ਹੁਸ਼ਿਆਰਪੁਰ, 2 ਜੂਨ (ਸਤਵਿਦਰ ਸਿਘ) – ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਪਹੁੰਚੇ ਪਾਦਰੀਆਂ ਦੇ ਇੱਕ ਵਫਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੰਡਿਆਲਾ ਗੁਰੂ ਕਰਾਈਸਟ ਚਰਚ ਸੀ. ਐਨ. ਆਈ ਦੇ ਪਾਦਰੀ ਡੈਨੀਅਲ ਮੱਲ ਅਤੇ ਉਹਨਾ ਦੇ ਪੁੱਤਰ ਨੂੰ ਕੁੱਝ ਦਿਨ ਪਹਿਲਾ ਅਣਪਛਾਤੇ ਵਿਅਕਤੀਆਂ ਵਲੋਂ ਧੱਕੇ ਨਾਲ ਅਗਵਾ ਕਰਕੇ ਲੁੱਟਖੋਹ ਦੁਕਾਨ ਵਿਚ ਬੰਦ ਕਰਕੇ ਕੁੱਟਮਾਰ ਕੀਤੀ ਗਈ ਸੀ।ਕੁੱਟਮਾਰ ਵਿੱਚ ਉਹਨਾ ਦੀ ਹਾਲਤ ਗੰਭੀਰ ਕੀਤੀ ਗਈ, ਜਿਸ ਨੂੰ ਲੋਕਲ ਪੁਲਿਸ ਮੁਲਾਜ਼ਮਾਂ ਨੇ ਬੰਦ ਦੁਕਾਨ ਵਿਚੋਂ ਕੱਢ ਕੇ ਦੋਸ਼ੀਆਂ ਹੱਥੋਂ ਉਸ ਦੀ ਜਾਨ ਬਚਾਈ।ਪੰਜਾਬ ਕ੍ਰਿਸਚੀਅਨ ਯੂਨਾਈਟਡ ਫਰੰਟ ਦੇ ਪ੍ਰਧਾਨ ਜੋਰਜ ਸੋਨੀ ਨੇ ਤੁਰੰਤ ਐਕਸ਼ਨ ਲਿਆ ਅਤੇ ਐਸ. ਐਸ. ਪੀ ਦਿਹਾਤੀ ਅੰਮ੍ਰਿਤਸਰ ਨੂੰ ਮਿਲੇ।ਐਸ. ਐਸ. ਪੀ ਸਾਹਿਬ ਨੇ ਤੁਰੰਤ ਕਾਰਵਾਈ ਦਾ ਯਕੀਨ ਦਿਵਾਇਆ ਅਤੇ ਦੋੋਸ਼ੀਆਂ ਖਿਲਾਫ ਥਾਣਾ ਜੰਡਿਆਲਾ ਪੁਲਿਸ ਨੇ ਆਈ. ਪੀ. ਸੀ ਧਾਰਾ 323, 324, 342, 382, 148, 149 ਲਗਾ ਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਕੁੱਝ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ, ਪਰ ਸਿਆਸੀ ਦਬਾਅ ਹੇਠ ਉਹਨਾ ਨੂੰ ਛੱਡ ਦਿੱਤਾ ਗਿਆ। ਇਸ ਸਬੰਧੀ ਐਸ. ਐਚ. ਓ ਸ਼ਿਵਦਰਸ਼ਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਜਲਦੀ ਤੋਂ ਜਲਦੀ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰੇਗੀ।ਪੀ. ਸੀ. ਯੂ. ਐਫ ਦੇ ਪ੍ਰਧਾਨ ਜੋਰਜ ਸੋਨੀ ਨੇ ਪੁਲਿਸ ਦੀ ਢਿੱਲੀ ਕਾਰਵਾਈ ਉੱਤੇ ਰੋਸ ਪ੍ਰਗਟ ਕੀਤਾ ਅਤੇ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ।ਉਹਨਾ ਕਾਰਵਾਈ ਨਾ ਹੋਣ ਤੇ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ।ਇਸ ਮੋਕੇ ਅੰਮ੍ਰਿਤਸਰ ਦੇ ਕੋਡੀਨੇਟਰ ਵਿੱਜੇ ਗਿੱਲ, ਕਪੂਰਥਲਾ ਦੇ ਕੋਡੀਨੇਟਰ ਡੈਨੀਅਲ ਗਿੱਲ, ਅੰਮ੍ਰਿਤਸਰ ਯੂਥ ਪ੍ਰਧਾਨ ਰਾਹੁਲ ਬੱਬੂ ਅਤੇ ਮਾਈਕਲ, ਪੰਜਾਬ ਲੀਗਲ ਐਡਵਾਈਜ਼ਰ ਡੇਵੀਡ ਗਿੱਲ, ਮੀਡੀਆ ਇੰਚਾਰਜ ਰਾਬ੍ਰਟ ਅਤੇ ਆਸ਼ੂਤੋਸ਼ ਵੀ ਮੋਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media