
ਪੱਟੀ, 8 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋ ਪਿਛਲੇਂ ਦਿਨੀਂ ਕਰਵਾਏ ਗਏ 17ਵੇਂ ਸਲਾਨਾ ਕੀਰਤਨ ਦਰਬਾਰ ਦੀ ਨਿਰਵਿਘਨ ਹੋਈ ਸਮਾਪਤੀ ਅਤੇ ਚੜ੍ਹਦੀ ਕਲਾ ਦੇ ਸ਼ੁਕਰਾਨੇ ਵੱਜੋਂ ਵਾਰਡ ਨੰਬਰ 8 ਦੇ ਗੁਰਦੁਆਰਾ ਬਾਬਾ ਰਿਖੀ ਜੀ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿਚ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਨੇ ਵੱਡੀ ਗਿਣਤੀ ਵਿਚ ਹਾਜਰੀ ਭਰੀ।ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਦੁਆਰਾ ਕੀਤੀ ਗਈ।ਉਪਰੰਤ ਵਿਚ ਹਾਜਰ ਹੋਏ ਸਮੂਹ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਦੁਆਰਾ ਕੀਤਾ ਗਿਆ।ਇਸ ਸਮਾਗਮ ਵਿਚ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੇਂਬਰ ਸ਼੍ਰੋਮਣੀ ਕਮੇਟੀ ਵੀ ਹਾਜਰ ਹੋਏ ਅਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਮੂਹ ਸੁਸਾਇਟੀ ਮੈਂਬਰ ਵਧਾਈ ਦੇ ਪਾਤਰ ਹਨ ਜ੍ਹਿਨਾਂ ਦੇ ਉਪਰਾਲੇ ਸਦਕਾ ਹਰ ਸਾਲ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬਿਧੀ ਚੰਦ ਜੀਦੀ ਯਾਦ ਨੂੰ ਸਮਰਪਿਤ ਸਲਾਨਾ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ।ਇਸ ਸਮਾਗਮ ਵਿਚ ਹਾਜਰ ਸਮੂਹ ਮੈਂਬਰਾਂ ਨੂੰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆਂ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਸਕੱਤਰ ਜੋਗਾ ਸਿੰਘ, ਇਕਬਾਲ ਸਿੰਘ ਜੌਲੀ, ਡਾ.ਗੁਰਚਰਨਜੀਤ ਕੌਰ ਦਲੇਰ, ਮੇਹਰ ਸਿੰਘ, ਗਿਆਨ ਸਿੰਘ,ਨਿਰਮਲ ਸਿੰਘ, ਕੁਲਵਿੰਦਰ ਸਿੰਘ ਕਾਕਾ, ਗੁਰਮੀਤ ਸਿੰਘ ਵਕੀਲ, ਗੁਰਮੀਤ ਸਿੰਘ ਹੈਪੀ, ਲਖਬੀਰ ਸਿੰਘ, ਗੁਰਦੇਵ ਸਿੰਘ ਚੀਮਾ, ਹਰਦੀਪ ਸਿੰਘ ਆਰ.ਏ, ਰਜਿੰਦਰ ਸਿੰਘ ਕੇ.ਪੀ, ਸਰਬਜੀਤ ਸਿੰਘ, ਜਗਦੀਪ ਸਿੰਘ ਭਾਟੀਆ, ਗੁਰਪਰੀਤ ਸਿੰਘ, ਸਰਪੰਚ ਸੁਖਜਿੰਦਰ ਸਿੰਘ ਬੱਠੇਭੈਣੀ, ਸਿਮਰਨਜੀਤ ਸਿੰਘ, ਰੋਮੀ, ਟੋਨੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।ਸਟੇਜ ਸਕੱਤਰ ਦੀ ਸੇਵਾ ਗੁਰਮੀਤ ਸਿੰਘ ਹੈਪੀ ਨੇ ਬਾਖੂਬੀ ਨਿਭਾਈ।
Punjab Post Daily Online Newspaper & Print Media