
ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)- ਖੇਤਰੀ ਵਿਧਾਇਕ ਅਤੇ ਸਿਹਤ ਮੰਤਰੀ ਚੌ ਸੁਰਜੀਤ ਕੁਮਾਰ ਜਿਆਣੀ ਅਤੇ ਫਿਰੋਜਪੁਰ ਲੋਕ ਸਭਾ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਸਪੁੱਤਰ ਵਰਿੰਦਰ ਸਿੰਘ ਘੁਬਾਇਆ ਨੇ ਅੱਜ ਐਤਵਾਰ ਨੂੰ ਫਾਜਿਲਕਾ ਖੇਤਰ ਦੇ ਵੱਖ ਵੱਖ ਪਿੰਡਾਂ ਵਿੱਚ ਜਨ ਸੰਪਰਕ ਕਰ ਕੇ ਸ. ਘੁਬਾਇਆ ਦੇ ਪੱਖ ਵਿੱਚ ਵੋਟਾਂ ਦੀ ਅਪੀਲ ਕੀਤੀ ।ਇਸ ਮੌਕੇ ਉਨਾਂ ਦੇ ਨਾਲ ਸੋਹਨ ਲਾਲ ਡੰਗਰਖੇੜਾ, ਭਾਜਪਾ ਦਿਹਾਤੀ ਮੰਡਲ ਪ੍ਰਧਾਨ ਅਸ਼ੋਕ ਢਾਕਾ, ਜਨਰਲ ਸਕੱਤਰ ਰਾਮ ਕੁਮਾਰ ਸੁਨਾਰ , ਮਨਜੀਤ ਕੰਬੋਜ , ਗੁਰਵਿੰਦਰ ਟਿੱਕਾ, ਬਲਜੀਤ ਸਹੋਤਾ ਸਮੇਤ ਹੋਰ ਅਕਾਲੀ ਭਾਜਪਾ ਨੇਤਾ ਮੌਜੂਦ ਸਨ । ਇਸ ਮੌਕੇ ਚੌ. ਜਿਆਣੀ ਨੇ ਮੌਜੂਦ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਬੀਤੇ ਸਾਲਾਂ ਦੇ ਦੌਰਾਨ ਪੰਜਾਬ ਸਰਕਾਰ ਨੇ ਪ੍ਰਦੇਸ਼ ਦੇ ਬੇਰੋਜਗਾਰ ਨੋਜਵਨਾ ਨੂੰ ਹਰ ਇੱਕ ਖੇਤਰ ਵਿਚ ਨੌਕਰੀਆਂ ਪ੍ਰਦਾਨ ਕੀਤੀਆਂ ਹਨ । ਠੀਕ ਉਸੇ ਤਰਾਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਆਉਣ ਉੱਤੇ ਨੋਜਵਾਨਾਂ ਨੂੰ ਕੇਂਦਰ ਤੋਂ ਜਿਆਦਾ ਤੋਂ ਜਿਆਦਾ ਰੋਜਗਾਰ ਉਪਲੱਬਧ ਕਰਵਾਏ ਜਾਣਗੇ।ਉਨਾਂ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਆਉਣ ਉੱਤੇ ਫਾਜਿਲਕਾ ਸਥਿਤ ਸਾਦਕੀ ਬਾਡਰਰ ਨੂੰ ਵਪਾਰ ਲਈ ਪਹਿਲ ਦੇ ਆਧਾਰ ਉੱਤੇ ਖੁਲਵਾਇਆ ਜਾਵੇਗਾ ।ਤਾਂਕਿ ਇਸ ਖੇਤਰ ਦੇ ਨੋਜਵਾਨਾ ਨੂੰ ਰੋਜਗਾਰ ਮਿਲ ਸਕੇ ਅਤੇ ਇਲਾਕੇ ਦਾ ਵਿਕਾਸ ਹੋ ਸਕੇ। ਆਪਣੇ ਸੰਬੋਧਨ ਵਿੱਚ ਸ. ਸ਼ੇਰ ਸਿੰਘ ਘੁਬਾਇਆ ਦੇ ਸਪੁੱਤਰ ਸ. ਵਰਿੰਦਰ ਸਿੰਘ ਘੁਬਾਇਆ ਨੇ ਆਪਣੇ ਪਿਤਾ ਦੇ ਪੱਖ ਵਿੱਚ ਵੋਟਾਂ ਦੀ ਅਪੀਲ ਕਰਦੇ ਹੋਏ ਕਿਹਾ ਕਿ ਬੀਤੇ ਸਾਲਾਂ ਵਿੱਚ ਜੋ ਕੰਮ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿੱਚ ਹੋਏ ਹਨ , ਓਨੇ ਕੰਮ ਕਾਂਗਰਸ ਸਰਕਾਰ ਨੇ ਨਾ ਤਾਂ ਕਦੇ ਕਰਵਾਏ ਹਨ ਅਤੇ ਨਾ ਹੀ ਕਰਵਾ ਸੱਕਦੇ ਹਨ । ਜੇਕਰ ਇਸ ਵਾਰ ਲੋਕ ਸਭਾ ਫਿਰੋਜਪੁਰ ਤੋਂ ਸ. ਘੁਬਾਇਆ ਅਤੇ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆਉਂਦੀ ਹੈ ਤਾਂ ਇਸ ਖੇਤਰ ਦਾ ਕਾਫ਼ੀ ਵਿਕਾਸ ਕਰਵਾਇਆ ਜਾਵੇਗਾ ।ਚੌ. ਜਿਆਣੀ ਦੇ ਨਿਜੀ ਪ੍ਰੈਸ ਸਕੱਤਰ ਬਲਜੀਤ ਸਹੋਤਾ ਨੇ ਦੱਸਿਆ ਕਿ ਚੌ. ਸੁਰਜੀਤ ਕੁਮਾਰ ਜਿਆਣੀ ਨੇ ਅੱਜ ਆਪਣੇ ਦੌਰੇ ਦੀ ਸ਼ੁਰੂਆਤ ਪਿੰਡ ਬੰਨਵਾਲਾ ਹਨਵੰਤਾ ਤੋਂ ਕੀਤੀ ।ਇਸਤੋਂ ਬਾਅਦ ਪਿੰਡ ਰਾਮਪੁਰਾ, ਪੈਚਾਂਵਾਲੀ, ਕਬੂਲਸ਼ਾਹ ਹਿਠਾੜ, ਨਵਾਂ ਸਿਵਾਨਾ ਤੋਂ ਬਾਅਦ ਅੰਤ ਵਿੱਚ ਪਿੰਡ ਮੁਰਾਦਵਾਲਾ ਵਿੱਚ ਸ. ਘੁਬਾਇਆ ਦੇ ਪੱਖ ਵਿੱਚ ਵੋਟਾਂ ਦੀ ਅਪੀਲ ਕੀਤੀ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media