ਫਾਜਿਲਕਾ, 13 ਮਾਰਚ (ਵਨੀਤ ਅਰੋੜਾ) ਫਿਰੋਜਪੁਰ-ਫਾਜਿਲਕਾ ਰੋਡ ‘ਤੇ ਵਾਪਰੇ ਇੱਕ ਦਰਦਨਾਕ ਸੜ੍ਹਕ ਹਾਦਸੇ ‘ਚ 8 ਦੀ ਮੌਤ ਤੇ 6 ਵਿਅਕਤੀਆਂ ਦੇ ਫੱਟੜ ਹੋ ਜਾਣ ਦੀ ਖਬਰ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਜਿਸ ਵਿੱਚ 16 ਸਵਾਰੀਆਂ ਸਨ ਬੁਰੀ ਤਰਾਂ ਨੁਕਸਾਨਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਅੱਲਫੂ ਨੇੜੇ ਫਾਜਿਲਕਾ ਵਲੋਂ ਜਾ ਰਹੇ ਟੈਂਪੁ ਟਰੈਵਲਰ ਅਤੇ ਟਰੱਕ ਦਰਮਿਅਨ ਹੋਈ ਟੱਕਰ ਨਾਲ ਟੈਂਪੂ ਟਰੈਵਲਰ ਵਿੱਚ ਸਵਾਰ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜਖਮੀ ਹੋ ਗਏ, ਜਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ।ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਹਾਦਸਾ ਤੇਜ ਰਫਤਾਰੀ ਦਾ ਨਤੀਜਾ ਹੈ, ਜਿਸ ਨੇ ਸੜਕ ਤੇ ਲਾਸ਼ਾ ਹੀ ਲਾਸ਼ਾਂ ਵਿਛਾ ਦਿਤੀਆਂ।ਸੂਚਨਾ ਅਨੁਸਾਰ ਘਟਨਾ ਤੋਂ ਬਾਅਦ ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਵਲੋਂ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਕਾਰਵਾਈ ਅਰੰਭ ਦਿਤੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …