Thursday, March 26, 2026

ਸਹਾਰਾ ਜਨ ਸੇਵਾ ਸੰਸਥਾ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ

ਸਮਾਜ ਸੇਵੀਆਂ ਸੰਸਥਾਵਾਂ ਸ਼ਹੀਦਾਂ ਨੂੰ ਭੇਂਟ ਕੀਤੀਆਂ ਸ਼ਰਧਾਂਜ਼ਲੀਆਂ

PPN2403201503

ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਆਰੀਆ ਸਮਾਜ ਭਗਤ ਸਿੰਘ ਸਮਾਰਕ ਚੌਂਕ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨਸੇਵਾ ਬਠਿੰਡਾ ਵੱਲੋਂ ਅਜ਼ਾਦੀ ਦੇ ਪਰਵਾਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦ ਭਗਤ ਸਿੰਘ,ਰਾਜਗੁਰੂ, ਸੁਖਦੇਵ ਦਾ ਪਵਿੱਤਰ ਸ਼ਹੀਦੀ ਦਿਹਾੜਾ ਭਗਤ ਸਿੰਘ ਚੌਂਕ ਵਿੱਚ ਸ਼ਰਧਾ ਨਾਲ ਮਨਾਇਆ ਗਿਆ।ਇਸ ਸ਼ਰਧਾਜ਼ਲੀ ਸਮਾਰੋਹ ਲਈ ਭਗਤ ਸਿੰਘ ਸਮਾਰਕ ਚੌਂਕ ਨੂੰ ਰੰਗ ਬਿੰਰਗੀ ਲਾਇਟਾਂ,ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਸਮਾਰੋਹ ‘ਚ ਸਰੂਪ ਚੰਦ  ਸਿੰਗਲਾ ਸੰਸਦੀ ਸਕੱਤਰ ਪੰਜਾਬ ਸਰਕਾਰ,  ਨਗਰ ਨਿਗਮ ਮੇਅਰ ਬਲਵੰਤ ਰਾਏ ਨਾਥ ,ਜਨਕਰਾਜ ਅਗਰਵਾਲ ਨੇ ਸ਼ਹੀਦਾਂ ਦੀਆਂ ਮੂਰਤੀਆਂ ‘ਤੇ ਫੁੱਲਾਂ ਦੇ ਹਾਰ ਪਾਕੇ ਸ਼ਰਧਾਜ਼ਲੀ ਦਿੱਤੀ।ਉਨ੍ਹਾਂ ਨੇ ਕਿਹਾ ਕਿ  ਸ਼ਹੀਦਾ ਦੇ ਮਾਰਗ ‘ਤੇ ਚੱਲਦਿਆਂ ਹੀ  ਸਾਨੂੰ  ਅਜ਼ਾਦੀ  ਦਾ ਨਿੱਘ ਮਨਾਉਣ ਦਾ  ਸੁਹਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ  ਸ਼ਹੀਦਾਂ ਦੀ ਯਾਦ ਵਿੱਚ ਜੋਤ ਰੌਸ਼ਨ ਕੀਤੀ ਸ਼ਹੀਦਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ।ਇਸ ਸਮਾਰੋਹ ਵਿੱਚ ਸਹਾਰਾ  ਜਨ ਸੇਵਾ  ਦੇ  ਵਰਕਰਾਂ  ਵਿੱਚ  ਟੇਕ ਚੰਦ, ਇੰਦਰਜੀਤ ਸਿੰਘ ਗੋਪੀ, ਜੱਗਾ ਸਿੰਘ, ਸ਼ਾਮ ਮਿੱਤਲ, ਸੰਦੀਪ ਗੋਇਲ, ਵਿਜੈ ਗੋਇਲ ਤੇ ਹੋਰ ਸ਼ਹਿਰੀ ਪਤਵੰਤੇ ਹਾਜ਼ਰ ਸਨ।ਇਸ ਮੌਕੇ ਸਮਾਗਮ ਵਿੱਚ ਚੱਲ ਰਹੇ ਦੇਸ਼ ਭਗਤੀ ਦੇ ਗੀਤ ਨੌਜਵਾਨਾਂ ਦੇ ਮਨਾਂ ਵਿੱਚ  ਸ਼ਹੀਦਾਂ ਪ੍ਰਤੀ ਮਾਨ ਸਤਿਕਾਰ ਉਤਸ਼ਾਹ ਨਾਲ ਭਰ ਰਹੇ ਸਨ।ਜਨਕਰਾਜ ਅਗਰਵਾਲ ਪ੍ਰਧਾਨ ਕੋਲ ਮਰਜੈਂਟਸ ਐਸੋਸੀਏਸ਼ਨ ਬਠਿੰਡਾ, ਮੰਗਤ ਰਾਮ ,ਐਮ.ਐਮ.ਬਹਿਲ, ਜੁਆਇੰਟ ਐਕਸ਼ਨ ਕਮੇਟੀ ਬਠਿੰਡਾ ਦਵਿੰਦਰ ਬਾਂਸਲ ਅਤੇ ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਇਸ ਮੌਕੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਅੱਜ ਅਜ਼ਾਦੀ ਦਾ ਆਨੰਦ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀਆਂ ਬਦੋਲਤ ਮਾਨ ਰਹੇ ਹਾਂ। ਇਨ੍ਹਾਂ ਮਹਾਨ ਸ਼ਹੀਦਾਂ ਨੇ ਲੋਕਾਂ ਲਈ ਆਪਣੀਆਂ ਜ਼ਿੰਦਗੀ ਵਾਰ ਦਿੱਤੀਆਂ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਵਜੂਦ ਖ਼ਤਮ ਹੋ ਜਾਂਦਾ ਹੈ। ਸਾਨੂੰ ਸ਼ਹੀਦਾਂ ਨੂੰ ਇੱਕ ਦਿਨ ਨਹੀਂ ਹਰ ਰੋਜ਼ ਹਰ ਪਲ ਯਾਦ ਰੱਖਣਾ ਚਾਹੀਦਾ ਹੈ।”ਮਸ਼ਾਲਾ ਜਲਾ ਕੇ ਰੱਖਣਾ ਅਜੇ ਰਾਤ ਬਾਕੀ ਹੈ” ਸਾਨੂੰ ਭਗਤ ਸਿੰਘ ਹੋਰਾਂ ਦੇ ਸੁਪਨੇ ਸਾਕਾਰ ਕਰਨੇ ਹਨ ਜੋ ਅੱਜ ਤੱਕ ਪੂਰੇ ਨਹੀਂ ਹੋਏ। ਸਹਾਰਾ ਪ੍ਰਧਾਨ ਵਿਜੈ ਗੋਇਲ ਨੇ ਕਿਹਾ ਕਿ ਸਹਾਰਾ ਜਨ ਸੇਵਾ ਵੱਲੋਂ ਅਪ੍ਰੈਲ ਦੇ ਮਹੀਨੇ ਵਿੱਚ ਭਗਤ ਸਿੰਘ ਦਾ ਨਵਾਂ ਸਮਾਰਕ ਬਣਾਇਆ ਜਾਵੇਗਾ ਜਿਸ ਯਾਦਗਾਰ ਨੂੰ ਬਹੁਤ ਸੁੰਦਰ ਬਣਾਇਆ ਜਾਵੇਗਾ। ਸ਼ਹੀਦ ਸਮਾਰਕ ਤੇ ਭਗਤ ਸਿੰਘ ਦੀ ਵੱਖ-ਵੱਖ ਯਾਦਾਂ ਦੀਆਂ ਤਸਵੀਰਾਂ ਲੋਕ ਬਹੁਤ ਉਤਸ਼ਾਹ ਨਾਲ ਦੇਖ ਰਹੇ ਸਨ।
ਇਸ ਮੌਕੇ ਲੋਕਾਂ ਨੂੰ ਬੇਨਤੀ ਕੀਤੀ ਗਈ ਕਿ ਇਸ ਪਵਿੱਤਰ ਦਿਹਾੜੇ ਤੇ ਸ਼ਹੀਦਾਂ ਨੂੰ ਸਮਰਪਿਤ ਦੀਪ ਮਾਲਾ ਤੇ ਰੋਸ਼ਨੀ ਕਰਨ। ਆਪਣੇ ਘਰਾਂ ਤੇ ਦੁਕਾਨਾਂ ਤੇ ਮੋਮਬੱਤੀਆਂ ਜਗਾਉਂਣ। ਸ਼ਹੀਦਾਂ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜ਼ਲੀ ਹੈ। ਇਸ ਤੋਂ ਇਲਾਵਾ ਹੋਰ ਵੀ ਸੰਸਥਾਵਾਂ ਵਲੋਂ ਸ਼ਰਧਾਂਜ਼ਲੀ ਸਮਾਗਮ ਕਰਵਾਏ ਗਏ ਜੋ ਇਸ ਪ੍ਰਕਾਰ ਹਨ- ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਖ-ਵੱਖ ਜੱਥੇਬੰਦੀਆਂ  ਵਲੋਂ  ਸਮਾਗਮ ਕਰਕੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਕੰਪਨੀ ਦੇ ਡਾਇਰੈਕਟਰ ਬੀ ਐਸ ਰੰਧਾਵਾ ਨੇ  ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ ਬਾਜਵਾ, ਨਿਸ਼ਾਨ ਸਿੰਘ ਚੀਮਾ, ਆਸ਼ੂ ਕੁਮਾਰ, ਪ੍ਰਦੀਪ ਸ਼ਰਮਾ, ਜਗਦੀਪ ਸਿੰਘ ਗਹਿਰੀ ਇੰਚਾਰਜ ਬਠਿੰਡਾ ਐਸ.ਓ.ਐਲ, ਸੁਖਪਾਲ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਜਸਵਿੰਦਰ ਸਿੰਘ ਗੋਨਿਆਣਾ, ਜੁਗਰਾਜ ਸਿੰਘ, ਮੈਡਮ ਕਿਰਨ ਸ਼ਰਮਾ, ਗੁਰਤੇਜ ਸਿੰਘ ਕੰਡਿਆਰਾ ਅਤੇ ਹੋਰ ਬਹੁਤ ਸਾਰੇ ਵਰਕਰ ਮੌਜ਼ੂਦ ਸਨ। ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸੁਪਨਾ ਦੇਸ਼ ਵਿੱਚ ਨਾ-ਬਰਾਬਰੀ ਨੂੰ ਖ਼ਤਮ ਕਰਨਾ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖ਼ਤਮ ਕਰਨਾ ਸੀ ਪਰ ਅੱਜ ਕੁੱਝ ਸਵਾਰਥੀ ਸੱਤਾ ਦੇ ਲਾਲਚੀ ਨੇਤਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਿਰਫ਼ ਫੁੱਲਾਂ ਦੇ ਹਾਰ ਪਾਉਂਣ ਤੱਕ ਹੀ ਸੀਮਤ ਹਨ।ਨੌਜਵਾਨ ਪੀੜੀ ਨੂੰ ਆਪਣੇ ਨਿਜੀ ਸਵਾਰਥਾਂ ਲਈ ਨਸ਼ਿਆਂ, ਗੁੰਡਾਗਰਦੀ, ਗੈਂਗਬਾਜੀ ਵੱਲ ਧੱਕ ਕੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਐਸ ਓ ਐਲ ਦੇ ਡਾਇਰੈਕਟਰ ਬੀ.ਐਸ.ਰੰਧਾਵਾ ਨੇ ਕਿਹਾ ਕਿ ਐਸ ਓ ਐਲ ਭਾਰਤ ਦੇ ਲੋਕਾਂ ਨੂੰ ਅੰਗਰੇਜ਼ੀ ਦਵਾਇਆ ਤੋਂ ਮੁਕਤੀ ਦਵਾ ਕੇ ਰਿਸ਼ੀਆਂ ਦੇ ਆਯੂਰਵੈਦਿਕ ਨਾਲ ਜੋੜਕੇ ਤੰਦਰੂਸਤ ਭਾਰਤ ਬਣਾਉਂਣਾ ਚਾਹੁੰਦੀ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply