਾ ਅਤੇ ਮਾਂ ਕਾਲੀ ਜੀ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਭਜਨ ਕੀਰਤਨ ਦੀ ਸਮਾਪਤੀ ‘ਤੇ ਪੰਡਤ ਲਛਮਣ ਪ੍ਰਸ਼ਾਦਿ ਵਲੋਂ ਭੋਲੇ ਸ਼ੰਕਰ ਦੀ ਆਰਤੀ ਕੀਤੀ ਗਈ ਅਤੇ ਪ੍ਰਸਾਦਿ ਵੰਡਿਆ ਗਿਆ। ਸ਼ਿਵਾਰਤਰੀ ਦੇ ਸ਼ੁੱਭ ਅਵਸਰ ‘ਤੇ ਮੰਦਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਅਤੇ ਹਰ ਪਾਸੇ ਜਗਮਗ-ਜਗਮਗ ਹੋ ਰਹੀ ਸੀ। ਇਸ ਮੌਕੇ ਬੂਟਾ ਰਾਮ, ਪਰਸ਼ੋਤਮ ਦਾਸ, ਪਰਮਾਨੰਦ, ਕਿਸ਼ਨ ਗੋਪਾਲ, ਕੁਲਦੀਪ ਸ਼ਰਮਾ, ਮਨੋਜ ਮਹਾਜਨ, ਰਮਨ ਸ਼ਰਮਾ, ਰਾਜੀਵ ਕੁਮਾਰ, ਕੇਸ਼ਵ ਕਾਲੀਆ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਇਸ ਪੂਰਵ ਨੂੰ ਸਫਲ ਬਨਾਉਣ ਲਈ ਯੋਗਦਾਨ ਦਿੱਤਾ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply