Friday, June 12, 2026

4 ਕਰੋੜ 50 ਲੱਖ ਦੀ ਗਰਾਂਟ ਨਾਲ ਬਦਲੇਗੀ ਨਿਊ ਅੰਮ੍ਰਿਤਸਰ ਦੀ ਨੁਹਾਰ

PPN2503201505
ਸੁਲਤਾਨਵਿੰਡ, 24 ਮਾਰਚ (ਜਸਬੀਰ ਸਿੰਘ ਸੱਗੂ) ਇੰਪਰੂਵਮੈਂਟ ਟਰੱਸਟ ਵਲੋਂ 4 ਕਰੋੜ 50 ਲੱਖ ਦੀ ਜਾਰੀ ਹੋਈ ਗਰਾਂਟ ਨਾਲ ਨਿਊ ਅੰਮ੍ਰਿਤਸਰ ਦੀਆਂ ਸੜਕਾਂ ਬਣਵਾਉਣ ਕੇ ਇਲਾਕੇ ਦੀ ਨੁਹਾਰ ਬਦਲੀ ਜਾਵੇਗੀ।ਸੜਕਾਂ ਦੇ ਕੰਮ ਦਾ ਸ਼ੁਭ ਅਰੰਭ ਕਰਨ ਉਪਰੰਤ ਮਾਰਕੀਟ ਕਮੇਟੀ ਰਈਆ ਦੇ ਚੇਅਰਮੈਨ ਮਹਿੰਦਰ ਸਿੰਘ ਛੱਜਲਵੱਡੀ ਅਤੇ ਨਿਊ ਅੰਮ੍ਰਿਤਸਰ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਸੁਲਤਾਨਵਿੰਡ ਨੇ ਸਾਂਝੇ ਤੌਰ ‘ਤੇ ਕਿਹਾ ਕਿ ਨਿਊ ਅੰਮ੍ਰਿਤਸਰ ਵਿਖੇ ਟੁੱਟੀਆਂ ਸੜ੍ਹਕਾਂ ਤੇ ਪ੍ਰੀ-ਮਿਕਸ ਪਾਉਣ ਅਤੇ ਇਥੇ ਨਵੀਂਆਂ ਸੜ੍ਹਕਾਂ ਬਨਣ ਨਾਲ ਇਲਾਕੇ ਦੀ ਨੁਹਾਰ ਬਦਲ ਜਾਵੇਗੀ।ਅਤੇ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਵੀ ਰਾਹਤ ਮਿਲੇਗੀ। ਇਸ ਮੌਕੇ ਚਰਨਜੀਤ ਸਿੰਘ ਰਾਣਾ, ਸੋਨੀ ਚੌਹਾਨ, ਗੁਰਦਿਆਲ ਸਿੰਘ ਬੱਲ, ਸੁਭਾਸ਼ ਸਿੰਘ, ਐਸ.ਡੀ.ਓ ਸੁਖਪਾਲ ਸਿੰਘ, ਜੇ.ਈ ਅਮਨਦੀਪ ਸਿੰਘ, ਰਮੇਸ਼ ਕਪੂਰ, ਐਲ.ਐਸ.ਚੌਹਾਨ, ਅਜਾਇਬ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ ਸੈਣੀ, ਏ.ਐਸ.ਥਿੰਦ, ਸੋਨੀ ਸੇਖੋਂ ਬੀ.ਐਸ. ਭੁੱਲਰ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ ਸੁਲਤਾਨਵਿੰਡ, ਪ੍ਰਿਤਪਾਲ ਸਿੰਘ, ਸਰੂਪ ਸਿੰਘ ਪੰਨੂੰ, ਅਸ਼ੋਕ ਮਹਾਜਨ ਆਦਿ ਮੌਜੂਦ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply