
ਨਵੀਂ ਦਿੱਲੀ, 26 ਅਪ੍ਰੈਲ, 2015
ਮੇਰੇ ਪਿਆਰੇ ਦੇਸ਼ਵਾਸੀਓ,
ਨਮਸਕਾਰ,
ਮਨ ਕੀ ਬਾਤ ਕਰਨ ਦਾ ਮਨ ਨਹੀਂ ਹੋ ਰਿਹਾ ਸੀ ਅੱਜ। ਬੋਝ ਅਨੁਭਵ ਕਰ ਰਿਹਾ ਹਾਂ, ਕੁਝ ਦੁੱਖੀ ਸਾ ਮਨ ਹੈ। ਪਿਛਲੇ ਮਹੀਨੇ ਜਦ ਗੱਲ ਕਰ ਰਿਹਾ ਸੀ ਤੁਹਾਡੇ ਨਾਲ, ਤਾਂ ਗੜ੍ਹੇ ਪੈਣ ਦੀਆਂ ਖ਼ਬਰਾਂ, ਬੇਮੌਸਮੀ ਬਰਸਾਤ, ਕਿਸਾਨਾਂ ਦੀ ਤਬਾਹੀ। ਹੁਣ ਕੁਝ ਦਿਨ ਪਹਿਲਾਂ ਬਿਹਾਰ ਵਿੱਚ ਅਚਾਨਕ ਤੇਜ਼ ਹਵਾ ਚਲੀਆਂ। ਕਾਫ਼ੀ ਲੋਕ ਮਰ ਗਏ। ਕਾਫ਼ੀ ਕੁਝ ਨੁਕਸਾਨ ਹੋਇਆ। ਅਤੇ ਸ਼ਨੀਵਾਰ ਨੂੰ ਗੰਭੀਰ ਭੂਚਾਲ ਨੇ ਪੂਰੇ ਵਿਸ਼ਵ ਨੂੰ ਹਿਲਾ ਦਿੱਤਾ ਹੈ। ਅਜਿਹਾ ਲੱਗਦਾ ਹੈ ਮੰਨੋ ਕੁਦਰਤੀ ਆਪਦਾ ਦਾ ਸਿਲਸਿਲਾ ਚਲ ਪਿਆ ਹੈ। ਨੇਪਾਲ ਵਿੱਚ ਗੰਭੀਰ ਭੂਚਾਲ ਦੀ ਆਪਦਾ। ਹਿੰਦੋਸਤਾਨ ਵਿੱਚ ਵੀ ਭੂਚਾਲ ਨੇ ਵੱਖ-ਵੱਖ ਰਾਜਾਂ ਵਿੱਚ ਕਈ ਲੋਕਾਂ ਦੀ ਜਾਨ ਲਈ ਹੈ। ਸੰਪਤੀ ਦਾ ਵੀ ਨੁਕਸਾਨ ਕੀਤਾ ਹੈ। ਪਰ ਨੇਪਾਲ ਦਾ ਨੁਕਸਾਨ ਬਹੁਤ ਗੰਭੀਰ ਹੈ।
ਮੈਂ 2001, 26 ਜਨਵਰੀ, ਕੱਛ ਦੇ ਭੂਚਾਲ ਨੂੰ ਨੇੜੇ ਤੋਂ ਦੇਖਿਆ ਹੈ। ਇਹ ਆਪਦਾ ਕਿੰਨੀ ਗੰਭੀਰ ਹੁੰਦੀ ਹੈ, ਉਸ ਦੀ ਮੈਂ ਕਲਪਨਾ ਭਲੀ ਭਾਂਤੀ ਕਰ ਸਕਦਾ ਹਾਂ। ਨੇਪਾਲ ‘ਤੇ ਕੀ ਬੀਤਦੀ ਹੋਵੇਗੀ, ਉਨਾਂ੍ਹ ਪਰਿਵਾਰਾਂ ਉਤੇ ਕੀ ਬੀਤਦੀ ਹੋਵੇਗੀ, ਉਸ ਦੀ ਮੈਂ ਕਲਪਨਾ ਕਰ ਸਕਦਾ ਹਾਂ।
ਪਰ ਮੇਰੇ ਪਿਆਰੇ ਨੇਪਾਲ ਦੇ ਭਰਾਵੋ ਤੇ ਭੈਣੇ, ਹਿੰਦੋਸਤਾਨ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਹੈ। ਤੱਤਕਾਲ ਮਦਦ ਲਈ ਚਾਹੇ ਹਿੰਦੋਸਤਾਨ ਦੇ ਜਿਸ ਕੋਨੇ ਵਿੱਚ ਮੁਸੀਬਤ ਆਈ ਹੈ ਉਥੇ ਵੀ, ਅਤੇ ਨੇਪਾਲ ਵਿੱਚ ਵੀ ਸਹਾਇਤਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਕੰਮ ਹੈ ਰੇਸਕਸੂ ਆਪ੍ਰੇਸ਼ਨ, ਲੋਕਾਂ ਨੂੰ ਬਚਾਉਣਾ। ਹੁਣ ਵੀ ਮਲਬੇ ਵਿੱਚ ਦੱਬੇ ਹੋਏ ਕੁਝ ਲੋਕ ਜੀਵਿਤ ਹੋਣਗੇ, ਉਨਾਂ੍ਹ ਨੂੰ ਜਿੰਦਾ ਕੱਢਣਾ ਹੈ। ਐਕਸਪਰਟ ਲੋਕਾਂ ਦੀ ਟੀਮ ਭੇਜੀ ਹੈ, ਸਾਥ ਵਿੱਚ, ਇਸ ਕੰਮ ਲਈ ਜਿਨਾਂ੍ਹ ਨੂੰ ਵਿਸ਼ੇਸ਼ ਤੌਰ ਤੋਂ ਟ੍ਰੇਨ ਕੀਤਾ ਗਿਆ ਹੈ ਅਜਿਹੇ ਸਨਿਫਰ ਡਾਗਸ ਨੂੰ ਵੀ ਭੇਜਿਆ ਗਿਆ ਹੈ ਸਨਿਫ਼ਰ ਡਾਗ ਲੱਭ ਪਾਉਂਦੇ ਹਨ ਕਿ ਕਿਤੇ ਮਲਬੇ ਦੇ ਹੇਠਾਂ ਕੋਈ ਇਨਸਾਨ ਜਿੰਦਾ ਹੋਵੇ। ਕੋਸ਼ਿਸ਼ ਸਾਡੀ ਪੂਰੀ ਰਹੇਗੀ ਜ਼ਿਆਦਾਤਰ ਲੋਕਾਂ ਨੂੰ ਜਿੰਦਾ ਬਚਾਈਏ। ਰੇਸਕਯੂ ਆਪ੍ਰੇਸਨ ਦੇ ਬਾਅਦ ਰਿਲੀਫ ਦਾ ਕੰਮ ਵੀ ਚਲਾਉਣਾ ਹੈ। ਰਿਹੈਬਿਲੀਟੇਸ਼ਨ ਦਾ ਕੰਮ ਵੀ ਬਹੁਤ ਲੰਬਾ ਚੱਲੇਗਾ।
ਪਰ ਮਨੁੱਖਤਾ ਦੀ ਆਪਣੀ ਇੱਕ ਤਾਕਤ ਹੁੰਦੀ ਹੈ। ਸਵਾ ਸੌ ਕਰੋੜ ਦੇਸ਼ ਵਾਸੀਆਂ ਲਈ ਨੇਪਾਲ ਆਪਣਾ ਹੈ। ਉਨਾਂz ਲੋਕਾਂ ਦਾ ਦੁੱਖ ਵੀ ਸਾਡਾ ਹੈ। ਭਾਰਤ ਪੂਰੀ ਕੋਸ਼ਿਸ਼ ਕਰੇਗਾ ਇਸ ਆਪਦਾ ਦੇ ਸਮੇਂ ਹਰ ਨੇਪਾਲੀ ਦੇ ਹੰਜੂ ਵੀ ਪੁੰਝੇ, ਉਨਾਂ੍ਹ ਦਾ ਹੱਥ ਵੀ ਫੜਾਂਗੇ, ਉਨਾਂ੍ਹ ਨੂੰ ਸਾਥ ਵੀ ਦੇਵਾਂਗੇ। ਪਿਛਲੇ ਦਿਨੀਂ ਯਮਨ ਵਿੱਚ, ਸਾਡੇ ਹਜ਼ਾਰਾਂ ਭਾਰਤੀ ਭਰਾ ਭੈਣ ਫਸੇ ਹੋਏ ਸਨ। ਯੁੱਧ ਦੀ ਗੰਭੀਰ ਉਥਲ ਪੁਥਲ ਵਿੱਚ, ਬੰਬ ਬੰਦੂਕ ਦੇ ਤਨਾਅ ਵਿਚਾਲੇ, ਗੋਲਾਵਾਰੀ ਦੇ ਵਿੱਚ ਭਾਰਤੀਆਂ ਨੂੰ ਕੱਢਿਆ, ਜੀਵਿਤ ਕੱਢਣਾ, ਇੱਕ ਬਹੁਤ ਅੋਖਾ ਕੰਮ ਸੀ। ਪਰ ਅਸੀਂ ਕਰ ਸਕੇ। ਇਨਾਂ੍ਹ ਹੀ ਨਹੀਂ, ਇੱਕ ਹਫਤੇ ਦੀ ਉਮਰ ਦੀ ਬੱਚੀ ਨੂੰ ਜਦ ਬਚਾ ਕੇ ਲਿਆਂਦਾ ਤਾਂ ਅਜਿਹਾ ਲੱਗ ਰਿਹਾ ਸੀ ਕਿ ਆਖਿਰ ਮਨੁੱਖਤਾ ਦੀ ਵੀ ਕਿੰਨੀ ਵੱਡੀ ਤਾਕਤ ਹੁੰਦੀ ਹੈ। ਬੰਬ, ਬੰਦੂਕ ਦੀ ਵਰਖਾ ਹੁੰਦੀ ਹੋਵੇ, ਮੌਤ ਦਾ ਸਾਇਆ ਹੋਵੇ, ਅਤੇ ਇੱਕ ਹਫਤੇ ਦੀ ਬੱਚੀ ਆਪਣੀ ਜ਼ਿੰਦਗੀ ਬਚਾ ਸਕੇ ਤਦ ਇੱਕ ਮਨ ਨੂੰ ਸੰਤੋਸ਼ ਹੁੰਦਾ ਹੈ।
੍ਵ ਮੈਂ ਪਿਛਲੇ ਦਿਨੀਂ ਵਿਦੇਸ਼ ਵਿੱਚ ਜਿੱਥੇ ਵੀ ਗਿਆ, ਇੱਕ ਗੱਲ ਲਈ ਬਹੁਤ ਵਧਾਈਆਂ ਮਿਲੀਆਂ, ਅਤੇ ਉਹ ਸੀ ਯਮਨ ਵਿੱਚ ਅਸੀਂ ਦੁਨੀਆ ਦੇ ਕਰੀਬ 48 ਦੇਸ਼ਾਂ ਦੇ ਨਾਗਰਿਕਾਂ ਨੂੰ ਬਚਾਇਆ ਸੀ। ਚਾਹੇ ਅਮਰੀਕਾ ਹੋਵੇ, ਯੂ.ਕੇ. ਹੋੋਵੇ, ਫਰਾਂਸ ਹੋਵੇ, ਰਸ਼ਿਆ ਹੋਵੇ, ਜਰਮਨੀ ਹੋਵੇ, ਜਾਪਾਨ ਹੋਵੇ, ਹੋਰ ਦੇਸ਼ ਦੇ ਨਾਗਰਿਕ ਨੂੰ ਅਸੀਂ ਮਦਦ ਕੀਤੀ ਸੀ। ਅਤੇ ਉਸ ਦੇ ਕਾਰਨ ਦੁਨੀਆ ਵਿੱਚ ਭਾਰਤ ਦਾ ਇਹ ”ਸੇਵਾ ਪਰਮੋ ਧਰਮ:”, ਇਸ ਦੀ ਅਨੁਭੂਤੀ ਵਿਸ਼ਵ ਨੇ ਕੀਤੀ ਹੈ। ਸਾਡਾ
ਵਿਦੇਸ਼ ਮੰਤਰਾਲਾ, ਸਾਡੀ ਹਵਾਈ ਸੈੇਨਾ, ਸਾਡੀ ਨੌ ਸੈਨਾ ਇਨਾਂ੍ਹ ਹੌਸਲੇ ਦੇ ਨਾਲ, ਇੰਨੀ ਜਿੰਮੇਂਵਾਰੀ ਦੇ ਨਾਲ , ਇਸ ਕੰਮ ਨੂੰ ਕੀਤਾ ਹੈ, ਦੁਨੀਆ ਵਿੱਚ ਇਸ ਦੀ ਅਮਿਟ ਛਾਪ ਰਹੇਗੀ। ਆਉਣ ਵਾਲੇ ਦਿਨਾਂ ਵਿੱਚ, ਅਜਿਹਾ ਮੈਂ ਵਿਸ਼ਵਾਸ ਕਰਦਾ ਹਾਂ, ਅਤੇ ਮੇੈਨੂੰ ਖੁਸ਼ੀ ਹੈ ਕਿ ਕੋਈ ਵੀ ਨੁਕਸਾਨ ਦੇ ਬਿਨਾਂ੍ਹ, ਸਭ ਲੋਕ ਬਚ ਕੇ ਬਾਹਰ ਆਉਣ, ਵੈਸੇ ਵੀ ਭਾਰਤ ਦਾ ਇੱਕ ਗੁਣ, ਭਾਰਤ ਦੇ ਸੰਸਕਾਰ ਬਹੁਤ ਪੁਰਾਣੇ ਹਨ।
ਹੁਣ ਮੈਂ ਜਦ ਫਰਾਂਸ ਗਿਆ ਸੀ ਤਾਂ ਫਰਾਂਸ ਵਿੱਚ, ਮੈਂ ਪਹਿਲੇ ਵਿਸ਼ਵ ਯੁੱਧ ਦੇ ਇੱਕ ਸਮਾਰਕ ਉਤੇ ਗਿਆ ਸੀ। ਉਸ ਦਾ ਕਾਰਨ ਵੀ ਸੀ, ਕਿ ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਤਾਂ ਹੈ, ਪਰ ਨਾਲ ਨਾਲ ਭਾਰਤ ਦੀ ਪਰਾਕ੍ਰਮ ਦਾ ਵੀ ਉਹ ਸ਼ਤਾਬਦੀ ਵਰਾ੍ਹ ਹੈ। ਭਾਰਤ ਦੇ ਵੀਰਾਂ ਦੀ ਬਲਿਦਾਨੀ ਦੀ ਸ਼ਤਾਬਦੀ ਦਾ ਵਰਾ੍ਹ ਹੈ ਅਤੇ ” ਸੇਵਾ ਪਰਮੋ-ਧਰਮ:” ਇਸ ਆਦਰਸ਼ ਨੂੰ ਕਿਵੇਂ ਚਰਿਤਾਰਥ ਕਰਦਾ ਰਿਹਾ ਸਾਡਾ ਦੇਸ਼, ਉਸ ਦੀ ਵੀ ਸ਼ਤਾਬਦੀ ਦਾ ਇਹ ਵਰਾ੍ਹ ਹੈ, ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿ 1914 ਵਿੱਚ ਅਤੇ 1918 ਤੱਕ ਪਹਿਲੇ ਯੁੱਧ ਚਲਿਆ ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਰੀਬ ਕਰੀਬ 15 ਲੱਖ ਭਾਰਤੀ ਸੈਨਿਕਾਂ ਨੇ ਇਸ ਯੁੱਧ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ ਅਤੇ ਭਾਰਤ ਦੇ ਜਵਾਨ ਆਪਣੇ ਲਈ ਨਹੀਂ ਮਰ ਰਹੇ ਸੀ,। ਹਿੰਦੋਸਤਾਨ ਨੂੰ, ਕਿਸੇ ਦੇਸ਼ ਨੂੰ ਕਬਜਾ ਨਹਂੀ ਕਰਨਾ ਸੀ, ਨਾ ਹਿੰਦੋਸਤਾਨ ਨੂੰ ਕਿਸੇ ਦੀ ਜਮੀਨ ਲੈਣੀ ਸੀ , ਲੇਕਿਨ ਭਾਰਤੀਆਂ ਨੇ ਇੱਕ ਅਦਭੁਤ ਪਰਾਕ੍ਰਮ ਕਰਕੇ ਦਿਖਾਇਆ ਸੀੇ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਸ ਪਹਿਲੇ ਵਿਸ਼ਵ ਯੁੱਧ ਵਿੱਚ ਸਾਡੇ ਕਰੀਬ-ਕਰੀਬ 74 ਹਜ਼ਾਰ ਜਵਾਨਾਂ ਨੇ ਸ਼ਹਾਦਤ ਕੀਤੀ ਸੀ, ਇਹ ਵੀ ਮਾਣ ਦੀ ਗੱਲ ਹੈ ਕਿ ਇਸ ਉਤੇ ਕਰੀਬ 9 ਹਜ਼ਾਰ 200 ਸਾਡੇ ਸੈਨਿਕਾਂ ਨੂੰ ਗੈਲੇਂਟਰੀ ਐਵਾਰਡ ਨਾਲ ਡੇਕੋਰੇਟ ਕੀਤਾ ਗਿਆ ਸੀ। ਇੰਨਾ ਹੀ ਨਹੀਂ, 11 ਅਜਿਹੇ ਪਰਾਕਰਮੀ ਲੋਕ ਸਨ ਜਿਨਾਂ੍ਹ ਨੂੰ ਸਰਵਸ਼੍ਰੇਸ਼ਠ ਸਨਮਾਨ ਵਿਕਟੋਰੀਆ ਕਰਾਸ ਮਿਲਿਆ ਸੀ ਖਾਸ ਕਰਕੇ ਫਰਾਂਸ ਵਿੱਚ ਵਿਸ਼ਵ ਯੁੱਧ ਦੇ ਦਰਮਿਆਨ ਮਾਰਚ, 1915 ਨੂੰ ਲਗਭਗ 4 ਹਜ਼ਾਰ 700 ਸਾਡੇ ਹਿੰਦੋਸਤਾਨੀਆਂ ਨੇ ਬਲਿਦਾਨ ਦਿੱਤਾ ਸੀ। ਉਨਾਂ੍ਹ ਦੇ ਸਨਮਾਨ ਵਿੱਚ ਫਰਾਂਸ ਨੇ ਉਥੇ ਇੱਕ ਸਮਾਰਕ ਬਣਾਇਆ ਹੈ। ਮੈਂ ਉਥੇ ਪ੍ਰਣਾਮ ਕਰਨ ਗਿਆ ਸੀ, ਸਾਡੇ ਪੂਰਵਜਾਂ ਦੇ ਪਰਾਕ੍ਰਮ ਦੇ ਪ੍ਰਤੀ ਸ਼ਰਧਾ ਵਿਅਕਤ ਕਰਨ ਗਿਆ ਸੀ।
ਇਹ ਸਾਰੀਆਂ ਘੱਟਨਾਵਾਂ ਅਸੀਂ ਦੇਖੀਆਂ ਤਾਂ ਅਸੀਂ ਦੁਨੀਆ ਨੂੰ ਕਹਿ ਸਕਦੇ ਹਾਂ ਕਿ ਇਹ ਦੇਸ਼ ਅਜਿਹਾ ਹੈ ਜੋ ਦੁਨੀਆ ਦੀ ਸ਼ਾਂਤੀ ਦੇ ਲਈ, ਦੁਨੀਆ ਦੇ ਸੁੱਖ ਲਈ, ਵਿਸ਼ਵ ਦੇ ਕਲਿਆਣ ਲਈ ਸੋਚਦਾ ਹੈ। ਕੁਝ ਨਾ ਕੁਝ ਅਜਿਹਾ ਕਰਨਾ ਹੈ ਅਤੇ ਲੋੜ ਪਵੇ ਤਾਂ ਜਾਨ ਦੀ ਬਾਜ਼ੀ ਵੀ ਲਗਾ ਦਿੰਦਾ ਹੈ। ਯੂਨਾਈਟਿਡ ਨੈਸ਼ਨਸ ਵਿੱਚ ਵੀ ਪੀਸ ਕੀਪਿੰਗ ਫੋਰਸ ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲਿਆਂ ਵਿੱਚ ਭਾਰਤ ਦਾ ਵੀ ਨਾ ਪਹਿਲੀ ਲਾਈਨ ਵਿੱਚ ਹੈ। ਇਹ ਤਾਂ ਸਾਡੇ ਲੋਕਾਂ ਲਈ ਗਰਵ ਦੀ ਗੱਲ ਹੈ।
ਪਿਛਲੇ ਦਿਨੀਂ ਦੋ ਮਹੱਤਵਪੂਰਨ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਅਸੀਂ ਪੂਜਨੀਕ ਬਾਬਾ ਸਾਹਿਬ ਅੰਬੇਡਕਰ ਦੀ 125ਵੀਂ ਜਯੰਤੀ ਦਾ ਵਰਾ੍ਹ ਮਨਾ ਰਹੇ ਹਾਂ। ਕਈ ਵਰਿਆਂ ਤੋਂ ਮੁੰਬਈ ਵਿੱਚ ਉਨਾਂ੍ਹ ਦੇ ਸਮਾਰਕ ਬਣਾਉਣ ਲਈ ਜ਼ਮੀਨ ਦਾ ਵਿਵਾਦ ਚਲ ਰਿਹਾ ਸੀ। ਮੈਨੂੰ ਅੱਜ ਇਸ ਗੱਲ ਦਾ ਸੰਤੋਸ਼ ਹੈ ਕਿ ਭਾਰਤ ਸਰਕਾਰ ਨੇ ਉਹ ਜ਼ਮੀਨ ਬਾਬਾ ਸਾਹਿਬ ਅੰਬੇਡਕਰ ਦੇ ਸਮਾਰਕ ਬਣਾਉਣ ਲਈ ਦੇਣ ਦਾ ਫੈਸਲਾ ਕਰ ਲਿਆ । ਉਸੇ ਤਰਾਂ੍ਹ ਨਾਲ ਦਿੱਲੀ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਨਾਲ ਇੰਕ ਇੰਟਰਨੈਸ਼ਨਲ ਸੈਂਟਰ ਬਣੇ, ਪੂਰਾ ਵਿਸ਼ਵ ਇਸ ਮਨੀਸ਼ੀ ਨੂੰ ਜਾਣੇ, ਉਨਾਂ੍ਹ ਦੇ ਵਿਚਾਰਾਂ ਨੂੰ ਜਾਣਨ, ਉਨਾਂ੍ਹ ਦੇ ਕੰਮ ਨੂੰ ਜਾਨਣ। ਇਹ ਵੀ ਵਰਿਆਂ ਤੋਂ ਲਟਕਾ ਪਿਆ ਵਿਸ਼ਾ ਸੀ, ਇਸ ਨੂੰ ਵੀ ਪੂਰਾ ਕੀਤਾ, ਨੀਂਹ ਪੱਥਰ ਰੱਖਿਆ, ਅਤੇ 20 ਸਾਲ ਤੋਂ ਜੋ ਕੰਮ ਨਹੀਂ ਹੋਇਆ ਸੀ ਉਹ 20 ਮਹੀਨਿਆਂ ਵਿੱਚ ਪੂਰਾ ਕਰਨ ਦਾ ਸੰਕਲਪ ਕੀਤਾ। ਅਤੇ ਨਾਲ-ਨਾਲ ਮੇਰੇ ਮਨ ਵਿੱਚ ਇੱਕ ਵਿਚਾਰ ਵੀ ਆਇਆ ਹੈ ਅਤੇ ਅਸੀਂ ਲੱਗੇ ਹਾਂ, ਅੱਜ ਵੀ ਸਾਡੇ ਦੇਸ਼ ਵਿੱਚ ਕੁਝ ਪਰਿਵਾਰ ਹਨ ਜਿਨਾਂ੍ਹ ਨੂੰ ਸਿਰ ਤੋਂ ਮੇੈਲਾ ਢੋਣ ਦੇ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਕੀ ਸਾਨੂੰ ਸੋਭਾ ਦਿੰਦਾ ਹੈ ਕਿ ਅੱਜ ਵੀ ਸਾਡੇ ਦੇਸ਼ ਵਿੱਚ ਕੁਝ ਪਰਿਵਾਰਾਂ ਨੂੰ ਸਿਰ ਉਤੇ ਮੇੈਲਾ ਢੋਣ ਪਵੇ? ਮੈ ਸਰਕਾਰ ਵਿੱਚ ਬੜੇ ਜ਼ੋਰ ਨਾਲ ਕਿਹਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਪੁਣਯ ਸਮਰਨ ਕਰਦੇ ਹੋਏ 125ਵੀਂ ਜਯੰਤੀ ਦੇ ਵਰ੍ਹੇ ਵਿੱਚ, ਅਸੀਂ ਇਸ ਕਲੰਕ ਤੋਂ ਮੁਕਤੀ ਪਾਈਏ। ਹੁਣ ਸਾਡੇ ਦੇਸ਼ ਵਿੱਚ ਕਿਸੇ ਗਰੀਬ ਨੂੰ ਸਿਰ ਉਤੇ ਮੈਲਾ ਢੋਣ ਪਵੇ, ਇਹ ਪਰਿਸਥਿਤੀ ਅਸੀਂ ਸਹਿਣ ਨਹੀਂ ਕਰਾਂਗੇ। ਸਮਾਜ ਦਾ ਵੀ ਸਾਥ ਚਾਹੀਦਾ। ਸਰਕਾਰ ਨੇ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ, ਮੈਨੂੰ ਜਨਤਾ ਦਾ ਵੀ ਸਹਿਯੋਗ ਚਾਹੀਦਾ, ਇਸ ਕੰਮ ਨੂੰ ਅਸੀਂ ਕਰਨਾ ਹੈ।
ਬਾਬਾ ਬਾਹਿਬ ਅੰਬੇਡਕਰ ਜੀਵਨ ਭਰ ਸਿੱਖਿਅਤ ਬਣੋ ਇਹ ਕਹਿੰਦੇ ਰਹਿੰਦੇ ਸਨ। ਅੱਜ ਵੀ ਸਾਡੇ ਕਈ ਦਲਿਤ, ਦੁੱਖੀ, ਸ਼ੋਸ਼ਿਤ, ਵਾਂਝੇ ਸਮਾਜ ਵਿੱਚ, ਖ਼ਾਸ ਕਰਕੇ ਬੇਟੀਆਂ ਵਿੱਚ, ਸਿੱਖਿਆ ਅਜੇ ਪਹੁੰਚੀ ਨਹੀ ਹੈ। ਬਾਬਾ ਸਾਹਿਬ
ਅੰਬੇਡਕਰ ਦੇ 125ਵੀ ਜਯੰਤੀ ਦੇ ਪੁਰਵ ਉਤੇ, ਅਸੀਂ ਵੀ ਸੰਕਲਪ ਕਰੀਏ। ਸਾਡੇ ਪਿੰਡ ਵਿੱਚ, ਨਗਰ ਵਿੱਚ, ਮੁਹੱਲੇ ਵਿੱਚ ਗਰੀਬ ਤੋਂ ਗਰੀਬ ਦੀ ਬੇਟੀ ਜਾਂ ਬੇਟਾ, ਅਨਪੜ੍ਹ ਨਾ ਰਹੇ। ਸਰਕਾਰ ਆਪਣਾ ਫਰਜ਼ ਕਰੇ, ਸਮਾਜ ਦਾ ਉਸ ਵਿੱਚ ਸਾਥ ਮਿਲੇ ਤਾਂ ਅਸੀਂ ਜ਼ਰੂਰ ਸੰਤੋਸ਼ ਦੀ ਅਨੁਭੂਤੀ ਕਰਦੇ ਹਾਂ। ਮੇਰਾ ਇੱਕ ਆਨੰਦ ਦੀ ਗੱਲ ਸ਼ੇਅਰ ਕਰਨ ਦਾ ਮਨ ਕੀਤਾ ਹੈ ਅਤੇ ਇੱਕ ਦੁੱਖ ਵੀ ਦੱਸਣ ਦਾ ਮਨ ਕੀਤਾ ਹੈ।
ਮੈੇਨੂ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਭਾਰਤ ਦੀ ਦੋ ਬੇਟੀਆਂ ਨੇ ਦੇਸ਼ ਦੇ ਨਾਂ ਨੂੰ ਰੌਸ਼ਨ ਕੀਤਾ। ਇੱਕ ਬੇਟੀ ਸਾਈਨਾ ਨੇਹਵਾਲ ਬੈਡਮਿੰਟਨ ਵਿੱਚ ਦੁਨੀਆਂ ਵਿੱਚ ਨੰਬਰ ਇੰਕ ਬਣੀ, ਅਤੇ ਦੂਜੀ ਬੇਟੀ ਸਾਨੀਆ ਮਿਰਜਾ ਟੇਨਿਸ ਡਬੱਲਸ ਵਿੱਚ ਦੁਨੀਆ ਵਿੱਚ ਨੰਬਰ ਇੱਕ ਬਣੀ। ਦੋਹਾਂ ਨੂੰ ਵਧਾਈ, ਅਤੇ ਦੇਸ਼ ਦੀਆਂ ਸਾਰੀਆਂ ਬੇਟੀਆਂ ਨੂੰ ਵੀ ਵਧਾਈ। ਮਾਣ ਹੁੰਦਾ ਹੈ ਆਪਣੀ ਸਖ਼ਤ ਮਿਹਨਤ ਅਤੇ ਸ਼ਕਤੀ ਨੂੰ ਲੈ ਕੇ । ਪਰ ਕਦੇ-ਕਦੇ ਅਸੀਂ ਵੀ ਆਪਾ ਖੋਹ ਬੈਠਦੇ ਹਾਂ। ਜਦ ਕ੍ਰਿਕੇਟ ਦਾ ਵਰਲਡ ਕੱਪ ਚਲ ਰਿਹਾ ਸੀ ਅਤੇ ਸੇੈਮੀ ਫਾਈਨਲ ਵਿੱਚ ਅਸੀਂ ਆਸਟ੍ਰੇੇਲੀਆ ਤੋਂ ਹਾਰ ਗਏ, ਕੁਝ ਲੋਕਾਂ ਨੇ ਸਾਡੇ ਖਿਡਾਰੀਆਂ ਲਈ ਜਿਸ ਤਰਾਂ੍ਹ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ, ਜੋ ਵਿਵਹਾਰ ਕੀਤਾ, ਮੇਰੇ ਦੇਸ਼ਵਾਸੀਓ ਇਹ ਚੰਗਾ ਨਹੀ ਹੈ। ਅਜਿਹੀ ਕਿਹੜੀ ਖੇਡ ਹੈੋ ਜਿਸ ਵਿੱਚ ਕਦੇ ਹਾਰ ਹੀ ਨਾ ਹੋਵੇ ਅਰੇ ਜਿੱਤ ਅਤੇ ਹਾਰ ਤਾਂ ਜਿੰਦਗੀ ਦੇ ਹਿੱਸੇ ਹੁੰਦੇ ਹਨ। ਜੇ ਸਾਡਾ ਦੇਸ਼ ਦੇ ਖਿਡਾਰੀ ਕਦੀ ਹਾਰ ਗਏ ਤਾਂ ਸੰਕਟ ਦੀ ਘੜੀ ਵਿੱਚ ਉਨਾਂ੍ਹ ਦਾ ਹੌਸਲਾਂ ਬੁਲੰਦ ਕਰਨਾ ਚਾਹੀਦਾ। ਉਨਾਂ੍ਹ ਦਾ ਨਵਾਂ ਵਿਸ਼ਵਾਸ ਪੈਦਾ ਕਰਨ ਦਾ ਮਾਹੌਲ ਬਣਾਉਣਾ ਚਾਹੀਦਾ। ਮੈਨੂੰ ਭਰੋਸਾ ਹੈ ਕਿ ਅੱਗੇ ਤੋਂ ਅਸੀਂ ਹਾਰ ਤੋਂ ਵੀ ਸਿੱਖਾਂਗੇ। ਅਤੇ ਦੇਸ ਦੇ ਸਨਮਾਨ ਲਈ ਜੋ ਗੱਲਾਂ ਜੁੜੀਆਂ ਹੋਈਆਂ ਹਨ, ਉਨਾਂ੍ਹ ਵਿੱਚ ਪਲ ਭਰ ਵਿੱਚ ਹੀ ਸੰਤੁਲਨ ਖੋਹ ਕੇ, ਕ੍ਰਿਆ ਪ੍ਰਤੀਕ੍ਰਿਆ ਵਿੱਚ ਨਹੀਂ ਉਲਝ ਜਾਵਾਂਗੇ । ਅਤੇ ਮੇੈਨੂੰ ਕਦੇ ਕਦੇ ਚਿੰਤਾ ਹੁੰਦੀ ਹੈ । ਮੈਂ ਜਦ ਕਦੇ ਦੇਖਦਾ ਹਾਂ ਕਿ ਕਿੱਤੇ ਅਕਸਮਾਤ ਹੋ ਗਿਆ, ਤਾਂ ਭੀੜ ਇਕੱਠੀ ਹੁੰਦੀ ਹੈ ਅਤੇ ਗੱਡੀ ਨੂੰ ਜਲਾ ਦਿੰਦੀ ਹੇੈ। ਅਤੇ ਅਸੀਂ ਟੀਵੀ ਉਤੇ ਇਨਾਂ੍ਹ ਚੀਜ਼ਾਂ ਨੂੰ ਦੇਖਦੇ ਵੀ ਹਾਂ, ਐਕਸੀਡੈਂਟ ਨਹੀਂ ਹੋਣਾ ਚਾਹੀਦਾ। ਸਰਕਾਰ ਨੂੰ ਵੀ ਹਰ ਤਰਾਂ੍ਹ ਕੋਸ਼ਿਸ਼ ਕਰਨੀ ਚਾਹੀਦੀ। ਪਰ ਮੇਰੇ ਦੇਸ਼ ਵਾਸੀਓ ਦੱਸੋਂ ਕਿ ਇਸ ਤਰਾਂ੍ਹ ਨਾਲ ਗੁੱਸਾ ਪ੍ਰਗਟ ਕਰਕੇ ਅਸੀਂ ਟਰੱਕ ਨੂੰ ਜਲਾ ਦਿੱਤਾ, ਗੱਡੀ ਨੂੰ ਜਲਾ ਦੇਈਏ. ਮਾਰਿਆ ਹੋਇਆ ਤਾਂ ਵਾਪਸ ਆਉਂਦਾ ਨਹੀਂ ਹੈ। ਕੀ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਸੰਤੁਲਿਤ ਰੱਖ ਕੇ ਕਾਨੂੰਨ ਨੂੰ ਕਾਨੂੰਨ ਦਾ ਕੰਮ ਨਹੀਂ ਕਰਨ ਦੇ ਸਕਦੇ? ਸੋਚਣਾ ਚਾਹੀਦਾ।
ਖੈਰ, ਅੱਜ ਮੇਰਾ ਮਨ ਇਨ੍ਹਾਂ ਘਟਨਾਵਾਂ ਦੇ ਕਾਰਨ ਬਹੁਤ ਦੁੱਖੀ ਹੈ, ਖਾਸ ਕਰਕੇ ਕੁਦਰਤੀ ਆਪਦਾਵਾਂ ਦੇ ਕਾਰਨ, ਪਰ ਇਸ ਵਿਚਾਲੇ ਵੀ ਹੌਸਲੇ ਨਾਲ, ਆਤਮ ਵਿਸ਼ਵਾਸ ਨਾਲ ਦੇਸ਼ ਨੂੰ ਵੀ ਅੱਗੇ ਲੈ ਜਾਵਾਂਗੇ, ਇਸ ਦੇਸ਼ ਦਾ ਕੋਈ ਵੀ ਵਿਅਕਤੀ੩ ਦਲਿਤ ਹੋਵੇ, ਦੁੱਖੀ ਹੋਵੇ, ਸ਼ੋਸ਼ਿਤ ਹੋਵੇ, ਵਾਂਝਾ ਹੋਵੇ, ਆਦਿਵਾਸੀ ਹੋਵੇ, ਪਿੰਡਾਂ ਦਾ ਹੋਵੇ, ਗਰੀਬ ਹੋਵੇ, ਕਿਸਾਨ ਹੋਵੇ, ਛੋਟਾ ਵਪਾਰੀ ਹੋਵੇ, ਕੋਈ ਵੀ ਹੋਵੇ, ਹਰ ਇੱਕ ਦੇ ਕਲਿਆਣ ਦੇ ਮਾਰਗ ਉਤੇ, ਅਸੀਂ ਸੰਕਲਪ ਦੇ ਨਾਲ ਅੱਗੇ ਵਧਦੇ ਰਹਾਂਗੇ।
ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਖਤਮ ਹੋਈਆਂ, ਖਾਸ ਕਰਕੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੇ ਛੁੱਟੀਆਂ ਮਨਾਉਣ ਦੇ ਪ੍ਰੋਗਰਾਮ ਬਣਾਏ ਹੋਣਗੇ, ਮੇਰੀਆਂ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ ਹਨ। ਤੁਹਾਡਾ ਵੇਕੇਸ਼ਨ ਬਹੁਤ ਹੀ ਚੰਗਾ ਰਹੇ, ਜੀਵਨ ਵਿੱਚ ਕੁਝ ਨਵਾਂ ਸਿੱਖਣ ਦਾ, ਨਵਾਂ ਜਾਣਨ ਦਾ ਮੌਕਾ ਮਿਲੇ ਅਤੇ ਸਾਲ ਭਰ ਤੁਸੀਂ ਮਿਹਨਤ ਕੀਤੀ ਹੈ ਤਾਂ ਕੁਝ ਪਲ ਪਰਿਵਾਰ ਦੇ ਨਾਲ ਉਮੰਗ ਅਤੇ ਉਤਸਾਹ ਨਾਲ ਬੀਤੇ ਇਹ ਹੀ ਮੇਰੀਆਂ ਸ਼ੁਭਕਾਮਨਾਵਾਂ ਹਨ।
ਤੁਹਾਨੂੰ ਸਾਰਿਆਂ ਨੂੰ ਮੇਰਾ ਨਮਸਕਾਰ।
ਧੰਨਵਾਦ।
ਊਸ਼ਾ/ਭਜਨ
Punjab Post Daily Online Newspaper & Print Media