Wednesday, March 11, 2026

ਡੇਰਾ ਬਾਬਾ ਗੁਲਾਬ ਦਾਸ ਜੀ ਦਾ ਸਾਲਾਨਾ ਮੇਲਾ 16 ਮਾਰਚ ਨੂੰ

PPN1303201501ਅੰਮ੍ਰਿਤਸਰ, 12 ਮਾਰਚ (ਗੁਰਪ੍ਰੀਤ ਸਿੰਘ) ਤਾਰਾਂ ਵਾਲਾ ਪੁੱਲ-ਚਾਟੀਵਿੰਡ ਲਿੰਕ ਰੋਡ ਉਪਰ ਪਿੰਡ ਸੁਲਤਾਨਵਿੰਡ ਨੇੜੇ ਅੱਪਰਬਾਰੀ ਨਹਿਰ ਦੇ ਕੰਡੇ ‘ਤੇ ਸਥਿਤ ਡੇਰਾ ਬਾਬਾ ਗੁਲਾਬ ਦਾਸ ਜੀ ਦਾ ਸਲਾਨਾ ਮੇਲਾ 16 ਮਾਰਚ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੁੱਖੀ ਜਸਬੀਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 14 ਮਾਰਚ ਨੂੰ ਸ੍ਰੀ ਅਖੰਡ ਪਾਠ ਅਰੰਭ ਹੋਵੇਗਾ ਅਤੇ 16 ਮਾਰਚ ਨੂੰ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਤੇ ਢਾਡੀ ਜਥੇ ਸ਼ਬਦ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਂ ਕਿਹਾ ਕਿ ਇਸ ਸਮਾਗਮ ਵਿੱਚ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਤੀਅਤਾਂ ਵੀ ਪਹੁੰਚਣਗੀਆਂ ਅਤੇ ਸਾਰਾ ਦਿਨ ਲੰਗਰ ਵੀ ਅਤੁੱਟ ਚੱਲੇਗਾ। ਇਸ ਮੌਕੇ ਬਾਬਾ ਹਰਜੀਤ ਸਿੰਘ, ਬਾਬਾ ਗੁਰਮੀਤ ਸਿੰਘ, ਮਨਜਾਪ ਸਿੰਘ, ਬਖਸ਼ੀਸ਼ ਸਿੰਘ, ਜੋਬਨਜੀਤ ਸਿੰਘ, ਸਤਪਾਲ ਬਾਊ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply