ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਵਿੱਚ ਐਤਵਾਰ ਨੂੰ ਹਰ ਇੱਕ ਮਹੀਨੇ ਦੀ ਤਰਾਂ 155 ਗਰੀਬ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਰਾਸ਼ਨ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਡੀਈਓ ਸੰਦੀਪ ਧੂੜੀਆ ਦੇ ਸਟਾਫ ਮੈਂਬਰ ਸਨ ।ਮੰਦਿਰ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਹਰ ਇੱਕ ਮਹੀਨਾ ਗਰੀਬ ਪਰਿਵਾਰਾਂ ਨੂੰ ਘਰ ਚਲਾਉਣ ਲਈ ਰਾਸ਼ਨ ਵੰਡਿਆ ਜਾਂਦਾ ਹੈ। ਜਿਸ ਵਿੱਚ 20 ਕਿੱਲੋ ਆਟਾ, ਦਾਲਾਂ, ਘੀ, ਚੀਨੀ, ਗੁੜ, ਮਸਾਲੇ, ਚਾਹਪਤੀ, ਚਾਵਲ, ਮਾਚਿਸ ਆਦਿ ਵੰਡਿਆ ਜਾਂਦਾ ਹੈ। ਇਸਤੋਂ ਇਲਾਵਾ ਜੇਬ ਖਰਚ ਲਈ ਨਗਦ ਰਾਸ਼ੀ ਵੀ ਵੰਡੀ ਜਾਂਦੀ ਹੈ ।ਹਰ ਇੱਕ ਦੁਪਹਿਰ ਨੂੰ ਲੰਗਰ ਵੰਡਿਆ ਜਾਂਦਾ ਹੈ । ਮੰਦਿਰ ਵਿੱਚ ਸਮੇਂ ਸਮੇਂਤੇ ਗਰੀਬ ਪਰਿਵਾਰਾਂ ਦੀਆਂ ਸ਼ਾਦੀਆਂ ਵੀ ਕੀਤੀਆਂ ਜਾਂਦੀਆਂ ਹਨ। ਮੰਦਿਰ ਵਿੱਚ ਇੱਕ ਕਲੀਨਿਕ ਵੀ ਖੋਲਿਆ ਗਿਆ ਹੈ ਜਿਸ ਵਿੱਚ ਲੈਬ ਦੇ ਧਰਮਪਾਲ ਵਰਮਾ ਵੱਲੋਂ ਗਰੀਬ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ । ਰਾਸ਼ਨ ਵੰਡਣ ਤੋਂ ਪਹਿਲਾਂ ਮੰਦਰ ਵਿੱਚ ਆਰਤੀ ਅਤੇ ਕੀਰਤਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਸੇਠ ਸੁਰਿੰਦਰ ਆਹੂਜਾ , ਦੇਸ ਰਾਜ ਧੂੜੀਆ, ਟੇਕ ਚੰਦ ਧੂੜੀਆ, ਪੁਰਸ਼ੋੱਤਮ ਸੇਠੀ, ਸਤੀਸ਼ ਸਚਦੇਵਾ, ਹਰੀਸ਼ ਮੁੰਜਾਲ, ਅਸ਼ਵਨੀ ਗਰੋਵਰ, ਅਸ਼ੋਕ ਸੁਖੀਜਾ, ਖਰੈਤੀਲਾਲ ਛਾਬੜਾ ਆਦਿ ਮੌਜੂਦ ਸਨ।
Pwijlkw, 6 ApRYl (ivnIq AroVw)- sQwnk SRI AroVvMS Bvn iv`c AYqvwr nUM hr ie`k mhIny dI qrwˆ 155 grIb Aqy ivDvw AOrqwˆ nUM rwSn vMifAw igAw [ ies rwSn vMf smwroh dy mu`K mihmwn fIeIE sMdIp DUVIAw dy stwP mYˆbr sn [mMidr dy jnrl sk`qr dys rwj DUVIAw ny d`isAw ik hr ie`k mhInw grIb pirvwrwˆ nUM Gr clwaux leI rwSn vMifAw jwˆdw hY [ijs iv`c 20 ik`lo Awtw, dwlwˆ, GI, cInI, guV, mswly, cwhpqI, cwvl, mwics Awid vMifAw jwˆdw hY [iesqoˆ ielwvw jyb Krc leI ngd rwSI vI vMfI jwˆdI hY [hr ie`k dupihr nUM lMgr vMifAw jwˆdw hY [mMidr iv`c smyˆ smyˆqy grIb pirvwrwˆ dIAwˆ SwdIAwˆ vI kIqIAwˆ jwˆdIAwˆ hn[ mMidr iv`c ie`k klIink vI KoilAw igAw hY ijs iv`c lYb dy Drmpwl vrmw v`loˆ grIb lokwˆ dw mu&q ielwj kIqw jwˆdw hY [ rwSn vMfx qoˆ pihlwˆ mMdr iv`c AwrqI Aqy kIrqn kIqw igAw[ies mOky pRDwn syT suirMdr AwhUjw , dys rwj DUVIAw, tyk cMd DUVIAw, purSo`qm syTI, sqIS scdyvw, hrIS muMjwl, ASvnI grovr, ASok suKIjw, KrYqIlwl CwbVw Awid mOjUd sn [