Tuesday, November 24, 2026

ਟਰਾਲਾ ਸਫੈਦੇ ਨਾਲ ਟਕਰਾਇਆ, ਡਰਾਈਵਰ ਦੀ ਮੌਤ

PPN0804201512

ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ) – ਬੀਤੀ ਰਾਤ ਅੇਫ ਅੇਫ ਰੋਡ ਤੇ ਪਿੰਡ ਘੁਬਾਇਆ ਦੇ ਬਸ ਸਟੈਂਡ ਦੇ ਨੇਡੇ ਇਕ ਟਰਾਲੇ ਦੇ ਸੜਕ ਕਿਨਾਰੇ ਖੜੇ ਸਫੇਦੇ ਨਾਲ ਟਕਰਾਉਣ ਨਾਲ ਟਰਾਲਾ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਜਾਣਕਾਰੀ ਦਿੰਦੇ ਟਰਾਲੇ ਦੇ ਕੰਡੇਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਟਰਾਲਾ ਨੰਬਰ ਪੀਬੀ 08-ਬੀ ਅੇਮ-7551 ਜਿਸ ਨੂੰ ਡਰਾਈਵਰ ਘੁੱਲਾ ਸਿੰਘ ਵਾਸੀ ਗਾਂਵ ਖਾਨ ਸਿੰਘ ਜਿਲ੍ਹਾ ਅਮ੍ਰਿਤਸਰ ਚਲਾ ਰਿਹਾ ਸੀ, ਤੇ ਫਿੱਲੌਰ ਤੋ ਬਾਰਦਾਨਾ ਲੈ ਕੇ ਫਾਜਿਲਕਾ ਨੂੰ ਜਾ ਰਹੇ ਸਨ ਕੀ ਰਾਤ ਕਰੀਬ ਇੱਕ ਵਜੇ ਮੰਡੀ ਘੁਬਾਇਆ ਦੇ ਬਸ ਸਟੈਂਡ ਦੇ ਨੇਡੇ ਡਰਾਈਵਰ ਨੂੰ ਅਚਾਨਕ ਨੀਂਦ ਦਾ ਝੱਟਕਾ ਆ ਗਿਆ ਜਿਸਦੇ ਕਾਰਨ ਟਰਾਲਾ ਬੇਕਾਬੂ ਹੋਕੇ ਸਫੈਦੇ ਵਿੱਚ ਜਾ ਟਕਰਾਇਆ ।ਇਸ ਟੱਕਰ ਕਾਰਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਹ ਬਾਲ-ਬਾਲ ਬੱਚ ਗਿਆ।ਪੁਲਿਸ ਨੇ ਮੌਕੇ ਤੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply