ਜੋਨ ਨੰਬਰ 8 ਵਿਖੇ ‘ਆਪ’ ਵਰਕਰਾਂ ਨਿਗਮ ਤੇ ਕੋਂਸਲਰਾਂ ਦਾ ਕੀਤਾ ਪਿੱਟ ਸਿਆਪਾ

ਛੇਹਰਟਾ, 1 ਅਪ੍ਰੈਲ (ਨੋਬਲ) – ਹਲਕਾ ਪੱਛਮੀ ਦੀ ਵਾਰਡ ਨੰਬਰ 1, 62 ਤੇ 64 ਵਿਚ ਅੱਧਵਾਟੇ ਪਏ ਵਿਕਾਸ ਕਾਰਜਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਸੋਿਹਯੋਗ ਨਾਲ ਆਮ ਪਾਰਟੀ ਦੇ ਵਰਕਰਾਂ ਵਲੋਂ ਜੌਨ ਨੰਬਰ 8 ਦੇ ਵਿਹੜੇ ਵਿਚ ਧਰਨਾ ਲਗਾ ਕੇ ਕੋਂਸਲਰਾਂ ਤੇ ਨਿਗਮ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਗਿਆ, ਜਿਸ ਦੌਰਾਨ ਆਮ ਪਾਰਟੀ ਦੇ ਵਰਕਰਾਂ ਤੇ ਇਲਾਕਾ ਨਿਵਾਸੀਆ ਵਲੋਂ ਕੋਂਸਲਰ ਓਮ ਪ੍ਰਕਾਸ਼ ਗੱਬਰ, ਕੋਂਸਲਰ ਅਮਰਬੀਰ ਸੰਧੂ ਤੇ ਕੋਂਸਲਰ ਨਿਰਭੈ ਸਿੰਘ ਫੋਜੀ ਦੇ ਪੁੱਤਲੇ ਸਾੜੇ ਗਏ ਅਤੇ ਧਰਨਾਕਰਾੀਆ ਨੇ ਵਾਰਡ ਨੰਬਰ 63 ਦੀ ਕੋਂਸਲਰ ਰਜਨੀ ਸ਼ਰਮਾ ਵਿਰੁੱਧ ਵੀ ਜਮ ਕੇ ਭੜਾਸ ਕੱਢੀ। ਇਸ ਮੋਕੇ ਆਮ ਪਾਰਟੀ ਦੇ ਮੈਂਬਰ ਸੁਰੇਸ਼ ਸ਼ਰਮਾ ਨੇ ਕਿਹਾ ਕਿ ਇੰਨਾਂਓ ਕੋਂਸਲਰਾਂ ਨੇ ਪੱਛਮੀ ਇਲਾਕੇ ਦੀਆ ਵਾਰਡਾਂ ਦਾ ਸੱਤਿਆਨਾਸ਼ ਕਰ ਦਿੱਤਾ ਹੈ। ਉਨਾਂ ਕਿਹਾ ਕਿ ਵਾਰਡ ਨੰਬਰ 1, 62 ਤੇ 64 ਵਿਚ ਸਮੱਸਿਆਂ ਦਾ ਹਨੇਰ ਪਿਆ ਹੈ, ਜਿਸ ਵਚ ਸੀਵਰੇਜ ਪ੍ਰਣਾਲੀ ਠੱਪ, ਟੁੱਟੀਆਂ ਸੜਕਾਂ, ਬੰਦ ਪਈਆਂ ਸਟ੍ਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀ ਸੱਮਸਿਆ ਇਲਾਕਿਆਂ ਦੀ ਤਰਸਯੋਗ ਹਾਲਤ ਦਾ ਮੂੰਹ ਬੋਲਦਾ ਸਬੂਤ ਹਨ। ਉਨਾਂ ਕਿਹਾ ਕਿ ਚੌਣਾਂ ਤੋਂ ਬਾਅਦ ਨਾ ਤੇ ਇਸ ਇਲਾਕੇ ਵਿਚ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇੰਨਾਂ ਇਲਾਕਿਆਂ ਦੀ ਕੋਈ ਬਾਤ ਪੁੱਛੀ ਹੈ ਤੇ ਨਾ ਹੀ ਕਦੇ ਇਸ ਇਲਾਕੇ ਵਿਚ ਨਿਗਮ ਕਮਿਸ਼ਨਰ ਤੇ ਮੇਅਰ ਨੇ ਕੋਈ ਦੌਰਾ ਕਰਕੇ ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਹ ਇਲਾਕੇ ਸਮੱਸਿਆਂਵਾਂ ਨਾਲ ਬੁਰੀ ਤਰਾਂ ਜੂੱਝ ਰਹੇ ਹਨ ਤੇ ਪ੍ਰਸ਼ਾਸਨ ਅੱਖਾਂ ਮੂੰਦ ਕੇ ਕੁੰਭਕਰਨੀ ਨਿੰਦ ਸੁੱਤਾ ਹੋਇਆ ਹੈ ਤੇ ਦੁੱਖੀ ਜਨਤਾ ਦਾ ਕੋਈ ਵਾਲੀ ਵਾਰਸ ਨਹੀ ਬਣ ਰਿਹਾ। ਉਨਾਂ ਕਿਹਾ ਕਿ ਚੋਣਾਂ ਦੌਰਾਨ ਜਨਤਾ ਨਾਲ ਵਾਅਦੇ ਕਰਕੇ ਕੋਂਸਲਰ ਬਣੇ ਕੋਂਸਲਰਾਂ ਨੇ ਵੀ ਇੰਨਾਂ ਲੋਕਾਂ ਲਈ ਆਪਣਾ ਕੋਈ ਫਰਜ ਨਹੀ ਨਿਭਾਇਆ ਤੇ ਜਿਸ ਕਾਰਨ ਇਹ ਇਲਾਕੇ ਵਿਕਾਸ ਦੀ ਜਗ੍ਹਾਂ ਵਿਨਾਸ਼ ਵੱਲ ਧੱਕੇ ਜਾ ਰਹੇ ਹਨ। ਹਰ ਵਾਰ ਬਜਟ ਪਾਸ ਕਰਕੇ ਲੋਕਾਂ ਨੂੰ ਸਬਜਬਾਗ ਤਾਂ ਵਿਖਾਏ ਜਾਂਦੇ ਹਨ, ਪਰ ਅਸਲ ਵਿਚ ਲੋਕ ਨਿਗਮ ਹੱਥੋਂ ਬੇੱਹਦ ਦੁੱਖੀ ਤੇ ਤੰਗ ਹੋਈ ਬੈਠੇ ਹਨ। ਧਰਨੇ ਵਿਚ ਬੈਠੇ ਲੋਕਾਂ ਨੇ ਕੋਂਸਲਰਾਂ ਦੇ ਨਾਲ ਨਾਲ ਨਿਗਮ ਪ੍ਰਸ਼ਾਸਨ ਦੀ ਜੌਰਦਾਰ ਨਾਅਰੇਬਾਜੀ ਕਰਦਿਆਂ ਕਿਹਾ ਕਿ ਮੇਅਰ ਸਿਰਫ ਆਪਣੇ ਇਲਾਕਿਆਂ ਵੱਲ ਹੀ ਧਿਆਨ ਦੇ ਰਿਹਾ ਹੈ ਜਦਕਿ ਬਾਕੀ ਇਲਾਕਿਆਂ ਵੱਲ ਉਸ ਦਾ ਕੋਈ ਧਿਆਨ ਨਹੀ ਜਾ ਰਿਹਾ। ਧਰਨਾਕਰੀਆ ਨੂੰ ਸ਼ਾਂਤ ਕਰਨ ਪਹੁੰਚੇ ਸੀਵਰੇਜ ਬੌਰਡ ਐਸਡੀਓ ਲਖਬੀਰ ਸਿੰਘ, ਨਿਗਮ ਐਸਡੀਓ ਨਰੇਸ਼ ਸ਼ਰਮਾ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਨਾਂ ਦੇ ਵਿਕਾਸ ਕਾਰਜ ਇਕ ਹਫਤੇ ਅੰਦਰ ਹੱਲ ਕਰ ਦਿੱਤੇ ਜਾਣਗੇ। ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨਾਂ ਦੇ ਇਲਾਕਿਆਂ ਦਾ ਵਿਕਾਸ ਕਾਰਜ ਇਕ ਹਫਤੇ ਅੰਦਰ ਨਾ ਕੀਤੇ ਗਏ ਤਾਂ ਉਹ ਜੌਨ ਨੰਬਰ 8 ਦੇ ਬਾਹਰ ਸੜਕ ਜਾਮ ਕਰਕੇ ਵੱਡੇ ਪੱਧਰ ਤੇ ਰੋਸ਼ ਪ੍ਰਦਰਸ਼ਨ ਕਰਣਗੇ, ਜਿਸ ਦੀ ਸਾਰੀ ਜਿੰਮੇਵਾਰੀ ਨਿਗਮ ਪ੍ਰਸ਼ਾਸਨ ਤੇ ਕੋਂਸਲਰਾਂ ਦੀ ਹੋਵੇਗੀ।
ਇਸ ਸਬੰਧੀ ਕੋਂਸਲਰ ਅਮਰਬੀਰ ਸੰਧੂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਪੂਰੇ ਜੌਰਾਂ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਕਿਸੇ ਵੀ ਇਲਾਕੇ ਨਾ ਕੋਈ ਭੇਦਭਾਵ ਨਹੀ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਆਪ ਪਾਰਟੀ ਤੇ ਵਰਕਰ ਵਿਹਲੇ ਹਨ ਤੇ ਇੰਨਾਂ ਕੋਲ ਕੋਈ ਕੰਮ ਨਾ ਹੋਣ ਕਾਰਨ ਬੇ-ਫਜੂਲ ਵਿਚ ਅਕਾਲੀ ਭਾਜਪਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੋਂਸਲਰ ਨਿਰਭੈ ਸਿੰਘ ਫੋਜੀ ਨਾਲ ਸੰਪਰਕ ਕੀਤਾ ਤਾਂ ਉਨਾਂ ਦਾ ਮੋਬਾਇਲ ਫੋਨ ਬੰਦ ਪਾਇਆ ਗਿਆ। ਇਸ ਸਬੰਧੀ ਜਦ ਕੋਂਸਲਰ ਓਮ ਪ੍ਰਕਾਸ਼ ਗੱਬਰ ਨਾਲ ਵਾਰ ਵਾਰ ਸੰਪਰਕ ਕੀਤਾ ਗਿਆ ਤਾਂ ਉਨਾਂ ਫੋਨ ਚੁੱਕਣਾ ਮੁਨਾਸਬ ਨਹੀ ਸੱਮਝਿਆ, ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇੱਥੇ ਇਹ ਕੋਂਸਲਰ ਆਮ ਜਨਤਾ ਦੀ ਕਿੰਨੀ ਕੁ ਸੁਣਵਾਈ ਕਰਦੇ ਹੋਣਗੇ।
Punjab Post Daily Online Newspaper & Print Media