ਹੁਸ਼ਿਆਰਪੁਰ, 21 ਫਰਵਰੀ (ਸਤਵਿੰਦਰ ਸਿੰਘ) – 22 ਫਰਵਰੀ ਦੀ ਕੌਮੀ ਪਲਸ ਪੋਲੀਓ ਮੁਹਿੰਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਸਤੇ ਅੱਜ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਰਿਕਸ਼ਾ ਰੈਲੀ ਦਾ ਆਯੋਜਨ ਇੰਡਿਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਰੈਲੀ ਨੂੰ ਉਘੇ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਅਤੇ ਆਸ਼ਾ ਕਿਰਨ ਸਕੂਲ ਦੇ ਵਿਦਿਆਰਥੀ ਆਲਮਦੀਪ ਸਿੰਘ ਸੋਹੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਇੰਡਿਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ.ਅਸ਼ੋਕ ਗੁਪਤਾ, ਸਕੱਤਰ ਡਾ.ਪਵਨ ਕਾਲੀਆ, ਡਾ.ਸੰਦੀਪ ਸਲਾਰੀਆ ਅਤੇ ਹੁਸ਼ਿਆਰਪੁਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਵਰੁਣ ਸ਼ਰਮਾ ਆਸ਼ੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਪਰਮਜੀਤ ਸਚਦੇਵਾ ਅਤੇ ਡਾ.ਅਸ਼ੋਕ ਗੁਪਤਾ ਨੇ ਅਪੀਲ ਕੀਤੀ ਕਿ ਮਾਪੇ 0 ਤੋਂ 5 ਸਾਲ ਤੱਕ ਦੇ ਆਪਣੇ ਬੱਚਿਆਂ ਨੂੰ ਐਤਵਾਰ 22 ਫਰਵਰੀ ਨੂੰ ਪੋਲੀਓ ਬੂਥ ਤੇ ਜਰੂਰ ਲਿਆਉਣ ਅਤੇ ਆਪਣੇ ਬੱਚਿਆਂ ਨੂੰ ਪੋਲੀਓ ਵੈਕਸੀਨ ਜਰੂਰ ਪਿਲਾਉਣ ਤਾਂ ਕਿ ਬੱਚਿਆਂ ਨੂੰ ਨਾਮੁਰਾਦ ਬੀਮਾਰੀ ਪੋਲੀਓ ਤੋਂ ਬਚਾਇਆ ਜਾ ਸਕੇ ਅਤੇ ਭਾਰਤ ਨੂੰ ਪੋਲੀਓ ਮੁਕਤ ਰੱਖਿਆ ਜਾ ਸਕੇ। ਰੈਲੀ ਤੋਂ ਪਹਿਲਾਂ ਪਲਸ ਪੋਲੀਓ ਮੁਹਿੰਮ ਦੇ ਜਿਲ੍ਹਾ ਨੋਡਲ ਅਧਿਕਾਰੀ ਡਾ.ਅਜੇ ਬੱਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹਿੰਮ ਦੌਰਾਨ ਜਿਲ੍ਹਾ ਹੁਸ਼ਿਆਰਪੁਰ ਵਿੱਚ 121 ਭੱਠੇ ਅਤੇ 247 ਝੁੱਗੀਆਂ ਦੇ ਡੇਰਿਆਂ ਵਿੱਚ ਰਹਿਣ ਵਾਲੇ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾਏ ਜਾਣ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਬਾਹਰਲੇ ਪ੍ਰਦੇਸ਼ਾਂ ਤੋਂ ਆਏ ਪ੍ਰਵਾਸੀ ਪਰਿਵਾਰਾਂ ਨੂੰ ਅਪੀਲੀ ਕੀਤੀ ਕਿ 22 ਫਰਵਰੀ ਨੂੰ ਆਪਣੇ ਬੱਚਿਆਂ ਨੂੰ 2 ਬੂੰਦਾਂ ਜਿੰਦਗੀ ਦੀਆਂ ਜਰੂਰ ਪਿਲਾਉਣ।
ਇਸ ਮੌਕੇ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਵੱਲੋਂ ਸਮੂਹ ਰਿਕਸ਼ਾ ਚਾਲਕਾਂ ਨੂੰ ਮਾਈਕਿੰਗ ਤਹਿਤ ਵੱਖ-ਵੱਖ ਸ਼ਹਿਰੀ ਖੇਤਰਾਂ ਦੇ ਰੂਟ ਪਲਾਨ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਤੇ ਆਪਣੀ ਡਿਊਟੀ ਤਨਦੇਹੀ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਹ ਜਾਗਰੂਕਤਾ ਰੈਲੀ ਦਫਤਰ ਸਿਵਲ ਸਰਜਨ ਤੋਂ ਆਰੰਭ ਹੋ ਕੇ ਘੰਟਾਘਰ, ਸੈਸ਼ਨ ਚੌਂਕ, ਮਿੰਨੀ ਸਕੱਤਰੇਤ ਤੋਂ ਜਿਲ੍ਹਾ ਪਰਿਸ਼ਦ ਰੋਡ ਅਤੇ ਬਾਲ ਕਿਸ਼ਨ ਰੋਡ ਤੋਂ ਲੰਘਣ ਉਪੰਰਤ ਸਮੂਹ ਰਿਕਸ਼ਾ ਚਾਲਕ ਪਲਸ ਪੋਲੀਓ ਮੁਹਿੰੱਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਆਪੋ ਆਪਣੇ ਖੇਤਰਾਂ ਵਿੱਚ ਮਾਈਕਿੰਗ ਲਈ ਜਾਣਗੇ। ਪੋਲੀਓ ਮੁਹਿੰਮ ਦੀ ਜਾਗਰੂਕਤਾ ਰੈਲੀ ਦੇ ਆਯੋਜਨ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਅਫਸਰ ਡਾ.ਸੈਲੇਸ਼ ਕੁਮਾਰ, ਜਿਲ੍ਹਾ ਕਮਰਸ਼ੀਅਲ ਆਰਟਿਸਟ ਸ਼੍ਰੀ ਸੁਨੀਲ ਪ੍ਰਇਏ, ਸ਼੍ਰੀ ਭੁਪਿੰਦਰ ਸਿੰਘ, ਐਲ.ਐਚ.ਵੀ. ਮਨਜੀਤ ਕੌਰ, ਜਿਲ੍ਹਾ ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ ਤੋਂ ਇਲਾਵਾ ਮਲਟੀ ਪਰਪਜ਼ ਹਲੈਥ ਵਰਕਰ ਫੀਮੇਲ ਸਕੂਲ ਹੁਸ਼ਿਆਰਪੁਰ ਦੀਆਂ ਵਿਦਿਆਰਥਣਾਂ ਹਾਜਿਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …