ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਅਤੇ ਸਟਾਫ਼ ਲਈ ਬੜੇ ਹੀ ਖ਼ੁਸ਼ੀ ਵਾਲਾ ਦਿਨ ਹੈ ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸ਼੍ਰੀ ਰਾਜੀਵ ਵਰਮਾ, ਸਰੀਰਿਕ ਸਿੱਖਿਆ ਦੇ ਸੀਨੀਅਰ ਅਧਿਆਪਕ ਨੂੰ ਉਹਨਾਂ ਦੇ ਸਾਲ 2015-16 ਦੇ ਸੀ.ਬੀ.ਐਸ.ਈ ਖੇਡ ਕਮੇਟੀ ਦੇ ਮੈਂਬਰ ਬਣਨ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ । ਸਾਰੇ ਸਕੂਲ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ।ਸ਼੍ਰੀ ਰਾਜੀਵ ਵਰਮਾ ਸਾਰੇ ਭਾਰਤ ਦੇ 33 ਮੈਂਬਰਾਂ ਸੀ.ਬੀ.ਐਸ.ਈ. ਖੇਡ ਕਮੇਟੀ ਅਤੇ ਨਾਲ ਹੀ ਗੋਲਫ਼ ਜ਼ੋਨ ਵਿਚੋਂ ਇਕ ਮੈਂਬਰ ਚੁਣੇ ਗਏ।ਇਸ ਕਮੇਟੀ ਵਿਚ ਵੱਖ-ਵੱਖ ਸਕੂਲਾਂ ਦੇ ਸੀ.ਬੀ.ਐਸ.ਈ. ਦੇ ਚੇਅਰਮੈਨ, ਰੀਜ਼ਨਲ ਡਾਇਰੈਕਟਰ, ਪ੍ਰਿੰਸੀਪਲ ਅਤੇ ਖੇਡਾਂ ਦੇ ਅਧਿਆਪਕ ਆਦਿ ਸ਼ਾਮਲ ਸਨ । ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਉਨ੍ਹਾਂ ਦੀ ਇਸ ਅਨਮੋਲ ਸਫ਼ਲਤਾ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਅਤੇ ਉਨ੍ਹਾਂ ਦੁਆਰਾ ਸਮੇ-ਸਮੇਂ ‘ਤੇ ਹੋਰ ਪ੍ਰਾਪਤ ਹੋਣ ਵਾਲੀਆਂ ਉਪਲਬੱਧੀਆਂ ਲਈ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media