Tuesday, July 21, 2026

ਬੈਚੂਲਰ ਆਫ ਡਿਜ਼ਾਇਨ ਸਮੈਸਟਰ-1 ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤੀਆਂ ਪਹਿਲੀਆਂ ਦਸ ਪੁਜ਼ੀਸ਼ਨਾਂ

PPN0905201508

ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ) – ਬੈਚੂਲਰ ਆਫ ਡਿਜ਼ਾਇਨ ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚੋਂ ਪਹਿਲੀਆਂ ਦਸ ਪੁਜ਼ੀਸ਼ਨਾਂ ਹਾਸਿਲ ਕਰਕੇ ਇਕ ਵਾਰ ਫਿਰ ਤੋਂ ਕਾਲਜ ਦਾ ਨਾਮ ਰੋਸ਼ਨ ਕਰ ਦਿੱਤਾ। ਵਰੀਤੀ ਮਹਿਰਾ ਨੇ 921/1000 ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ ਅਤੇ ਦੀਪਾਲੀ ਨੇ 911/1000 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਪੂਰਵੀ ਨੇ 880/1000 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਤਂੋ ਇਲਾਵਾ ਰਿਧੀ, ਸੁਕਲੀਨ, ਸੋਨਾਲੀ, ਦੀਪਾਸ਼ਾਂ, ਕਾਂਚੀ, ਪ੍ਰਾਪਤੀ ਅਤੇ ਕਮਾਕਸ਼ੀ ਨੇ ਕ੍ਰਮਵਾਰ ਚੋਥਾ, ਪੰਜਵਾ, ਛੇਵਾਂ, ਸੱਤਵਾ, ਅੱਠਵਾਂ, ਨੌਵਾਂ ਅਤੇ ਦੱਸਵਾਂ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਨੀਲਮ ਕਾਮਰਾ ਅਤੇ ਨਾਲ ਡਾ ਗੋਪਾਲ ਅਤੇ ਸ਼੍ਰੀ ਸਿੰਘ ਨੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਉਹਨਾਂ ਨੂੰ ਸ਼ੁਭਕਾਮਲਾਵਾਂ ਦਿੱਤੀਆਂ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply