Tuesday, September 15, 2026

ਅੰਮ੍ਰਿਤਸਰ ਦੀ ਧੀ ਦੀ ਮਾਣਮੱਤੀ ਪ੍ਰਾਪਤੀ-ਪੀ.ਸੀ.ਐਸ ਪ੍ਰੀਖਿਆ ਵਿਚੋਂ ਲਿਆ 17ਵਾਂ ਸਥਾਨ

ਅੰਮ੍ਰਿਤਸਰ, Palika Arora7 ਮਾਰਚ  (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਧੀ ਪਾਲੀਕਾ ਅਰੋੜਾ ਨੇ ਪੀ.ਸੀ.ਐਸ ਪ੍ਰੀਖਿਆ ਚੋਂ ਪੰਜਾਬ ਵਿਚੋਂ 17ਵਾਂ ਸਥਾਨ ਹਾਸਿਲ ਕਰਕੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ ਹੈ। ਪਾਲਿਕਾ ਅਰੋੜਾ ਦੇ ਪਿਤਾ ਸ੍ਰੀ ਰਾਜ ਕੁਮਾਰ ਵਾਸੀ ਮਾਲ ਮੰਡੀ, ਅੰਮ੍ਰਿਤਸਰ ਨੇ ਦੱਸਿਆ ਕਿ ਉਸਦੀ ਬੇਟੀ ਵਲੋਂ ਕੀਤੀ ਪ੍ਰਾਪਤੀ ਤੇ ਉਸ ਨੂੰ ਮਾਣ ਹੈ। ਉਨਾਂ ਅੱਗੇ ਦੱਸਿਆ ਕਿ ਉਨਾਂ ਦੀ ਬੇਟੀ ਨੇ ਪੀ.ਸੀ.ਐਸ ਦੀ ਪ੍ਰੀਖਿਆ ਵਿਚ ਪਹਿਲੀ ਵਾਰ ਇਮਤਿਹਾਨ ਦਿੱਤਾ ਤੇ ਉਸਨੇ ਇਹ ਸ਼ਾਨਦਾਰ ਸਫਲਤਾ ਹਾਸਿਲ ਕੀਤੀ। ਪਾਲੀਕਾ ਅਰੋੜਾ (26 ਸਾਲ) ਨੇ ਸ੍ਰੀ ਗੁਰੂ ਰਾਮਦਾਸ ਡੈਂਟਲ ਹਸਪਤਾਲ ਅੰਮ੍ਰਿਤਸਰ ਤੋਂ ਬੀ.ਡੀ.ਐਸ ਦੀ ਡਿਗਰੀ ਪ੍ਰਾਪਤ ਕੀਤੀ  ਅਤੇ ਦਿਨ ਰਾਤ ਮਿਹਨਤ ਕਰਕੇ ਉਸਨੇ ਇਹ ਸ਼ਾਨਦਾਰ ਮੁਕਮਾ ਹਾਸਿਲ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਪਾਲੀਕਾ ਅਰੋੜਾ ਦੀ ਇਸ ਕਾਮਯਾਬੀ ਦੀ ਸਰਾਹਨਾ ਕੀਤੀ ਗਈ ਹੈ ਅਤੇ ਉਸਦੇ ਬਿਹਤਰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply