ਹੁਸ਼ਿਆਰਪੁਰ, 21 ਫਰਵਰੀ (ਸਤਵਿੰਦਰ ਸਿੰਘ) – ਰੇਲ ਲਿੰਕ ਵਿਸਥਾਰ ਦੇ ਆਪਣੇ ਵਾਅਦੇ ਨੂੰ ਤੇਜ਼ੀ ਦਿੰਦੇ ਹੋਏ ਸਥਾਨਕ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਇਸ ਸੰਬੰਧ ਵਿਚ ਰੇਲ ਮੰਤਰੀ ਸੁਰੇਸ਼ ਪ੍ਰਭੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ਼੍ਰੀ ਸਾਂਪਲਾ ਨੇ ਹੁਸ਼ਿਆਰਪੁਰ ਤੋਂ ਟਾਂਡਾ ਅਤੇ ਹੁਸ਼ਿਆਰਪੁਰ ਰੋਪੜ ਰੇਲ ਲਿੰਕ ਦੇ ਵਿਸਥਾਰ ਕੀਤੇ ਜਾਣ ਸੰਬੰਧੀ ਇਸ ਹਲਕੇ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਚੁੱਕਿਆ। ਇਸ ‘ਤੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਸ਼੍ਰੀ ਸਾਂਪਲਾ ਨੂੰ ਇਸ ਵਿਸਥਾਰ ਨੂੰ ਆਗਾਮੀ ਰੇਲ ਬਜਟ ਵਿਚ ਸ਼ਾਮਲ ਕੀਤੇ ਜਾਣ ਦਾ ਭਰੋਸਾ ਦਿੱਤਾ। ਸ਼੍ਰੀ ਸਾਂਪਲਾ ਨੇ ਦੱਸਿਆ ਕਿ ਉਨ੍ਹਾਂ ਪ੍ਰਦੇਸ਼ ਦਾ ਸਭ ਤੋਂ ਪਿਛੜਿਆ ਜਿਲਾ ਮੰਨੇ ਜਾਣ ਵਾਲੇ ਹੁਸ਼ਿਆਰਪੁਰ ਦੇ ਵਿਕਾਸ ਨੂੰ ਤੇਜ਼ੀ ਦੇਣ ਲਈ ਰੇਲ ਲਿੰਕ ਵਿਸਥਾਰ ਨੂੰ ਬਹੁਤ ਜਰੂਰੀ ਕਰਾਰ ਦਿੱਤਾ। ਸ਼੍ਰੀ ਸਾਂਪਲਾ ਨੇ ਕਿਹਾ ਕਿ ਰੇਲ ਲਿੰਕ ਵਿਸਥਾਰ ਨਾਲ ਹੀ ਇਲਾਕੇ ਵਿਚ ਉਯੋਗਿਕ ਅਤੇ ਸੈਰ ਸਪਾਟਾ ਦੇ ਵਿਕਾਸ ਨੂੰ ਵੀ ਹੋਰ ਤੇਜ਼ੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਸ਼ਿਆਰਪੁਰ ਟਾਂਡਾ ਰੇਲ ਲਿੰਕ ਨੂੰ ਬਜਟ ਵਿਚ ਮਨਜੂਰੀ ਮਿਲ ਜਾਂਦੀ ਹੈ ਤਾਂ ਇਸ ਨਾਲ ਹੁਸ਼ਿਆਰਪੁਰ ਪਠਾਨਕੋਟ ਐਕਸਪ੍ਰੈਸ ਚਲਾਉਣ ਵਿਚ ਆਸਾਨੀ ਹੋ ਸਕਦੀ ਹੈ ਅਤੇ ਇਸ ਨਾਲ ਜਨਤਾ ਨੂੰ ਕਾਫੀ ਫਾਇਦਾ ਹੋਵੇਗਾ। ਖਾਸ ਕਰਕੇ ਲਾਭ ਉਨ੍ਹਾਂ ਸ਼ਰਧਾਲੂਆਂ ਨੂੰ ਹੋਵੇਗਾ ਜੋ ਕਿ ਵੈਸਨੂੰ ਦੇਵੀ ਵਿਚ ਮਾਤਾ ਦੇ ਦਰਸ਼ਨਾਂ ਲਈ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਸ਼ਿਆਰਪੁਰ ਰੋਪੜ ਦੀ ਲਿੰਕ ਲਾਇਨ ਪੈਣ ਨਾਲ ਵੀ ਹੁਸ਼ਿਆਰਪੁਰ ਨਾਲ ਸਿੱਧਾ ਦਿੱਲੀ ਨੂੰ ਜੋੜਿਆ ਜਾ ਸਕਦਾ ਹੈ। ਸ਼੍ਰੀ ਸਾਂਪਲਾ ਨੇ ਕਿਹਾ ਕਿ ਉਹ ਅੱਗੇ ਵੀ ਹੁਸ਼ਿਆਰਪੁਰ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ। ਜਿਕਰਯੋਗ ਹੈ ਕਿ ਸ਼੍ਰੀ ਸਾਂਪਲਾ ਜੀ ਦੇ ਯਤਨਾਂ ਨਾਲ ਹੁਸ਼ਿਆਰਪੁਰ-ਦਿੱਲੀ ਰੇਲ ਜੋ ਕਿ ਹਫਤਾਵਰੀ ਸੀ, ਰੈਗੂਲਰ ਹੋਈ ਹੈ, ਜਿਸਦਾ ਕਿ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …