Tuesday, February 24, 2026

ਸਿੱਖਿਆ ਵਿਭਾਗ ਵੱਲੋਂ ਗਾਈਡੈਂਸ ਤੇ ਕੌਸਲਿੰਗ ਵਿਸੇ ਤਹਿਤ ਕੈਰੀਅਰ ਕਾਨਫਰੰਸ

ਸੁਖਜਿੰਦਰਾ ਕੈਂਪਸ ਗੁਰਦਾਸਪੁਰ ਦਾ ਵਿਸ਼ੇਸ਼ ਯੋਗਦਾਨ

PPN1503201502

ਬਟਾਲਾ, 15 ਮਾਰਚ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਮਾਨਯੋਗ ਸਿਖਿਆ ਮੰਤਰੀ ਪੰਜਾਬ ਸੀz ਦਲਜੀਤ ਸਿੰਘ ਚੀਮਾਂ ਦੀਆਂ ਕੋਸਿਸਾ ਸਦਕਾ, ਪੰਜਾਬ ਭਰ ਵਿਚ ਗਾਈਡੈਸ ਤੇ ਕੌਸਲਿੰਗ ਵਿਸੇ ਨੂੰ ਸਮੇ ਦੇ ਹਾਣੀ ਬਣਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ, ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਵਿਚ ਜਾਣਕਾਰੀ ਦੇਣ ਵਾਸਤੇ ਐਸ ਐਮ ਐਸ ਦੀ ਸੁਰੂਆਤ ਕੀਤੀ ਗਈ ਹੈ।ਜਿਸ ਨਾਲ ਵਿਦਿਆਰਥੀਆਂ ਨੂੰ ਵਧੀਆ ਤੇ ਤੁਰੰਤ ਜਾਣਕਾਰੀ ਦਿਤੀ ਜਾਵੇਗੀ।ਇਸੇ ਹੀ ਲੜੀ ਅਧੀਨ  ਉਪ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਭਾਂਰਤ ਭੂਸਨ ਤੇ ਜਿਲ੍ਹਾ ਗਾਈਡੈਸ ਕੌਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਵੱਲੋ ਸੁਖਜਿੰਦਰਾ ਕੈਪਸ ਗੁਰਦਾਸਪੁਰ ਵਿਖੇ ਕੈਰੀਅਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਂਨਗੀ ਉਪ ਜਿਲ੍ਹਾ ਸਿਖਿਆ ਅਫਸਰ ਸ. ਸ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ ਨੇ ਕੀਤੀ।
ਜਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਦੇ ਕੈਰੀਅਰ ਅਧਿਆਪਕਾਂ ਤੋ ਇਲਾਵਾ ਵੱਖ ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਸਮੂਲੀਅਤ ਕੀਤੀ।ਸੁਖਜਿੰਦਰ ਗਰੁੱਪ ਦੇ ਚੇਅਰਮੈਨ ਇੰਜੀ: ਸਵਿੰਦਰ ਸਿੰਘ ਗਿੱਲ ਵਿਸੇਸ ਤੌਰ ਦੇ ਸਾਮਿਲ ਹੋਕੇ ਸੈਮੀਨਾਰ ਦੌਰਾਨ ਹਾਜਰ ਹੋ ਕੇ ਅਧਿਆਪਕਾਂ ਨੂੰ ਵੱਖ ਵੱਖ ਖੇਤਰਾਂ ਵਿਚ ਰੁਜਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਦਿਤੀ। ਸ੍ਰੀ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਰੁਜਗਾਰ ਦੇ ਮੌਕੇ ਦੇ ਉਹਨਾ ਨਾਲ ਸਬੰਧਿਤ ਅਹਿਮ ਜਾਣਕਾਰੀ ਗਾਈਡੈਸ ਅਧਿਆਪਕਾਂ ਨੂੰ ਦਿਤੀ ਤਾਂ ਜੋ ਉਹ ਸਕੂਲਾਂ ਵਿਚ ਪਹੁੰਚ ਕਿ ਵਿਦਿਆਰਥੀਆਂ ਨੂੰ ਸਹੀ ਤਰੀਕੇ ਨਾਲ ਸਮਝਾ ਸਕਣ। ਇਸ ਮੌਕੇ ਕੰਪਨੀਆਂ ਦੇ ਨੁਮਾਇੰਦਿਆਂ ਦਾ ਧਨਵਾਦ  ਕਰਦਿਆ ਕਿਹਾ ਕਿ ਗੁਣਵੱਤਾ ਤੇ ਮਿਆਰੀ ਸਿਖਿਆ ਦੇਣ ਨੂੰ ਤਰਜੀਹ ਦਿਤੀ ਹੈ, ਤੇੇ ਭਵਿੱਖ ਵਿਚ ਵਿਦਿਆਰਥੀਆਂ ਦੀ ਭਲਾਈ ਹਿੱਤ ਕਾਰਜ ਜਾਰੀ ਰੱਖੇ ਜਾਣਗੇ।ਸ੍ਰੀ ਭਾਰਤ ਭੂਸਨ ਤੇ ਪਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸੁਖਜਿੰਦਰ ਕਾਲਜ ਤੇ ਸਿਖਿਆ ਵਿਭਾਗ ਵੱਲੋ ਕੀਤੀ ਪਹਿਲ ਕਦਮੀ ਕਾਫੀ ਸਾਰਥਕ ਨਤੀਜੇ ਸਾਹਮਣੇ ਲਿਆਏਗੀ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਮਨਜਿੰਦਰ ਕੌਰ ਗਿੱਲ, ਉਪ ਚੇਅਰਮੈਨ ਸਰਤਾਜ ਸਿੰਘ ਧਾਲੀਵਾਲ, ਡਾਇਰੈਕਟਰ ਵਿਰਸਾ ਸਿੰਘ, ਤੇਜਬਹਾਦਰ ਸਿੰਘ, ਕੁਲਵੰਤ ਸਿੰਘ,ਗਗਨਦੀਪ ਸਿੰਘ, ਮਨਦੀਪ ਕੌਰ, ਬਲਬੀਰ ਸਿੰਘ, ਸਮਸੇਰ ਸਿੰਘ, ਨੇਹਾ ਮਹਾਜਨ, ਰੁਪਿੰਦਰ ਕੌਰ, ਬਾਬਾ ਤਾਰਾ ਸਿੰਘ, ਸੁਖਵਿੰਦਰ ਬਾਜਵਾ, ਅਨਿਲ ਵਰਮਾ ਪੰਜਗਰਾਈਆਂ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply