Thursday, March 26, 2026

ਮਜੀਠੀਆ ਵਲੋਂ ਜਥੇ: ਸੁਪਾਰੀਵਿੰਡ ਪਰਿਵਾਰ ਨਾਲ ਦੁੱਖ ਸਾਂਝਾ

ਜਥੇ: ਸਪਾਰੀਵਿੰਡ ਦੀ ਪਾਰਟੀ ਤੇ ਪੰਥ ਪ੍ਰਤੀ ਸੇਵਾਵਾਂ ਸਦਾ ਯਾਦ ਰਹਿਣਗੀਆਂ – ਮਜੀਠੀਆ

PPN0505201517

ਮਜੀਠਾ, 5 ਮਈ (ਪੰਜਾਬ ਪੋਸਟ ਬਿਊਰੋ) – ਮਾਲ ਤੇ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕਾ ਮਜੀਠਾ ਦੇ ਉਘੇ ਅਕਾਲੀ ਆਗੂ, ਮਜੀਠਾ ਦੇ ਸਰਕਲ ਪ੍ਰਧਾਨ ਤੇ ਮਾਰਕੀਟ ਕਮੇਟੀ ਮਜੀਠਾ ਦੇ ਸਾਬਕਾ ਚੇਅਰਮੈਨ ਜਥੇਦਾਰ ਹਰਭਜਨ ਸਿੰਘ ਸੁਪਾਰੀਵਿੰਡ ਦੀ ਬੀਤੇ ਦਿਨ ਹੋਈ ਅਚਾਨਕ ਮੌਤ ਤੇ ਉਨ੍ਹਾਂ ਦੇ ਗ੍ਰਹਿ ਪਿੰਡ ਸੁਪਾਰੀਵਿੰਡ ਵਿਖੇ ਪਰਿਵਾਰਿਕ ਮੈਂਬਰਾਂ ਨਾਲ ਦੁੰਖ ਸਾਂਝਾ ਕੀਤਾ। ਇਸ ਮੌਕੇ ਤੇ ਸਵ: ਜਥੇ ਸੁਪਾਰੀਵਿੰਡ ਦੇ ਵੱਡੇ ਲੜਕੇ ਸਰਬਜੀਤ ਸਿੰਘ ਸੁਪਾਰੀਵਿੰਡ ਨਾਲ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਜਥੇਦਾਰ ਦੀ ਹੋਈ ਬੇਵਕਤੀ ਮੌਤ ਨਾਲ ਜਿਥੇ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਉਥੇ ਉਨ੍ਹਾਂ ਦੇ ਹੱਕ ਵਿੱਚ ਹਰ ਮੌਕੇ ਪੂਰੇ ਜ਼ਜ਼ਬਾਤ ਨਾਲ ਖੜਨ ਵਾਲੇ ਜਥੇ: ਸੁਪਾਰੀਵਿੰਡ ਦੇ ਬੇਵਕਤ ਵਿਛੋੜੇ ਨੇ ਉਨ੍ਹਾਂ ਨੂੰ ਨਿੱਜੀ ਤੌਰ ਤੇ ਵੱਡੀ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਜਥੇਦਾਰ ਸਪਾਰੀਵਿੰਡ ਨੇ ਪਾਰਟੀ ਅਤੇ ਪੰਥ ਦੇ ਹੱਕ ਵਿਚ ਹਰੇਕ ਮੋਰਚਿਆਂ ਸਮੇ ਅਗੇ ਹੋ ਕੇ ਲੜਾਈ ਲੜੀ , ਉਹਨਾਂ ਦੀਆਂ ਸੇਵਾਵਾਂ ਸਦਾ ਯਾਦ ਰਖੀਆਂ ਜਾਣਗੀਆਂ।

           ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾਂ, ਸੰਤੋਖ ਸਿੰਘ ਸਮਰਾ, ਜੋਧ ਸਿੰਘ ਸਮਰਾ, ਸੀਨੀਅਰ ਅਕਾਲੀ ਆਗੂ ਮੱਖਣ ਸਿੰਘ ਹਰੀਆਂ, ਪੱਪਾ ਕੋਟਲਾ, ਭੁਪਿੰਦਰ ਸਿੰਘ ਬੱਬੀ ਭੰਗਵਾਂ, ਡਾ ਮਨਜੀਤ ਸਿੰਘ ਭੋਮਾਂ, ਦੁਰਗਾ ਦਾਸ, ਜਸਪਾਲ ਸਿੰਘ ਨੰਬਰਦਾਰ, ਹਰਭਾਗ ਸਿੰਘ, ਸਲਵੰਤ ਸਿੰਘ ਸੇਠ, ਤਰੁਨ ਅਬਰੋਲ, ਗੁਰਵੇਲ ਸਿੰਘ ਅਲਕੜ੍ਹੇ, ਜਸਕਰਨਜੀਤ ਸਿੰਘ, ਅਮਨਦੀਪ ਗਿੱਲ, ਮਨਦੀਪ ਸਿੰਘ, ਸਰਪੰਚ ਨਿਰਮਲ ਸਿੰਘ ਨਾਗ, ਜਸਮੀਤ ਸਿੰਘ ਸਰਪੰਚ, ਨਵਦੀਪ ਸਿੰਘ ਸੋਨਾਂ ਮਜੀਠਾ, ਮਾਹਨ ਸਿੰਘ ਬੁੱਢਾਥੇਹ, ਕੇਵਲ ਸਿੰਘ ਮਹੱਦੀਪੁਰਾ, ਜਸਪਾਲ ਸਿੰਘ ਗੋਸਲ, ਮਹਿੰਦਰ ਸਿੰਘ ਸਾਬਕਾ ਸਰਪੰਚ, ਬਾਬਾ ਗੁਰਦੀਪ ਸਿੰਘ ਉਮਰਪੁਰਾ, ਰਵੇਲ ਸਿੰਘ ਬੁਰਜ, ਮਨਮੋਹਨ ਸਿੰਘ ਈ ਓ, ਸੁਖਵਿੰਦਰ ਸਿੰਘ ਗੋਲਡੀ, ਮੋਹਨ ਲਾਲ ਸੂਦ, ਲਖਪਤ ਰਾਏ, ਜਤਿੰਦਰਪਾਲ ਸਿੰਘ ਸਾਬ੍ਹਾ, ਸੁਰਜੀਤ ਸਿੰਘ ਸਰਪੰਚ, ਸੂਬਾ ਸਿੰਘ ਚੰਡੇ, ਸੱਜਣ ਸਿੰਘ ਡੱਡੀਆਂ, ਕੁਲਵਿੰਦਰ ਸਿੰਘ ਡੱਡੀਆਂ, ਬਲਰਾਜ ਸਿੰਘ ਪੰਧੇਰ ਸਰਪੰਚ, ਪੂਰਨ ਸਿੰਘ ਜੌਹਲ, ਆਦਿ ਹਾਜਰ ਆਗੂਆਂ ਨੇ ਵੀ ਸਪਾਰੀਵਿੰਡ ਪਰਿਵਾਰ ਨਾਲ ਗਹਿਰੇ ਦੁਖ ਦਾ ਇਜਹਾਰ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply