Thursday, April 30, 2026

ਸ੍ਰੀ ਆਨੰਦਪੁਰ ਸਾਹਿਬ ਨਗਰ ਨੂੰ ਰੰਗਣ ਦੀ ਦਿੱਲੀ ਕਮੇਟੀ ਨੇ ਕੀਤੀ ਸ਼ੁਰੁਆਤ

350 ਸਾਲਾਂ ਸਥਾਪਨਾ ਸਮਾਗਮਾਂ ਨੂੰ ਮਨਾਉਣ ਤੋਂ ਪਹਿਲਾਂ ਰੰਗਾਈ ਸੇਵਾ ਸਭ ਤੋਂ ਵੱਡੀ ਸੇਵਾ – ਜੀ.ਕੇ

PPN0905201503

ਨਵੀਂ ਦਿੱਲੀ, 9 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਰੰਗਾਈ ਦੀ ਸੇਵਾ ਦੀ ਆਰੰਭਤਾ ਅਰਦਾਸ ਉਪਰੰਤ ਕੀਤੀ ਗਈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ੍ਹ ਸਿੰਘ ਨੇ ਅਰਦਾਸ ਕਰਨ ਉਪਰੰਤ ਮਸ਼ੀਨੀ ਗਨ ਰਾਹੀਂ ਤਖ਼ਤ ਸਾਹਿਬ ਦੇ ਨੇੜੇ ਦੀ ਦੀਵਾਰ ‘ਤੇ ਚਿੱਟਾ ਰੰਗ ਦੀਆਂ ਫੁਆਰਾ ਸੁੱਟ ਕੇ ਨਗਰ ਨੂੰ ਵਾਈਟ ਸਿਟੀ ਬਨਾਉਣ ਦੀ ਦਿਸ਼ਾ ਵਿੱਚ ਕਾਰਜਾਂ ਦੀ ਸ਼ੁਰੂਆਤ ਕੀਤੀ। ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦਾ ਵੇਰਵਾ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਨਗਰ ਦੀ ਬਾਹਰੀ ਦੀਵਾਰਾਂ ਦਾ ਲਗਭਗ 80 ਲੱਖ ਵਰਗ ਫੁਟ ਏਰੀਆ ਕਮੇਟੀ ਵੱਲੋਂ ਚਿੱਟੇ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਜਿਸ ਉਪਰ ਲਗਭਗ 115 ਲੱਖ ਲੀਟਰ ਪੈਂਟ ਲਗੱਣ ਦੀ ਉਮੀਦ ਹੈ। ਇਸ ਕਾਰਜ ਨੂੰ ਕਮੇਟੀ ਵੱਲੋਂ 13 ਭਾਗਾਂ ਵਿੱਚ ਵੰਡਦੇ ਹੋਏ ਨਗਰ ਕਾਉਂਸਲ ਦੇ ਇੰਜੀਨੀਅਰਾ ਦੀ ਸਲਾਹ ‘ਤੇ ਮਸ਼ੀਨ ਦੇ ਨਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਬਾਹਰੀ ਦੀਵਾਰਾ ਨੂੰ ਜਿਥੇ ਚਿੱਟੇ ਰੰਗ ਦੇ ਸਮੌਸਮ ਨਾਲ ਉਥੇ ਹੀ ਦਰਵਾਜ਼ਿਆਂ ਨੂੰ ਇਨੈਮਲ ਪੈਂਟ ਨਾਲ ਰੰਗਿਆ ਜਾਵੇਗਾ।
ਇਸ ਸੇਵਾ ਲਈ ਦਿੱਲੀ ਦੇ ਪੱਤਵੰਤੇ ਸਿੱਖਾ ਅਤੇ ਸੰਤ ਸਮਾਜ ਵੱਲੋਂ ਭਰਵਾ ਸਹਿਯੋਗ ਮਿਲਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਇਸ ਰੰਗਾਈ ਸੇਵਾ ਨੂੰ ਨਗਰ ਦੇ ਵੀ ਕਰਾਰ ਦਿੱਤਾ। ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ 1999 ਵਿੱਚ ਨਗਰ ਦੀ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਰੰਗਾਈ ਸੇਵਾ ਵਿੱਚ ਇਸ ਵਾਰ ਤਕਨੀਕ ਦੇ ਇਸਤੇਮਾਲ ਅਤੇ ਭੁਗੌਲਿਕ ਤੌਰ ਤੇ ਨਗਰ ਵਿੱਚ ਆਏ ਵੱਡੇ ਬਦਲਾਵਾਂ ਕਰਕੇ ਇਸ ਨੂੰ ਇਕ ਮਹੀਨੇ ਵਿੱਚ ਪੂਰਾ ਕਰਨ ਨੂੰ ਵੀ ਚੂਨੌਤੀ ਭਰਪੁਰ ਕਾਰਜ ਵੀ ਦੱਸਿਆ। ਸਿਰਸਾ ਨੇ ਨਗਰ ਨੂੰ ਵਾਈਟ ਸਿਟੀ ਐਲਾਨਣ ਲਈ ਪੰਜਾਬ ਸਰਕਾਰ ਨੂੰ ਨਗਰ ਦੇ ਮਾਸਟਰ ਪਲਾਨ ਵਿੱਚ ਬਦਲਾਵ ਲਿਆਉਣ ਦੀ ਵੀ ਸਿਫਾਰਿਸ਼ ਕੀਤੀ ਹੈ। ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਦੇ ਕੈਬਿਨੇਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਦਿੱਲੀ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਖੁਰਾਨਾ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਗੁਰਦੇਵ ਸਿੰਘ ਭੋਲਾ, ਕੁਲਦੀਪ ਸਿੰਘ ਸਾਹਨੀ ਰਵੈਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਨਗਰ ਕਾਉਂਸਲ ਦੇ ਪ੍ਰਧਾਨ ਅਤੇ ਤਖ਼ਤ ਸਾਹਿਬ ਦੇ ਮੇਨੈਜਰ ਸੁਕਵਿੰਦਰ ਸਿੰਘ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply